ਰੱਬ ਦੇ ਬੋਲ

ਬਨਾਰਸੀ ਦਾਸ

(ਸਮਾਜ ਵੀਕਲੀ)

ਰੱਬ ਦੇ ਬੋਲ ਸੁਣਾਉਂਦੀ ਕਵਿਤਾ,
ਬੰਦੇ ਨੂੰ ਸਮਝਾਉਂਦੀ ਕਵਿਤਾ।
ਓਹ ਦੀ ਰਹਿਣਾ ਵਿੱਚ ਰਜ਼ਾ,
ਜਿਹਨੂੰ ਕਹਿੰਦੇ ਹਨ ਖ਼ੁਦਾ।

ਧਿਆਨ ਖ਼ੁਦਾ ਵੱਲ ਲਾ ਕੇ ਰੱਖ,
ਨਾ ਹੋਣਾ ਕਦੀ ਓਹ ਤੋਂ ਵੱਖ।
ਜੀਵ-ਜੰਤ ਵਿੱਚ ਓਹ ਦਾ ਨੂਰ,
ਜਿਹਨੂੰ ਕਹਿੰਦੇ ਹਨ ਹਜ਼ੂਰ।

ਮਨੁੱਖਤਾ ਦੇ ਕੰਮ ਆਉਣਾ ਸਿਖ,
ਤਾਂਈਂਓਂ ਉਜਵਲ ਬਣੂੰ ਭਵਿੱਖ।
ਹਰ ਕੰਮ ਕਰਨਾ ਨਾਲ ਵਿਚਾਰ,
ਵੇਖੀਂ ਕਿੰਝ ਮਿਲੂੰ ਸਤਿਕਾਰ।

ਕਾਹਨੂੰ ਐਟਮ ਬੰਬ ਬਣਾਉਂਦਾ,
ਕਾਹਨੂੰ ਖ਼ਲਕਤ ਤਾਂਈਂ ਡਰਾਉਂਦਾ।
ਨਾ ਮਨੁੱਖਤਾ ਦਾ ਕਰ ਤੂੰ ਘਾਣ,
ਬਣ ਕੇ ਰਹਿ ਚੰਗਾ ਇਨਸਾਨ।

ਸਿਧਰੀ ਪਧਰੀ ਸੋਚ ਬਣਾ ਲੈ,
ਹਉਮੈ ਵਾਲੀ ਗੱਲ ਮੁਕਾ ਲੈ।
ਨਾ ਇੱਥੇ ਕਿਸੇ ਰਹਿਣਾ ਯਾਰ,
ਕਾਹਦਾ ਦੱਸ ਤੂੰ ਕਰੇਂ ਹੰਕਾਰ।

ਓਹ ਦਾ ਹੀ ਇਕ ਰਹਿਣਾ ਨਾਂਅ,
ਨਾ ਜਿਹਦਾ ਕੋਈ ਸ਼ਹਿਰ ਗਰਾਂ।
ਜੀਵ-ਜੰਤ ਵਿੱਚ ਓਹ ਦਾ ਵਾਸ,
ਪਲ-ਪਲ ਆਉਣ ਨਿਭਾਉਂਦਾ ਸਾਥ।

ਓਹਦੇ ਜਿਹਾ ਨਾ ਕੋਈ ਹੋਰ,
ਕਾਹਨੂੰ ਐਵੇਂ ਮਚਾਵੇਂ ਸ਼ੋਰ।
ਓਹ ਤਾਂ ਤੇਰੇ ਪਲ-ਪਲ ਕੋਲ,
ਨਾ ਬਾਹਰ ਉਹਨੂੰ ਅੰਦਰ ਟੋਲ।

ਜਿਨਾਂ ਅੰਦਰ ਝਾਤ ਲਗਾਈ,
ਉਨ੍ਹਾਂ ਖ਼ੂਬ ਮਿਲੀ ਵਡਿਆਈ।
ਬੁੱਲ੍ਹਾ, ਨਾਨਕ, ਸ਼ੇਖ ਫਰੀਦ
ਓਹ ਨੂੰ ਆਉਣ ਬਣਾਇਆ ਮੀਤ।

ਮੁੱਖ ਤੋਂ ਬੋਲ ਗਏ ਜੋ ਆ,
ਓਹੀਓ ਬਾਣੀ ਬਣੀ ਖ਼ੁਦਾ।
ਪੜ੍ਹ-ਪੜ੍ਹ ਲੋਕੀ ਧਿਆਨ ਲਗਾਵਣ,
ਮਨੁੱਖਾ ਜੀਵਨ ਸਫਲ ਬਣਾਵਣ।

ਬਨਾਰਸੀ ਦਾਸ ਜਦ ਲਿਖਤ ਬਣਾਵੇ,
ਓਹਦੇ ਵੱਲ ਹੀ ਧਿਆਨ ਲਗਾਵੇ।
ਸ਼ਬਦ- ਸ਼ਬਦ ਓਹ ਰਿਹਾ ਲਿਖਾ,
ਜਿਹਨੂੰ ਕਹਿੰਦੇ ਹਨ ਖ਼ੁਦਾ।

ਬਨਾਰਸੀ ਦਾਸ ਅਧਿਆਪਕ ਰੱਤੇਵਾਲ
ਮੋ: 94635-05286

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਯੂਨੀਵਰਸਿਟੀ ਹੋਸਟਲ ਦੀ ਪਹਿਲੀ ਰਾਤ
Next articleਬਾਬਾ ਸਾਹਿਬ ਡਾ: ਅੰਬੇਡਕਰ ਦਾ ਜਨਮ ਦਿਵਸ ਵਿਸ਼ਾਲ ਪੱਧਰ ਤੇ ਮਨਾਇਆ ਜਾਵੇਗਾ, ਪ੍ਰਮੁੱਖ ਬੁਧੀਜੀਵੀ ਦੇਣਗੇ ਵਿਸ਼ੇਸ਼ ਜਾਣਕਾਰੀਆਂ