(ਸਮਾਜ ਵੀਕਲੀ)
“ਭਈਆ ਕਿਆ ਬਾਤ ਹੋ ਗਈ। ਇਤਨੇ ਚਿੰਤਿਤ ਬੈਠੇ ਹੋ।” ਸ਼ਾਮੀ ਮਦਰ ਡੇਅਰੀ ਤੋਂ ਦੁੱਧ ਲੈਣ ਜਾਂਦੇ ਸਮੇ ਮੈਂ ਆਪਣੇ ਸਾਈਕਲ ਦੇ ਪਿਛਲੇ ਚੱਕੇ ਕੋਲ ਪੈਰਾਂ ਭਾਰ ਤੇ ਸੋਚਾਂ ਵਿੱਚ ਡੁੱਬੇ ਹੋਏ ਭਾਈਏ ਨੂੰ ਪੁੱਛਿਆ।
“ਕੋ ਬਾਤ ਨਾ ਬਾਬੂ ਜੀ। ਬਸ ਇਸਕਾ ਚੈਨ ਕ਼ਾ ਕੜੀ ਟੂਟ ਗਿਆ।” ਉਸਨੇ ਖੜੇ ਹੁੰਦੇ ਨੇ ਆਖਿਆ।
“ਤੋਂ ਕਿਆ ਸੋਚ ਰਹੇ ਹੋ।” ਮੈਂ ਪੁੱਛਿਆ।
“ਚਾਰ ਕਿਲੋਮੀਟਰ ਜਾਣਾ ਹੈ ਬਾਬੂ ਜੀ । ਇਸ ਸਮੇ ਤੋਂ ਕੋਈ ਦੁਕਾਨ ਭੀ ਖੁੱਲ੍ਹਾ ਨਾ ਹੋਗਾ।” ਉਸ ਨੇ ਚਿੰਤਾ ਜਾਹਿਰ ਕੀਤੀ।
“ਕਿਆ ਕਾਮ ਕਰਤੇ ਹੋ।” ਮੈਂ ਟੁੱਟੀ ਫੁੱਟੀ ਹਿੰਦੀ ਬੋਲਕੇ ਪੁੱਛਦਾ ਹਾਂ।
“ਇਸ ਪਾਰਕ ਕ਼ਾ ਫੁਹਾਰਾ ਚਲਾਤਾ ਹੂੰ। ਏਕ ਘੰਟਾ ਸੁਭਾ ਦੋ ਘੰਟੇ ਸ਼ਾਮ ਕੋ।”
“ਫਿਰ?”
“ਆਜ ਭੀ ਸਾਈਕਲ ਉਠਾ ਕਰ ਲਾਇਆ ਥਾ। ਫਿਰ ਉਠਾ ਕਰ ਲੇ ਜਾਊਂ ਗਾ।” ਉਸ ਨੇ ਵਿਸ਼ਵਾਸ ਨਾਲ ਜਬਾਬ ਦਿੱਤਾ।
ਚਾਹੇ ਮੈਂ ਬਿਨਾਂ ਕੁਝ ਕਹੈ ਵਾਪਿਸ ਆ ਗਿਆ ਪਰ ਕਾਫੀ ਸਮਾਂ ਉਸ ਬਾਰੇ ਸੋਚਦਾ ਰਿਹਾ। ਰੋਜ਼ੀ ਰੋਟੀ ਲਈ ਗਰੀਬ ਆਦਮੀ ਕਿੰਨਾ ਭਟਕਦਾ ਹੈ। ਇਹ੍ਹਨਾਂ ਤਕਲੀਫ਼ਾਂ ਨਾਲ਼ ਉਸਦਾ ਨਿੱਤ ਦਾ ਹੀ ਵਾਹ ਹੁੰਦਾ ਹੈ। ਖਬਰਾ ਕਿੰਨੇ ਵਜੇ ਉਹ ਘਰੇ ਪਹੁੰਚੁ ਤੇ ਕਦੋਂ ਰੋਟੀ ਖਾਵੇਗਾ। ਆਦਮੀ ਕਿੱਥੇ ਕਿੱਥੇ ਦਾਣਾ ਚੁਗਣ ਆਉਂਦਾ ਹੈ ਤੇ ਇਹੀ ਮੇਰੀ ਚਿੰਤਾ ਦਾ ਵਿਸ਼ਾ ਸੀ। ਰੋਜ਼ੀ ਰੋਟੀ ਕਮਾਉਣੀ ਕਿੰਨੀ ਔਖੀ ਹੈ।
ਰਮੇਸ਼ ਸੇਠੀ ਬਾਦਲ
ਸਾਬਕਾ ਸੁਪਰਡੈਂਟ
9876627233
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly