ਕੱਟੜਤਾ ਦਾ ਕੀੜਾ

   ਬਿੰਦਰ ਸਾਹਿਤ ਕਨੇਡਾ

(ਸਮਾਜ ਵੀਕਲੀ)

ਨਾ  ਬਣ  ਇਨਾ  ਧਰਮੀ  ਤੂੰ
ਭੁੱਲ ਜਾਵੇਂ ਇਨਸਾਨੀਅਤ ਨੂੰ
ਰੱਬ ਦੀ ਰਾਖੀ ਕਰਦੇ ਕਰਦੇ
ਅਪਣਾ ਲਵੇ ਹੈਵਾਨੀਅਤ ਨੂੰ
ਹਾਉਮੈ ਵਾਲਾ ਨਾਗ ਜੋ ਤੇਰਾ
ਮਾਰੇ  ਡੰਗ  ਮਾਸੂਮੀਅਤ  ਨੂੰ
ਚੌਧਰਬਾਜ਼ੀ ਦੇ  ਚੱਕਰ ਵਿੱਚ
ਦਿਖਾਵੇਂ  ਹੋਛੀ ਹੈਸੀਅਤ  ਨੂੰ
ਜਾਣ ਜਾਵੇਗੀ ਦੁਨੀਆਦਾਰੀ
ਤੇਰੀ   ਸੋੜੀ  ਸ਼ਖਸ਼ੀਅਤ  ਨੂੰ
ਕੱਟੜਤਾ ਦਾ ਕੀੜਾ ਖਾ ਜਾਓ
ਵੇਖੀਂ  ਤੇਰੀ  ਕਾਬਲੀਅਤ ਨੂੰ
ਫਲ ਮਿਲੇਗਾ  ਬਿੰਦਰਾ ਕੌੜਾ
ਤੇਰੀ    ਖੋਟੀ    ਨਿਅਤ   ਨੂੰ
     ਬਿੰਦਰ ਸਾਹਿਤ ਕੈਨੇਡਾ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

Previous articleCountry cannot develop without social & financial justice: Rahul
Next articleਰਮੇਸ਼ਵਰ ਸਿੰਘ ਜੀ ਵਰਗੇ ਇਨਸਾਨ,