ਪਿੰਡ ਜਰਖੜ ਦੇ ਨੌਜਵਾਨਾਂ ਨੇ ਠੰਡੇ ਮਿੱਠੇ ਜਲ ਅਤੇ ਛੋਲਿਆਂ ਦੀ ਲਾਈ ਛਬੀਲ

ਵੱਡੀ ਗਿਣਤੀ ਵਿੱਚ ਸੰਗਤਾਂ ਨੇ ਕੀਤੀ ਸ਼ਿਰਕਤ

ਲੁਧਿਆਣਾ ਨਕੋਦਰ ਮਹਿਤਪੁਰ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ)

ਪਿੰਡ ਜਰਖੜ ਦੀ ਨੌਜਵਾਨ ਸਭਾ ਵਲੋਂ ਠੰਡੇ ਮਿੱਠੇ ਜਲ ਅਤੇ ਛੋਲਿਆਂ ਦੀ ਛਬੀਲ ਸਥਾਨਕ ਮੁੱਖ ਦਰਵਾਜੇ ਵਿਖੇ ਲਾਈ ਗਈ। ਜਿਸ ਵਿੱਚ ਨੌਜਵਾਨ ਮੁੰਡਿਆਂ ਅਤੇ ਬੱਚਿਆਂ ਨੇ ਵੱਡੇ ਪੱਧਰ ਤੇ ਸੇਵਾ ਕੀਤੀ।ਇਸ ਮੌਕੇ ਇਲਾਕੇ ਤੋਂ ਵੱਡੀ ਗਿਣਤੀ ਵਿਚ ਸੰਗਤਾਂ ਨੇ ਸ਼ਮੂਲੀਅਤ ਕੀਤੀ ਅਤੇ ਅੱਤ ਦੀ ਗਰਮੀ ਵਿੱਚ ਛਬੀਲ ਦੇ ਜਲ ਦਾ ਅਨੰਦ ਮਾਣਿਆ।ਇਸ ਠੰਡੇ ਜਲ ਦੀ ਛਬੀਲ ਵਿੱਚ ਸਰਪੰਚ ਬਲਜਿੰਦਰ ਸਿੰਘ, ਜਗਰੂਪ ਸਿੰਘ ਜਰਖੜ, ਸਾਹਿਬਜੀਤ ਸਿੰਘ ਸਾਬੀ ਜਰਖੜ, ਸੁਖਰਾਜ ਸਿੰਘ ਜਰਖੜ ,ਜੁਗਰਾਜ ਸਿੰਘ ਜਰਖੜ , ਸਪਿੰਦਰ ਸਿੰਘ ,ਹਰਪ੍ਰੀਤ ਸਿੰਘ ਕਾਲਾ, ਪੱਤਰਕਾਰ ਕੇਵਲ ਸਿੰਘ ਵਿੱਕੀ ਜਰਖੜ , ਕੁਲਵਿੰਦਰ ਸਿੰਘ, ਮਨਦੀਪ ਸਿੰਘ ਗੋਗੀ, ਗੁਰਸੇਵਕ ਸਿੰਘ, ਵਿੱਕੀ ਜਰਖੜ, ਸੁਖਵਿੰਦਰ ਸਿੰਘ ਨੋਨਾ, ਰਘਬੀਰ ਸਿੰਘ ਪੱਪੀ, ਮਨਪ੍ਰੀਤ ਸਿੰਘ, ਬਲਜੀਤ ਸਿੰਘ ਰਾਜੂ, ਕੇ ਕੇ ਜਰਖੜ, ਚੰਦਨਜੀਤ ਸਿੰਘ ਜਰਖੜ, ਗੁਰਸੁਮਿਤ ਸਿੰਘ, ਗੁਰਜੋਤ ਸਿੰਘ , ਸ਼ਿੰਦਰ ਸਿੰਘ ਗਗੜੀ, ਅਮਨਦੀਪ ਸਿੰਘ ਜਰਖੜ, ਗੁਰਮੀਤ ਸਿੰਘ ਬੱਬਲੂ, ਬੋਮੀ ਯੂ ਕੇ, ਅਮਰੀਕ ਸਿੰਘ ਜਰਖੜ, ਹਰਪ੍ਰੀਤ ਸਿੰਘ ਜਰਖੜ, ਆਦਿ ਹੋਰ ਨੌਜਵਾਨ ਮੁੰਡਿਆਂ ਨੇ ਇਸ ਠੰਡੇ ਜਲ ਦੀ ਛਬੀਲ ਵਿੱਚ ਤਨ ਮਨ ਧਨ ਨਾਲ ਸੇਵਾ ਕੀਤੀ।

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅੱਪਰਾ ਪੁਲਸ ਪ੍ਰਸ਼ਾਸਨ ਵਲੋਂ ਟਰੈਫਿਕ ਦੀ ਸਮੱਸਿਆ ਕਰਕੇ ਅਤੇ ਬੁਲਟ ਦੇ ਪਟਾਕੇ ਬਜਾਉਣ ਦੀ ਸਮੱਸਿਆ ਕਰਕੇ ਸੂਚਨਾ ਜਾਰੀ ਕੀਤੀ
Next articleਏਹੁ ਹਮਾਰਾ ਜੀਵਣਾ ਹੈ -311