(ਸਮਾਜ ਵੀਕਲੀ)– ਇੱਕ ਵਾਰ ਦੀ ਗੱਲ ਹੈ। ਗਰਮੀਆਂ ਦਾ ਮੌਸਮ ਸੀ। ਇੱਕ ਕਠਫੋੜਾ ਇੱਕ ਦਰੱਖਤ ਉੱਤੇ ਰਹਿੰਦਾ ਸੀ। ਉਹ ਆਪਣੇ ਲਈ ਅਨਾਜ ਇਕੱਠਾ ਕਰ ਰਿਹਾ ਸੀ। ਉਸ ਕੋਲ ਇੱਕ ਚਿੜੀ ਆਈ ਤੇ ਉਸ ਨੇ ਕਿਹਾ ਕਿ ਕਠਫੋੜੇ ! ਅਜੇ ਸਰਦੀਆਂ ਆਉਣ ਨੂੰ ਬਹੁਤ ਸਮਾਂ ਹੈ। ਤੂੰ ਏਨੀ ਜਲਦੀ ਸਰਦੀਆਂ ਲਈ ਅਨਾਜ ਇਕੱਠਾ ਕਿਉਂ ਕਰ ਰਿਹਾ ਹੈ ? ਕਠਫੋੜੇ ਨੇ ਕਿਹਾ , ” ਨਹੀਂ ਚਿਡ਼ੀਏ ! ਸਾਨੂੰ ਹਰ ਰੋਜ਼ ਮਿਹਨਤ ਕਰਕੇ ਥੋੜ੍ਹਾ – ਥੋੜ੍ਹਾ ਅਨਾਜ ਇਕੱਠਾ ਕਰ ਲੈਣਾ ਚਾਹੀਦਾ ਹੈ ; ਕਿਉਂਕਿ ਸਰਦੀ ਆ ਜਾਵੇਗੀ। ਚਿਡ਼ੀ ਨੇ ਕਿਹਾ ਕਿ ਨਹੀਂ ਸਰਦੀਆਂ ਆਉਣ ਨੂੰ ਬਹੁਤ ਸਮਾਂ ਹੈ , ਤੂੰ ਮੇਰੇ ਘਰ ਚੱਲ ।ਆਪਾਂ ਦੋਵੇਂ ਗੱਲਾਂ ਕਰੀਏ ਅਤੇ ਖੇਡੀਏ , ਪਰ ਕਠਫੋੜਾ ਨਹੀਂ ਮੰਨਿਆ। ਉਹ ਹਰ ਰੋਜ਼ ਥੋੜ੍ਹਾ – ਥੋੜ੍ਹਾ ਕੰਮ ਕਰਦਾ ਅਤੇ ਅਨਾਜ ਇਕੱਠਾ ਕਰਦਾ ਰਿਹਾ। ਹੌਲੀ – ਹੌਲੀ ਸਮਾਂ ਬੀਤਦਾ ਗਿਆ ਅਤੇ ਸਰਦੀਆਂ ਆ ਗਈਆਂ।ਜਦੋਂ ਸਰਦੀ ਵੱਧ ਗਈ ਤਾਂ ਚਿੜੀ ਕੋਲ ਖਾਣ ਲਈ ਕੋਈ ਭੋਜਨ ਨਹੀਂ ਸੀ।
ਉਹ ਹੁਣ ਪਛਤਾ ਰਹੀ ਸੀ। ਉਹ ਹੁਣ ਕਠਫੋੜੇ ਕੋਲ਼ ਗਈ ਕਿ ਮੈਨੂੰ ਕੁਝ ਭੋਜਨ ਖਾਣ ਲਈ ਦੇ ਦੇ ਤਾਂ ਕੱਠਫੋੜੇ ਨੇ ਉਸ ‘ਤੇ ਤਰਸ ਕੀਤਾ ਅਤੇ ਚਿਡ਼ੀ ਨੂੰ ਭੋਜਨ ਦੇ ਦਿੱਤਾ।ਚਿਡ਼ੀ ਭੋਜਨ ਖਾ ਕੇ ਖ਼ੁਸ਼ ਹੋਈ। ਸਿੱਖਿਆ : ਇਸ ਕਹਾਣੀ ਤੋਂ ਸਾਨੂੰ ਸਿੱਖਿਆ ਮਿਲਦੀ ਹੈ ਕਿ ਸਾਨੂੰ ਹਰ ਰੋਜ਼ ਮਿਹਨਤ ਕਰਦੇ ਰਹਿਣਾ ਚਾਹੀਦਾ ਹੈ। ਰਜਿੰਦਰ ਸਿੰਘ , ਜਮਾਤ – ਚੌਥੀ , ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਗੰਭੀਰਪੁਰ ਲੋਅਰ , ਸਿੱਖਿਆ ਬਲਾਕ – ਸ੍ਰੀ ਅਨੰਦਪੁਰ ਸਾਹਿਬ , ਜ਼ਿਲ੍ਹਾ – ਰੂਪਨਗਰ ( ਪੰਜਾਬ )
ਜਮਾਤ ਇੰਚਾਰਜ ਅਤੇ ਗਾਈਡ ਅਧਿਆਪਕ : ਮਾਸਟਰ ਸੰਜੀਵ ਧਰਮਾਣੀ
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly