HOME ਮਾਂ ਦਾ ਕਤਲ ਕਰਨ ਵਾਲੇ ਨੌਜਵਾਨ ਨੂੰ ਉਮਰ ਕੈਦ

ਮਾਂ ਦਾ ਕਤਲ ਕਰਨ ਵਾਲੇ ਨੌਜਵਾਨ ਨੂੰ ਉਮਰ ਕੈਦ

3
ਲੈਸਟਰ (ਇੰਗਲੈਂਡ),  (ਸਮਾਜ ਵੀਕਲੀ)   (ਸੁਖਜਿੰਦਰ ਸਿੰਘ ਢੱਡੇ)– ਵੇਲਜ਼ ਦੇ ਪ੍ਰੇਸਟਾਟਿਨ ਸ਼ਹਿਰ ਦੇ ਇਕ 18 ਸਾਲਾ ਨੌਜਵਾਨ ਨੂੰ ਆਪਣੀ ਮਾਂ ਦਾ ਹਥੌੜੇ ਨਾਲ ਕਤਲ ਕਰਨ ਦੇ ਦੋਸ਼ ਵਿਚ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਹੁਕਮ ਦਿੱਤਾ ਹੈ ਕਿ ਦੋਸ਼ੀ ਘੱਟੋ-ਘੱਟ 22 ਸਾਲ ਤੇ ਛੇ ਮਹੀਨੇ ਜੇਲ੍ਹ ਵਿਚ ਬਿਤਾਏਗਾ। ਅਦਾਲਤੀ ਕਾਰਵਾਈ ਦੌਰਾਨ ਦੱਸਿਆ ਗਿਆ ਕਿ ਨੌਜਵਾਨ ਟ੍ਰਿਸਟਨ ਰਾਬਰਟਸ ਨੇ ਪਿਛਲੇ ਸਾਲ 23 ਅਕਤੂਬਰ ਨੂੰ ਆਪਣੀ 45 ਸਾਲਾ ਮਾਂ ਐਂਜਲਾ ਸ਼ੈਲਿਸ ਦਾ ਕਤਲ ਕੀਤਾ ਸੀ। ਇਹ ਵਾਰਦਾਤ ਉਸ ਨੇ ਆਪਣੇ 18ਵੇਂ ਜਨਮਦਿਨ ਤੋਂ ਕੇਵਲ ਦਸ ਦਿਨ ਬਾਅਦ ਅੰਜਾਮ ਦਿੱਤੀ। ਜਾਣਕਾਰੀ ਮੁਤਾਬਕ ਉਸ ਨੇ ਘਟਨਾ ਤੋਂ ਤਿੰਨ ਹਫ਼ਤੇ ਪਹਿਲਾਂ ਹੀ ਕਤਲ ਦੀ ਯੋਜਨਾ ਬਣਾਈ ਹੋਈ ਸੀ। ਅਦਾਲਤ ਨੇ ਸੁਣਿਆ ਕਿ ਦੋਸ਼ੀ ਨੇ ਆਪਣੀ ਮਾਂ ਨੂੰ ਮੈਡੀਕਲ ਮਦਦ ਲੈਣ ਦੇ ਬਹਾਨੇ ਘਰ ਤੋਂ ਬਾਹਰ ਲੈ ਗਿਆ ਅਤੇ ਨੇੜਲੇ ਕੁਦਰਤੀ ਇਲਾਕੇ ਵਿਚ ਲੈ ਜਾ ਕੇ ਹਥੌੜੇ ਨਾਲ ਉਸ ਦੀ ਹੱਤਿਆ ਕਰ ਦਿੱਤੀ। ਬਾਅਦ ਵਿਚ ਉਸ ਨੇ ਲਾਸ਼ ਨੂੰ ਝਾੜੀਆਂ ਵਿਚ ਛੱਡ ਦਿੱਤਾ ਜਿਸ ਨੂੰ ਬਾਅਦ ਵਿਚ ਘੁੰਮਣ ਆਏ ਲੋਕਾਂ ਨੇ ਵੇਖਿਆ। ਮਾਮਲੇ ਦੀ ਸੁਣਵਾਈ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਨੌਜਵਾਨ ਨੂੰ ਹਥਿਆਰਾਂ ਨਾਲ ਅਸਧਾਰਣ ਲਗਾਅ ਸੀ ਅਤੇ ਉਸ ਨੇ ਕਤਲ ਤੋਂ ਪਹਿਲਾਂ ਆਨਲਾਈਨ ਹਥੌੜੇ, ਛੁਰੀਆਂ ਅਤੇ ਕੁਹਾੜੀ ਵਰਗੇ ਹਥਿਆਰ ਵੀ ਖਰੀਦੇ ਸਨ। ਉਸ ਨੇ ਕਤਲ ਦੀ ਯੋਜਨਾ ਇੰਟਰਨੈੱਟ ਦੇ ਇਕ ਗਰੁੱਪ ਵਿੱਚ ਹੋਰ ਲੋਕਾਂ ਨਾਲ ਸਾਂਝੀ ਵੀ ਕੀਤੀ ਸੀ। ਅਦਾਲਤ ਨੇ ਦੱਸਿਆ ਕਿ ਮਾਂ ਆਪਣੇ ਪੁੱਤਰ ਦੀ ਮਾਨਸਿਕ ਹਾਲਤ ਨੂੰ ਲੈ ਕੇ ਚਿੰਤਤ ਸੀ ਅਤੇ ਉਸ ਲਈ ਮਦਦ ਲੈਣ ਦੀ ਕੋਸ਼ਿਸ਼ ਕਰ ਰਹੀ ਸੀ। ਘਟਨਾ ਵਾਲੀ ਰਾਤ ਦੋਸ਼ੀ ਨੇ ਪਹਿਲਾਂ ਘਰ ਵਿਚ ਹੀ ਆਪਣੀ ਮਾਂ ‘ਤੇ ਹਮਲਾ ਕੀਤਾ ਅਤੇ ਬਾਅਦ ਵਿਚ ਉਸ ਨੂੰ ਬਾਹਰ ਲੈ ਜਾ ਕੇ ਕਤਲ ਕਰ ਦਿੱਤਾ। ਸਜ਼ਾ ਸੁਣਾਉਂਦੇ ਹੋਏ ਜੱਜ ਨੇ ਕਿਹਾ ਕਿ ਇਹ ਬਹੁਤ ਹੀ ਨਿਰਦਈ ਅਤੇ ਯੋਜਨਾਬੱਧ ਕਤਲ ਸੀ ਅਤੇ ਦੋਸ਼ੀ ਨੇ ਆਪਣੀ ਮਾਂ ਦੀਆਂ ਬੇਨਤੀਆਂ ਨੂੰ ਨਜ਼ਰਅੰਦਾਜ਼ ਕਰਦੇ ਹੋਏ ਬੇਹੱਦ ਕਠੋਰਤਾ ਨਾਲ ਇਹ ਜੁਰਮ ਕੀਤਾ। ਅਦਾਲਤ ਨੇ ਕਿਹਾ ਕਿ ਇਸ ਘਟਨਾ ਨਾਲ ਪਰਿਵਾਰ ਨੂੰ ਅਸੀਮ ਦੁੱਖ ਪਹੁੰਚਿਆ ਹੈ ਅਤੇ ਕੋਈ ਵੀ ਸਜ਼ਾ ਇਸ ਘਾਟੇ ਦੀ ਭਰਪਾਈ ਨਹੀਂ ਕਰ ਸਕਦੀ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਮਨ ਦੀਆਂ ਭਾਵਨਾਵਾਂ ਦਰਸਾਉਂਦੀਆਂ ਕਵਿਤਾਵਾਂ- ਰੂਹ ਦੇ ਜਜ਼ਬਾਤ”
Next articleਨਵਰਾਤਰਾਂ ਵਿੱਚ ਕੰਨਿਆ ਪੂਜਨ, ਪਰ ਰੋਜ਼ਾਨਾ ਜੀਵਨ ਵਿੱਚ ਮਾਂ-ਭੈਣ ਦੀਆਂ ਗਾਲਾਂ — ਇਹ ਨਾਰੀ ਸਨਮਾਨ ਦਾ ਕਿਹੋ ਜਿਹਾ ਅਪਮਾਨ ਹੈ ?