ਬੇਢੰਗੀ ਮਹਿਫ਼ਲ

(ਜਸਪਾਲ ਜੱਸੀ)

(ਸਮਾਜ ਵੀਕਲੀ)

ਨਾ ਦਿਲ ਦੀ ਗੱਲ ਰੱਖੀ।
ਨਾ ਦਿਮਾਗ਼ ਦੀ ਰੱਖੀ।
ਲੋਕਾਂ ਤੋਂ ਸੁਣੇ ਹੋਏ ਉਹਨਾਂ,
ਗੱਲ, ਜੁਆਬ ਦੀ ਰੱਖੀ।
ਮਾਰਦੇ ਰਹੇ ਬੇ-ਸੁਰੀਆਂ,
ਨਾ ਦੇਖਿਆ ਜੋਸ਼,ਮਹਿਫ਼ਲ ਦਾ।
ਨਾ ਸੁਰ-ਤਾਲ ਦੀ ਰੱਖੀ,
ਨਾ ਰਬਾਬ ਦੀ ਰੱਖੀ।
ਤਾਰੇ,ਚੰਨ,ਤੇ ਰਾਤਾਂ,
ਫਿਜ਼ਾਵਾਂ ਦੀ ਗੱਲ ਨਾ ਹੋਈ।
ਹੁਸਨ ਦੀ ਗੱਲ ਨਾ ਰੱਖੀ,
ਸ਼ਬਾਬ ਦੀ ਗੱਲ ਰੱਖੀ।
(ਜਸਪਾਲ ਜੱਸੀ)

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਰੁੱਖ ਦੀ ਦਰਦ ਭਰੀ ਪੁਕਾਰ.
Next articleਸੰਸਾਰ