ਪਿੰਡ ਬੇਗਮਪੁਰ ਵਿਖੇ ਤੜਕਸਾਰ ਧਾਰਮਿਕ ਸਥਾਨਾਂ, ਕਬਾੜ ਦੀ ਦੁਕਾਨ ਚ ਚੋਰੀ 

ਫਿਲੌਰ, ਅੱਪਰਾ (ਜੱਸੀ)-ਚੋਰਾਂ ਨੇ ਅੱਜ ਸਵੇਰੇ ਤੜਕਸਾਰ ਪਿੰਡ ਬੇਗਮਪੁਰ ਵਿਖੇ ਸ੍ਰੀ ਗੁਰੂ ਰਵਿਦਾਸ ਮੰਦਿਰ ਅਤੇ ਪੀਰ ਬਾਬਾ ਨੰਗੋਜੇ ਸ਼ਾਹ ਦੇ ਸਥਾਨ ਦੇ ਤਾਲੇ ਤੋੜ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਘਟਨਾ ਸੰਬੰਧੀ ਜਾਣਕਾਰੀ ਦਿੰਦੇ ਹੋਏ ਪਿੰਡ ਦੇ ਸਾਬਕਾ ਸਰਪੰਚ ਹਰਕਮਲ ਸਿੰਘ ਬੇਗਮਪੁਰ ਨੇ ਦੱਸਿਆ ਕਿ ਚੋਰਾਂ ਨੇ ਦੋਵਾਂ ਧਾਰਮਿਕ ਸਥਾਨਾਂ ਦੀਆਂ ਗੋਲਕਾਂ ਦੀ ਭੰਨਤੋੜ ਕਰਕੇ ਵਿੱਚੋ ਹਜ਼ਾਰਾਂ ਦੀ ਨਕਦੀ ਲੈ ਗਏ ਹਨ। ਇਸ ਤੋਂ ਇਲਾਵਾ ਚੋਰਾਂ ਨੇ ਇੱਕ ਕਬਾੜ ਦੀ ਦੁਕਾਨ ਦੇ ਪਿਛਲੇ ਪਾਸਿਓਂ ਕੰਧ ਤੋੜਕੇ 40 ਹਜ਼ਾਰ ਦੇ ਕਰੀਬ ਕਬਾੜ ਦਾ ਸਮਾਨ ਚੋਰੀ ਕਰ ਲਿਆ। ਚੋਰਾਂ ਨੇ ਇੱਥੇ ਹੀ ਬੱਸ ਨਹੀਂ ਕੀਤੀ ਉਨ੍ਹਾਂ ਪਿੰਡ ਦੇ ਬੰਦ ਪਏ ਘਰਾਂ ਦੇ ਵੀ ਤਾਲੇ ਤੋੜਕੇ ਅੰਦਰ ਪਿਆ ਕੀਮਤੀ ਸਮਾਨ ਚੋਰੀ ਕਰ ਲਿਆ। ਪੁਲਿਸ ਨੂੰ ਇਸ ਦੀ ਸੂਚਨਾ ਦੇ ਦਿੱਤੀ ਗਈ ਹੈ। ਮੌਕੇ ਤੇ ਪਹੁੰਚੇ ਥਾਣਾ ਮੁਖੀ ਬਿਲਗਾ ਮਹਿੰਦਰ ਪਾਲ ਨੇ ਦੱਸਿਆ ਕਿ ਧਾਰਮਿਕ ਸਥਾਨਾਂ ਦੇ ਲਾਗਲੇ ਘਰਾਂ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਨੂੰ ਖੰਗਾਲਿਆ ਜਾ ਰਿਹਾ,ਚੋਰਾਂ ਨੂੰ ਜਲਦ ਗ੍ਰਿਫ਼ਤਾਰ ਕੀਤਾ ਜਾਵੇਗਾ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleराजनीतिक दलों की महिला अध्यक्ष: बहुत अधिक लैंगिक अंतर— पुनर्मूल्यांकन
Next articleਮੇਲੇ ‘ਚੋਂ ਆਏਗੀ ਖਟਕੜ ਕਲਾਂ ਅਤੇ  ਜਲ੍ਹਿਆਂਵਾਲਾ ਬਾਗ਼ ਦੀ ਮਿੱਟੀ ਦੀ ਮਹਿਕ