(ਸਮਾਜ ਵੀਕਲੀ)
ਉੱਠ ਜਾਗ ਮੁਸਾਫ਼ਿਰ ਸੁੱਤਿਆ
ਕਿਓਂ ਸੁੱਤਾ ਲੰਮੀਆਂ ਤਾਣ
ਇਹ ਜੱਗ ਮੁਸਾਫ਼ਿਰਖਾਨਾ
ਲੱਗਿਆ ਰਹਿਣਾ ਆਣ ਜਾਣ
ਤੁਰਨ ਲੱਗਿਆ ਕਿਸੇ ਨਾ ਰੋਕਣਾ
ਜਿਨ੍ਹਾਂ ਤੇ ਕਰਦਾ ਤੂੰ ਮਾਣ
ਸਕੇ ਸਬੰਧੀ, ਭੈਣ ਭਰਾ
ਤੇਰਾ ਦੇਖਦੇ ਮਾਨ ਸਨਮਾਨ
ਉੱਚਿਆ ਨੂੰ ਇਹ ਪੂਜਦੇ
ਨੀਵੇਂ ਦਾ ਕਰਦੇ ਅਪਮਾਨ
ਉੱਥੇ ਅਮਲਾਂ ਦੇ ਹੁੰਦੇ ਨਿਬੇੜੇ
ਕਿਸੇ ਨਾ ਪੁੱਛਣਾ ਖਾਨਦਾਨ
ਚੰਗੇ ਕਰਮ ਕਮਾ ਲੈ
ਤੇਰਾ ਬਣ ਜਾਵੇ ਕੋਈ ਨਾਮ
ਬਿਨਾਂ ਰੱਬ ਦੀ ਬੰਦਗੀ ਕੀਤਿਆਂ
ਰੁਲਦਾ ਫਿਰਦਾ ਸਾਰਾ ਆਵਾਮ
ਰਮਨ ਸੰਗਤ ਹੋਵੇ ਜੇ ਸਾਧ ਦੀ
ਦਿਨ ਰਾਤ ਜਪਾਵੈ ਨਾਮ
ਰਮਨਦੀਪ ਕੌਰ
ਬਟਾਲਾ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly