ਬਰਨਾਲਾ--(ਸਮਾਜ ਵੀਕਲੀ) (ਚੰਡਿਹੋਕ ) — ਇੱਥੋਂ ਥੋੜ੍ਹੀ ਦੂਰ ਪੈਂਦੇ ਪਿੰਡ ਸ਼ੇਰ ਸਿੰਘ ਪੁਰਾ (ਨਾਈਵਾਲਾ) ਦੇ ਨੌਜੁਆਨ ਅਤੇ ਉੱਘੇ ਸਾਹਿਤਕਾਰ ਮਾਲਵਿੰਦਰ ਸ਼ਾਇਰ ਦੇ ਪੁੱਤਰ ਲਿਵਜੋਤ ਸਿੰਘ ਬਰਾੜ ਨੇ ਆਪਣੀ ਚਲਦੀ ਪੁਰਾਣੀ ਪਿਰਤ ਵਾਂਗ ਇਸ ਵਾਰ ਵੀ ਜਨਮ ਦਿਨ ਸੰਗਤਾਂ ਨੂੰ ਭੋਜਨ ਛਕਾ ਕੇ ਅਤੇ ਫ਼ਲਦਾਰ ਰੁੱਖ ਲਗਾ ਕੇ ਮਨਾਇਆ। ਉਹ ਆਪਣੇ ਸ਼ਾਇਰ ਪਿਤਾ ਮਾਲਵਿੰਦਰ,ਮਾਤਾ ਲਖਵਿੰਦਰ ਕੌਰ ਅਤੇ ਸ਼ਾਇਰਾ ਭੈਣ ਮਿਸ ਸਿਮਰਜੀਤ ਕੌਰ ਬਰਾੜ ਵਾਂਗ ਵਾਤਾਵਰਨ ਪ੍ਰੇਮੀ ਅਤੇ ਸਮਾਜਿਕ ਬੁਰਾਈਆਂ ਖਿਲਾਫ਼ ਜਾਗਰੂਕ ਨੌਜੁਆਨ ਹੈ ਜਿਸਨੇ ਹੁਣ ਇਸ ਮੌਸਮ ਵਿੱਚ ਇੱਕ ਸੌ ਰੁੱਖ ਲਗਾਉਣ ਦਾ ਬੀੜਾ ਚੁੱਕਿਆ ਹੈ। ਉਹ ਕਹਿੰਦਾ ਹੈ ਕਿ ਹੁਣ ਪੌਦੇ ਲਗਾਉਣ ਲਈ ਢੁਕਵਾਂ ਮੌਸਮ ਹੈ। ਉਸਨੇ ਕਿਹਾ ਕਿ ਸਾਡੇ ਵਾਤਾਵਰਨ ਅਤੇ ਚੌਗਿਰਦੇ ਨੂੰ ਸਾਂਭਣਾ ਸਾਡਾ ਨੈਤਿਕ ਫਰਜ਼ ਬਣਦਾ ਹੈ ਅਤੇ ਸਾਨੂੰ ਇਸਦੀ ਸਾਂਭ-ਸੰਭਾਲ ਲਈ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ। ਉਸਨੂੰ ਵਾਤਾਵਰਨ ਪ੍ਰੇਮੀ ਮਹਿੰਦਰ ਸਿੰਘ ਰਾਹੀ, ਸੰਦੀਪ ਧੌਲਾ, ਤੇਜਿੰਦਰ ਚੰਡਿਹੋਕ, ਕੁਲਰੌਨਕ , ਜਪਿੰਦਰ ਸਿੰਘ , ਜੈਸਮੀਨ ਕੌਰ, ਡਾਕਟਰ ਹਰਿਭਗਵਾਨ,ਤੇਜਾ ਸਿੰਘ ਤਿਲਕ, ਡਾ ਭੁਪਿੰਦਰ ਸਿੰਘ ਬੇਦੀ, ਜਗਤਾਰ ਜਜ਼ੀਰਾ,ਡਾ ਸੰਪੂਰਨ ਸਿੰਘ ਟੱਲੇਵਾਲੀਆ ਤੋਂ ਇਲਾਵਾ ਹੋਰ ਸਾਹਿਤਕਾਰਾਂ ਅਤੇ ਵਾਤਾਵਰਨ ਪ੍ਰੇਮੀਆਂ ਨੇ ਜਨਮ ਦਿਨ ਦੀ ਵਧਾਈ ਦਿੰਦਿਆਂ ਉਸ ਵੱਲੋਂ ਵਿੱਢੇ ਇਸ ਕਾਰਜ ਦੀ ਸ਼ਲਾਘਾ ਕੀਤੀ।
ਨੌਜਵਾਨ ਨੇ ਫ਼ਲਦਾਰ ਰੁੱਖ ਲਗਾ ਕੇ ਅਪਣਾ ਜਨਮ ਦਿਨ ਮਨਾਇਆ, ਚੌਗਿਰਦੇ ਅਤੇ ਵਾਤਾਵਰਨ ਨੂੰ ਸਾਂਭਣਾ ਸਾਡਾ ਫਰਜ – ਲਿਵਜੋਤ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



