HOME 9 ਅਤੇ 10 ਮਈ ਦੀ ਦਰਮਿਆਨੀ ਰਾਤ ਪਿੰਡ ਰਾਜੇਵਾਲ ਕੋਲ ਹੋਏ ਲਗਾਤਾਰ...

9 ਅਤੇ 10 ਮਈ ਦੀ ਦਰਮਿਆਨੀ ਰਾਤ ਪਿੰਡ ਰਾਜੇਵਾਲ ਕੋਲ ਹੋਏ ਲਗਾਤਾਰ ਦੋ ਧਮਾਕੇ 

5
ਕੈਪਸਨ- ਪਿੰਡ ਰਾਜੇਵਾਲ ਵਿਖੇ ਹੋਏ ਧਮਾਕੇ ਤੋਂ ਬਾਅਦ ਘਰਾਂ ਦੇ ਟੁੱਟੇ ਹੋਏ ਸ਼ੀਸ਼ੇ ਅਤੇ ਆਰਮੀ ਦੇ ਜਵਾਨ ਮੌਕੇ ਦਾ ਜਾਇਜ਼ਾ ਲੈਂਦੇ ਹੋਏ
ਸ੍ਰੀ ਗੁਰੂ ਅਮਰਦਾਸ ਥਰਮਲ ਪਲਾਂਟ ਦੀਆਂ ਪੂਰੀਆਂ ਲਾਈਟਾਂ ਜਗਣ ਕਾਰਣ ਧਮਾਕਾ ਹੋਣ ਦਾ ਖਦਸ਼ਾ 
ਕਪੂਰਥਲਾ,   (ਸਮਾਜ ਵੀਕਲੀ)   ( ਕੌੜਾ )-ਜਿਲਾ ਕਪੂਰਥਲਾ ਅਧੀਨ ਪੈਂਦੇ ਸ੍ਰੀ ਗੋਇੰਦਵਾਲ ਸਾਹਿਬ ਬਿਆਸ ਪੁਲ ਦੇ ਨਜ਼ਦੀਕ 9 ਅਤੇ 10 ਮਈ ਦੀ ਦਰਮਿਆਨੀ ਰਾਤ ਨੂੰ,ਇਕ ਤੋਂ ਬਾਅਦ ਦੋ ਧਮਾਕੇ ਜੋਂ ਕਰੀਬ 1.25 ਤੇ ਹੋਏ ਇਨ੍ਹਾਂ ਜ਼ੋਰਦਾਰ ਧਮਾਕਿਆਂ ਨਾਲ ਨੇੜਲੇ ਖੇਤਰਾਂ ਵਿਚ ਦਹਿਸ਼ਤ ਦਾ ਮਾਹੌਲ ਪਾਇਆ ਗਿਆ। ਧਮਾਕੇ ਇਨੇ ਜ਼ੋਰ ਦੇ ਸਨ ਕਿ ਘਰਾ ਦੀਆਂ ਖਿੜਕੀਆਂ ਦੇ ਸ਼ੀਸ਼ੇ ਹਿੱਲ ਗਏ।ਇਹ ਵੀ ਪਤਾ ਲੱਗਾ ਹੈ ਕਿ ਬਿਆਸ ਪੁਲ ਤੋਂ ਕੁਝ ਦੂਰੀ ਤੇ ਦਰਿਆ ਵਿਚ ਧਮਾਕਾ ਹੋਇਆ ਤੇ ਅੱਗ ਦੀਆਂ ਲਪਟਾਂ ਨਿਕਲੀਆਂ।ਇਸ ਸਬੰਧੀ ਮੌਕੇ ਤੇ ਪਹੁੰਚ ਕੇ ਜਦ  ਹਾਈ ਟੈਕ ਨਾਕਾ ਸ੍ਰੀ ਗੋਇੰਦਵਾਲ ਸਾਹਿਬ ਤੇ ਪੁਲਿਸ ਕਰਮਚਾਰੀਆਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਸ੍ਰੀ ਗੁਰੂ ਅਮਰਦਾਸ ਥਰਮਲ ਪਲਾਂਟ ਦੀਆਂ ਪੂਰੀਆਂ ਲਾਈਟਾਂ ਜਗ ਰਹੀਆਂ ਸਨ,ਹੋ ਸਕਦਾ ਹਮਲੇ ਦਾ ਕਾਰਨ ਇਹ ਲਾਈਟਾ ਜਗਦੀਆਂ ਕਰਕੇ ਹੋਇਆ ਹੋਵੇ। ਨਜ਼ਦੀਕ ਪੈਂਦੇ ਪਿੰਡ ਰਾਜੇਵਾਲ ਦੇ ਕੁਝ ਘਰਾਂ ਦੇ ਸ਼ੀਸ਼ੇ ਟੁੱਟ ਗਏ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਪਹਿਲੇ ਧਮਾਕੇ ਤੋਂ ਬਾਅਦ ਕੁਝ ਹੀ ਸਕਿੰਟਾ ਬਾਅਦ ਦੂਸਰਾ ਧਮਾਕਾ ਹੋਇਆ। ਜਿਸ ਦੀ ਪੂਰੀ ਰੌਸ਼ਨੀ ਅਸਮਾਨ ਵਿੱਚ ਪਿੰਡ ਦੇ ਕੋਲ ਸਭ ਨੇ ਵੇਖੀ। ਧਮਾਕਾ ਜੋਂ ਅਸਮਾਨ ਵਿੱਚ ਹੋਇਆ ਤੇ ਨਸ਼ਟ ਹੋਈ ਵਸਤੂ ਨਜ਼ਦੀਕ ਹੀ ਕੁਝ ਹੀ ਫੁੱਟ ਦੂਰੀ ਤੇ ਦਰਿਆ ਬਿਆਸ ਵਿੱਚ ਡਿੱਗੀ, ਜਿਸ ਨੂੰ ਪ੍ਰਤੱਖ ਵੇਖਣ ਵਾਲਿਆਂ ਦੱਸਿਆ ਕਿ ਡਿੱਗਣ ਤੋਂ ਬਾਅਦ ਪਾਣੀ ਦੀਆਂ ਛੱਲਾਂ ਬਹੁਤ ਤੇਜ਼ ਹੋ ਗੲਈਆ ।ਇਸ ਮੌਕੇ ਛੋਟੇ ਬੱਚੇ ਪੂਰੀ ਤਰ੍ਹਾਂ ਸਹਿਮੇ ਹੋਏ ਸਨ।  ਪੱਤਰਕਾਰ ਜਦ ਰਾਤ ਸਮੇਂ ਹੀ ਘਟਨਾ ਸਥਾਨ ਤੇ ਪਹੁੰਚ ਕੇ ਕਵਰੇਜ ਕੀਤੀ ਜਾ ਰਹੀ ਸੀ ਤਾਂ ਦੁਬਾਰਾ ਕਰੀਬ 3.30 ਵਜੇ ਅਸਮਾਨ ਵਿੱਚ ਤੇਜ਼ ਆਵਾਜ਼ ਸੁਣਨ ਤੋਂ ਬਾਅਦ ਡ੍ਰੋਨ ਵੇਖਿਆ ਗਿਆ। ਸਵੇਰ ਸਮੇਂ ਡੀ ਐਸ ਪੀ ਸੁਲਤਾਨਪੁਰ ਲੋਧੀ ਸਮੇਤ ਫ਼ੌਜ ਦੇ ਜਵਾਨਾਂ ਵੱਲੋਂ ਮੌਕੇ ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਤੇ ਲੋਹੇ ਦੇ ਕੁਝ ਛੋਟੇ ਟੁਕੜੇ ਬਰਾਮਦ ਕਰਕੇ ਕਬਜ਼ੇ  ਵਿਚ ਲਏ ਗਏ।ਕਿਸੇ ਪ੍ਰਕਾਰ ਦਾ ਕੋਈ ਵੀ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

 

Previous articleਕਿਉਂ ਸ਼ੇਰ ਦੇ ਮੂੰਹ ਵਿੱਚ ਹੱਥ ਪਾ ਰਿਹਾ ਪਾਕਿ?
Next articleਪੁੰਛ, ਊਧਮਪੁਰ ਤੋਂ ਲੈ ਕੇ ਬਾੜਮੇਰ ਤੱਕ ਸ਼ਾਂਤੀਪੂਰਨ ਸਥਿਤੀ, ਫਰਜ਼ੀ ਖ਼ਬਰਾਂ ਤੋਂ ਸਾਵਧਾਨ ਰਹਿਣ ਦੀ ਸਰਕਾਰ ਦੀ ਅਪੀਲ