(ਸਮਾਜ ਵੀਕਲੀ)
ਇਹ ਦੁਨੀਆਂ ਦੀ ਸਮਝ ਨਾ ਆਵੇ,
ਕਦੇ ਇਹ ਵੱਡੇ ਵੱਡੇ ਸੁਪਨੇ ਦਿਖਾਵੇ,
ਕਦੇ ਬਣੇ ਬਣਾਏ ਮਹਿਲ ਵੀ ਢਾਵੇ,
ਕਦੇ ਕਿਸੇ ਨੂੰ ਹੀਰੋ ਬਣਾ ਦੇਵੇ,
ਕਦੇ ਹੀਰੋ ਬਣੇ ਨੂੰ ਜ਼ੀਰੋ ਬਣਾਵੇ,
ਏਧਰੋਂ ਸ਼ੁਰਲੀ ਓਧਰ ਆਤਿਸ਼ਬਾਜ਼ੀ,
ਅੱਡ ਅੱਡ ਪਟਾਕੇ ਤੇ ਰੰਗ ਦਿਖਾਵੇ,
ਭਲੇ ਬੰਦਿਆਂ ਦੀ ਆਪਸ ਚ’ ਬਣਦੀ,
ਓਹਨਾਂ ਦੇ ਸਿੰਘ ਫਸਾਵੇ, ਢੋਂਗ ਦਿਖਾਵੇ,
ਜੇ ਦੋ ਜਾਣੇ ਰਲ ਕੇ ਬੈਠ ਜਾਵਣ,
ਤਾਂ ਵੀ ਸੀਨੇ ਅੱਗ ਲੱਗ ਜਾਵੇ,
ਥੋਡਾ ਕੁਛ ਨੀ ਜਾਂਦਾ ਮਿੱਤਰੋ,
ਜੇ ਕੋਈ ਦੋਸਤ ਬਣ ਜਾਂਦਾ ਮਿੱਤਰੋ,
ਕੌਣ ਇਹਨਾਂ ਬੁੱਧੀਜੀਵੀਆਂ ਨੂੰ ਸਮਝਾਵੇ,
ਮੈਨੂੰ ਰਤਾ ਸਮਝ ਨਾ ਆਵੇ ਦੁਨੀਆਂ ਦੀ,
ਇਹ ਕੀ ਕੀ ਰੰਗ ਤਮਾਸ਼ੇ ਦਿਖਾਵੇ,
ਜੇ ਮਿਲਿਆ ਰੁਜ਼ਗਾਰ ਦੋਸਤੋ,
ਸ਼ੌਂਕ ਨਾਲ ਡਿਊਟੀ ਕਰ ਲਈਏ,
ਐਵੇਂ ਕਿਸੇ ਦੇ ਕੰਮ ਵਿੱਚ ਘੜੰਮ ਨਾ ਪਾਈਏ,
ਸਮਝਦਾਰ ਤੇ ਸਿਆਣੇ ਬਣ ਰਹੀਏ,
ਕੁਛ ਨੀ ਮਿਲਣਾ ਇਹਨਾਂ ਗੱਲਾਂ ਤੋਂ,
ਦੁੱਖ ਹੈ ਮਿਲਣਾ ਇਹਨਾਂ ਗੱਲਾਂ ਤੋਂ,
ਵੱਡੇ ਰਾਜਨੀਤਕ ਨਾ ਬਣੀਏ ਆਪਾਂ,
ਜੋ ਕੰਮ ਮਿਲਿਆ ਕਰ ਲਈਏ ਆਪਾਂ,
ਐਵੇਂ ਗਲ ਨਾ ਪਾ ਲਿਓ ਸਿਆਪਾ,
ਪੁੱਠੇ ਪੰਗੇ ਲੈਂਦੇ ਧਰਮਿੰਦਰ ਸਿਆਂ,
ਕਿਤੇ ਜੁੱਤੀਆਂ ਨਾ ਖਾ ਬਹੀਏ।
ਇਹ ਤਾਂ ਅਸੀਂ ਸਭ ਜਾਣਦੇ ਹਾਂ,
ਕੌਣ ਕਿੱਥੇ ਹੈ ਖੜਦਾ,ਕਿੱਥੇ ਕੰਨ ਭਰਦਾ,
ਐਵੇਂ ਬੁੱਧੂ ਨਾ ਸਮਝੋ ਲੋਕਾਂ ਨੂੰ,
ਲੋਕ ਵੀ ਖ਼ਾਰ ਦਿੰਦੇ ਨੇ ਮਿੱਤਰਾ,
ਤੁਹਾਡੇ ਵਰਗੀਆਂ ਬਣਦੀਆਂ ਰੋਕਾਂ ਨੂੰ,
ਜਿਹੜਾ ਰੁਤਬਾ ਤੁਹਾਨੂੰ ਮਿਲਿਆ,
ਉਸ ਨੂੰ ਪਛਾਣੋ,ਅਕਲ ਨੂੰ ਹੱਥ ਮਾਰੋ,
ਬੰਦੇ ਸਾਰੇ ਚੰਗੇ ਹੁੰਦੇ ,ਅੰਦਰਲਾ ਮਨ ਪਛਾਣੋ,
ਧੂੜ ਜਿਹੀ ਚੜੀ ਹਉਮੈ ਦੀ ,ਉਸ ਨੂੰ ਜਰਾ ਉਤਾਰੋ,
ਕੰਮ ਲੋਕਾਂ ਦੇ ਨਹੀਂ ਵਿਗੜੀਦੇ,
ਸਗੋਂ ਵਿਗੜੇ ਕੰਮ ਸਵਾਰੋ।
ਧਰਮਿੰਦਰ ਸਿੰਘ ਮੁੱਲਾਂਪੁਰੀ
ਮੋਬਾ 9872000461
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly