ਹਵਾਵਾਂ

(ਸਮਾਜ ਵੀਕਲੀ)

ਕੁਝ ਹੋਣਾ ਸੀ ਸ਼ਾਇਦ ਜਿਸਦੇ ਲਈ ਇਹ ਚੁੱਪ ਸੀ ਹਵਾਵਾਂ,
ਮੈ ਲੱਭਦਾ ਸੀ ਇਨ੍ਹਾ ਨੂੰ ਪਰ ਇਹ ਨਾਲ ਸੀ ਪਰਛਾਵਾਂ,
ਬੜੀ ਦੇਰ ਬਾਅਦ ਚੁੱਪ ਤੋੜ ਫੇਰ ਤੁਰੀਆ ਮੇਰੀਆਂ ਰਾਹਵਾਂ,
ਹੁਣ ਤਾ ਚਿੱਤ ਕਰਦਾ ਏ ਇਹਨਾਂ ਨਾਲ ਹੀ ਲੈ ਲਾਂ ਲਾਂਵਾ।
ਮੈਨੂੰ ਪਤਾ ਨਹੀਂ ਹੁੰਦਾ ਪਰ ਇਹ ਕਦੇ ਅਣਜਾਣ ਨਹੀਂ ਸੀ,
ਬਹੁਤਾ ਚਿਰ ਤਾਂ ਸਾਡੇ ਵਿੱਚ ਬਹੁਤੀ ਜਾਣ ਪਛਾਣ ਨਹੀਂ ਸੀ,
ਸ਼ਾਇਦ ਪਤਾ ਸੀ ਇੰਨਾਂ ਨੂੰ ਮੇਰੇ ਦਿਲ ਵਿੱਚ ਕਾਣ ਨਹੀਂ ਸੀ,
ਤਾਹੀਓ ਮੱਠੀਆਂ ਹੋ ਚੱਲੀਏ ਤੇ ਬਣੀਆਂ ਤੁਫ਼ਾਨ ਨਹੀਂ ਸੀ।
ਮੇਰੀਆਂ ਸਾਰੀਆਂ ਰਮਜ਼ਾਂ ਸ਼ਾਇਦ ਇਹ ਪਛਾਣਦੀਆਂ ਨੇ,
ਮੇਰੀਆਂ ਚਿੰਤਾਵਾਂ ਮਹਿਸੂਸ ਕਰ ਖੁਦ ਤੇ ਹੰਢਾਣਦੀਆ ਨੇ,
ਕਦੇ ਖਿੜ ਖਿੜਾ ਕੇ ਹਸਾ ਤੇ ਕਦੇ ਜਾਂਦੀਆਂ ਰਵਾਣਦੀਆਂ ਨੇ,
ਗਲ਼ਵੱਕੜੀ ‘ਚ ਲੈ ਕੇ ਮੈਨੂੰ ਮੇਰਾ ਅੰਦਰ ਸੰਭਾਲ਼ਦੀਆਂ ਨੇ।
ਜੇ ਮੇਰੇ ਕੋਲ ਇਹ ਹੋਣ ਤਾਂ ਸ਼ਾਇਦ ਫੇਰ ਲੋੜ ਨਹੀਂ ਕਿਸੇ ਦੀ,
ਭਰੋਸਾ ਵੀ ਦੂਣਾ ਏ ਹੁਣ ਤਾ ਤਾਹੀਂ ਗੰਢ ਜੋੜ ਨਹੀਂ ਕਿਸੇ ਦੀ,
ਇੰਨਾਂ ਛੱਡ  ਜਾਣਾ ਨਹੀਂ ਫੇਰ ਦਰਦ ਵਿਛੋੜ ਨਹੀਂ ਕਿਸੇ ਦੀ,
ਨੂਰਕਮਲ ਓਏ ਹੁਣ ਸੱਭ ਪੂਰੇ ਤੇ ਅੰਤ ਤੋੜ ਨਹੀਂ ਕਿਸੇ ਦੀ।
ਨੂਰਕਮਲ

ਸਮਾਜ ਵੀਕਲੀਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਆਪੇ ਗੁਰ ਚੇਲਾ
Next articleਛਿੱਟਿਆਂ ਦੇ ਗਰਭ ਵਿੱਚੋਂ ਦਾਣਿਆਂ ਨੇ ਜਨਮ ਲਿਆ