ਰਾਏਕੋਟ (ਸਮਾਜ ਵੀਕਲੀ) ਗੁਰਭਿੰਦਰ ਗੁਰੀ :- ਕਣਕ ਦੇ ਨਾੜ ਨੂੰ ਲਗਾਈ ਗਈ ਅੱਗ ਕਾਰਨ ਬਾਗ ਵਿੱਚ ਖੜ੍ਹੇ ਹਰੇ ਭਰੇ ਫ਼ਲਦਾਰ ਦਰਖਤਾਂ ਨੂੰ ਭਾਰੀ ਨੁਕਸਾਨ ਪੁੱਜਣ ਦੀ ਖ਼ਬਰ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੀੜਤ ਕਿਸਾਨ ਹਰਦਿਆਲ ਸਿੰਘ ਉਰਫ਼ ਬਿੱਲੂ ਨੇ ਦੱਸਿਆ ਕਿ ਉਸ ਨੇ ਆਪਣੀ ਮੁੱਲਾਪੁਰੀਆਂ ਦੇ ਕੋਠੇ ਨੇੜੇ ਇੱਕ ਕਿੱਲੇ ਦੇ ਕਰੀਬ ਜਮੀਨ ਵਿੱਚ ਵੱਖ ਵੱਖ ਤਰਾਂ ਦੇ ਫਲਦਾਰ ਰੁੱਖ ਲਗਾਏ ਹੋਏ ਸਨ, ਜਿੰਨ੍ਹਾਂ ਵਿੱਚ ਨਿੰਬੂ, ਅੰਬ, ਜਾਮਨ, ਲੀਚੀ, ਆੜੂ, ਕਿੰਨ੍ਹ, ਸੇਬ, ਬੇਰੀਆਂ ਅਤੇ ਸੰਤਰੇ ਆਦਿ ਦੇ ਕਈ ਦਰੱਖਤ ਸ਼ਾਮਲ ਸਨ ਅਤੇ ਕਈਆਂ ਨੂੰ ਵਧੀਆ ਫਲ਼ ਵੀ ਲੱਗਾ ਹੋਇਆ ਸੀ, ਪ੍ਰੰਤੂ ਬੀਤੇ ਕੱਲ੍ਹ ਨੇੜਲੇ ਖੇਤ ਵਾਲੇ ਕਿਸਾਨ ਵਲੋਂ ਕਣਕ ਦੇ ਨਾੜ ਨੂੰ ਲਗਾਈ ਗਈ ਅੱਗ, ਤੋਜ ਹਵਾ ਕਾਰਨ ਉਸ ਦੇ ਬਾਗ ਤੱਕ ਵੀ ਪਹੁੰਚ ਗਈ ਅਤੇ ਦੇਖਦੇ ਹੀ ਦੇਖਦੇ ਉੱਥੇ ਖੜ੍ਹੇ ਹਰੇ ਭਰੇ ਰੁੱਖਾਂ ਨੂੰ ਆਪਣੀ ਚਪੇਟ ਵਿੱਚ ਲੈ ਲਿਆ। ਉਨ੍ਹਾਂ ਦੱਸਿਆ ਕਿ ਅੱਗ ਦੀ ਲਪੇਟ ਵਿੱਚ ਆਉਣ ਕਾਰਨ ਬਹੁਤ ਸਾਰੇ ਦਰਖਤ ਸੜ੍ਹ ਗਏ ਅਤੇ ਉਨ੍ਹਾਂ ਤੇ ਲੱਗਾ ਫਲ ਵੀ ਪੂਰੀ ਤਰਾਂ ਨੁਕਸਾਨਿਆਂ ਗਿਆ। ਉਨ੍ਹਾਂ ਦੱਸਿਆ ਕਿ ਅੱਗ ਕਾਰਨ ਉਨ੍ਹਾਂ ਨੂੰ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਹੈੈ, ਜਿਸ ਲਈ ਉਹ ਸਥਾਨਕ ਐਸ.ਡੀ.ਐਮ ਦਫਤਰ ਵਿਖੇ ਆਪਣੀ ਸੜਕ ਦਰਜ ਕਰਵਾ ਕੇ ਦੋਸ਼ੀ ਕਿਸਾਨ ਵਿਰੁੱਧ ਬਣਦੀ ਕਾਰਵਾਈ ਦੀ ਅਪੀਲ ਕਰਨਗੇ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



