Keir Starmer, Mark Carney, and Donald Trump appear together in a stylized political illustration.
ਸੁਰਜੀਤ ਸਿੰਘ ਫਲੋਰਾ
ਸੁਰਜੀਤ ਸਿੰਘ ਫਲੋਰਾ
(ਸਮਾਜ ਵੀਕਲੀ) ਮਈ 2026 ਵਿੱਚ ਬ੍ਰਿਟੇਨ ਤੇ ਕੈਨੇਡਾ ਦੋਵੇਂ ਦੇ ਪ੍ਰਧਾਨ ਮੰਤਰੀ ਅਮਰੀਕੀ ਦਬਾਅ ਦਾ ਸਾਹਮਣਾ ਕਰ ਰਹੇ ਹਨ, ਪਰ ਦੋਵੇਂ ਦੀ ਸਿਆਸੀ ਹਾਲਤ ਇਕੋ ਜਿਹੀ ਨਹੀਂ। ਕਿਰ ਸਟਾਰਮਰ ਘਰੇਲੂ ਬਗਾਵਤ, ਡਿੱਗਦੀ ਲੋਕਪ੍ਰਿਯਤਾ ਅਤੇ ਡੋਨਲਡ ਟਰੰਪ ਨਾਲ ਟਕਰਾਅ ਵਿਚ ਘਿਰੇ ਹੋਏ ਹਨ, ਜਦਕਿ ਮਾਰਕ ਕਾਰਨੀ ਆਪਣੇ ਆਪ ਨੂੰ ਸਖ਼ਤੀਸ਼ਾਲੀ, ਸੰਤੁਲਿਤ ਅਤੇ ਦਬਾਅ ਅੱਗੇ ਨਾ ਝੁਕਣ ਵਾਲੇ ਨੇਤਾ ਵਜੋਂ ਪੇਸ਼ ਕਰ ਰਹੇ ਹਨ। ਇਹ ਕਹਾਣੀ ਸਿਰਫ਼ ਦੋ ਨੇਤਾਵਾਂ ਦੀ ਨਹੀਂ। ਇਹ ਪੱਛਮੀ ਗਠਜੋੜ ਦੇ ਬਦਲਦੇ ਰੁਖ ਦੀ ਵੀ ਕਹਾਣੀ ਹੈ, ਜਿੱਥੇ ਵਾਸ਼ਿੰਗਟਨ ਨਾਲ ਨੇੜਤਾ ਹੁਣ ਪਹਿਲਾਂ ਵਰਗੀ ਸੌਖੀ ਚੀਜ਼ ਨਹੀਂ ਰਹੀ। ਲੇਬਰ ਪਾਰਟੀ ਅੰਦਰ ਸਟਾਰਮਰ ਖ਼ਿਲਾਫ਼ ਦਬਾਅ ਹੁਣ ਫੁਸਫੁਸਾਹਟ ਨਹੀਂ ਰਿਹਾ। 92 ਐਮਪੀਸ ਦੇ ਦਬਾਅ ਦੀ ਗੱਲ ਖੁੱਲ੍ਹੇਆਮ ਚੱਲ ਰਹੀ ਹੈ, ਤੇ ਸੰਭਾਵਿਤ ਬਗਾਵਤ ਦੇ ਨਾਂ ਵੀ ਸਾਹਮਣੇ ਆ ਰਹੇ ਹਨ। ਅਲ ਕਾਰਨਸ ਦਾ ਨਾਮ ਵੀ ਸੰਭਾਵੀ ਉਤਰਾਧਿਕਾਰੀ ਵਜੋਂ ਚਰਚਾ ਵਿੱਚ ਹੈ, ਜਦਕਿ ਵੇਸ ਸਟਰੀਟਿੰਗ ਵਰਗੇ ਚਿਹਰੇ ਵੀ ਇਸ ਅੰਦਰੂਨੀ ਹਲਚਲ ਦਾ ਹਿੱਸਾ ਬਣੇ ਹੋਏ ਹਨ। ਇਸ ਮਾਹੌਲ ਵਿੱਚ ਅਸਤੀਫੇ ਨੇ ਸਟਾਰਮਰ ਦੇ ਦਫ਼ਤਰ ਨੂੰ ਹੋਰ ਕਮਜ਼ੋਰ ਕਰ ਦਿੱਤਾ ਹੈ। ਹੁਣ ਸਵਾਲ ਇਹ ਨਹੀਂ ਕਿ ਬਗਾਵਤ ਹੋ ਸਕਦੀ ਹੈ ਜਾਂ ਨਹੀਂ, ਸਵਾਲ ਇਹ ਹੈ ਕਿ ਉਹ ਕਦੋਂ ਖੁੱਲ੍ਹੇ ਰੂਪ ਵਿੱਚ ਸਾਹਮਣੇ ਆਵੇਗੀ। ਜਨਤਕ ਰਾਏ ਨੇ ਸਟਾਰਮਰ ਦੀ ਸਿਆਸੀ ਜ਼ਮੀਨ ਹਿਲਾ ਦਿੱਤੀ ਹੈ। YouGov ਦੇ ਜਨਵਰੀ 2026 ਸਰਵੇਖਣ ਵਿੱਚ ਲੇਬਰ ਸਿਰਫ਼ 17% ‘ਤੇ ਦਿਖੀ, ਜਦਕਿ Reform UK 31% ਤੱਕ ਚਲੀ ਗਈ। ਇਹ ਸਿਰਫ਼ ਘੱਟ ਸਮਰਥਨ ਨਹੀਂ, ਸਗੋਂ ਵੋਟਰਾਂ ਦੀ ਖੁੱਲ੍ਹੀ ਸਜ਼ਾ ਹੈ।
ਮਈ ਦੀਆਂ ਆਮ ਚੌਣਾ ਨੇ ਇਸ ਗਿਰਾਵਟ ਨੂੰ ਹੋਰ ਪੱਕਾ ਕਰ ਦਿੱਤਾ। ਲੇਬਰ ਨੇ ਸੈਂਕੜੇ ਕੌਂਸਲ ਸੀਟਾਂ ਗੁਆਈਆਂ, ਇੱਥੋਂ ਤੱਕ ਕਿ ਉੱਤਰੀ ਇਲਾਕਿਆਂ ਵਿੱਚ ਵੀ ਜਿੱਥੇ ਕਦੇ ਉਸਦੀ ਜੜ੍ਹ ਮਜ਼ਬੂਤ ਸੀ।
ਇਸ ਨਾਰਾਜ਼ਗੀ ਦੇ ਪਿੱਛੇ ਇੱਕ ਨਹੀਂ, ਕਈ ਕਾਰਨ ਹਨ, (Wnter fuel cuts) ਵਿੰਟਰ ਫਿਊਲ ਦੀ ਕਟੌਤੀ ਨੇ ਗੁੱਸਾ ਵਧਾਇਆ, ਕਾਰੋਬਾਰੀ ਟੈਕਸ ਦਾ ਦਬਾਅ (business tax pressure) ਨੇ ਉਦਯੋਗ ਨੂੰ ਚਿੜ੍ਹਾਇਆ, (farming backlash) ਖੇਤੀ ਪ੍ਰਤੀਕਿਰਿਆ ਨੇ ਪਿੰਡਾਂ ਵਿੱਚ ਰੋਸ ਭਰਿਆ, ਤੇ ਰਹਿਣ-ਸਹਿਣ ਦੀ ਲਾਗਤ ਦਾ ਸੰਕਟ ਨੇ ਹਰ ਘਰ ਨੂੰ ਚੋਟ ਮਾਰੀ। ਮਈ 2026 ਵਿੱਚ ਆਈ 0.6% ਜੀਡੀਪੀ ਵਾਧਾ ਵੀ ਇਸ ਸੱਚ ਨੂੰ ਨਹੀਂ ਲੁਕਾ ਸਕੀ ਕਿ ਮਹਿੰਗਾਈ, ਊਰਜਾ ਬਿੱਲ ਅਤੇ ਈਰਾਨ ਯੁੱਧ ਤੋਂ ਬਾਅਦ ਉੱਚੇ ਹੋਏ ਵਿਆਜ ਦਰਾਂ ਨੇ ਲੋਕਾਂ ਦਾ ਭਰੋਸਾ ਖੋਹ ਲਿਆ ਹੈ।
ਹੁਣ ਮੁੱਦਾ ਸਿਰਫ਼ ਨੀਤੀਆਂ ਦਾ ਨਹੀਂ ਰਿਹਾ। ਕੈਬਨਿਟ ਅਸਤੀਫੇ ਦੀ ਚਰਚਾ, ਵੀ ਸਾਰੇ ਪਾਰਲੀਮੈਂਟ ਵਿਚੋਂ ਆਉਣ ਲੱਗ ਪਈ ਹੈ ਅਤੇ ਉਸ ਨੂੰ ਸਵਾਲ ਕੀਤੇ ਜਾ ਰਹੇ ਹਨ ਕਿ ਉਹ ਕਿਸ ਦਿਨ ਕੁਰਸੀ ਛੱਡ ਰਵਾਨਾ ਹੋਵੇਗਾ ਜਿਹਨਾਂ ਨੇ ਸਵਾਲਾਂ ਨੇ ਸਟਾਰਮਰ ਦੇ ਅਧਿਕਾਰ ਨੂੰ ਘਟਾ ਦਿੱਤਾ ਹੈ। ਜਦੋਂ ਆਪਣੇ ਹੀ ਸੰਸਦ ਮੈਂਬਰ ਨੇਤਾ ਦੇ ਭਵਿੱਖ ਬਾਰੇ ਖੁੱਲ੍ਹੀ ਗੱਲ ਕਰਨ ਲੱਗਣ, ਤਾਂ ਸਮਝ ਆ ਜਾਂਦੀ ਹੈ ਕਿ ਸਮੱਸਿਆ ਗੰਭੀਰ ਹੈ।
ਲੇਬਰ ਦੇ ਕੁਝ ਅੰਦਰੂਨੀ ਲੋਕ ਉਨ੍ਹਾਂ ਨੂੰ ਉਵੇਂ ਹੀ ਘੇਰ ਰਹੇ ਹਨ ਜਿਵੇਂ 2024 ਵਿੱਚ ਜੋਅ ਬਾਇਡਨ ਨੂੰ ਅਹੁਦਾ ਛੱਡਣ ਲਈ ਦਬਾਇਆ ਗਿਆ ਸੀ। ਇਹ ਤੁਲਨਾ ਸਟਾਰਮਰ ਲਈ ਚੰਗੀ ਨਹੀਂ। ਇਸ ਦਾ ਮਤਲਬ ਹੈ ਕਿ ਪਾਰਟੀ ਦੇ ਅੰਦਰ ਹੀ ਇਹ ਡਰ ਪੈਦਾ ਹੋ ਚੁੱਕਾ ਹੈ ਕਿ ਉਹ ਅਗਲੀ ਚੋਣ ਤੱਕ ਮੋਮੈਂਟਮ ਨਹੀਂ ਬਚਾ ਸਕਣਗੇ।
ਬ੍ਰਿਟੇਨ ਤੇ ਅਮਰੀਕਾ ਦਾ ਰਿਸ਼ਤਾ ਕਾਗਜ਼ਾਂ ‘ਤੇ ਅਜੇ ਵੀ ਖ਼ਾਸ ਹੈ, ਪਰ ਹਕੀਕਤ ਵਿੱਚ ਇਹ ਰਿਸ਼ਤਾ ਦਹਾਕਿਆਂ ਦੇ ਹੇਠਲੇ ਪੱਧਰ ‘ਤੇ ਦਿਖਦਾ ਹੈ। ਟੈਰਿਫ ਸੌਦਾ ਖ਼ਤਰੇ ਵਿੱਚ ਹੈ, ਤੇ ਟਰੰਪ ਨੇ 2025 ਵਾਲੇ ਟਅਰਿਾਾ-ਰੲਦੁਚਟਿੋਨ ਅਰਰਅਨਗੲਮੲਨਟ ਨੂੰ ਰੱਦ ਕਰਨ ਦੀ ਧਮਕੀ ਦਿੱਤੀ ਜਦੋਂ ਸਟਾਰਮਰ ਨੇ ਇਰਾਨ ਜੰਗ ਲਈ ਤੁਰੰਤ ਫੌਜੀ ਸਹਾਇਤਾ ਨਹੀਂ ਦਿੱਤੀ।
ਸਟਾਰਮਰ ਦੀ “ਇਹ ਸਾਡੀ ਜੰਗ ਨਹੀਂ” ਵਾਲੀ ਲਾਈਨ ਨੇ ਉਨ੍ਹਾਂ ਨੂੰ ਘਰੇਲੂ ਤੌਰ ‘ਤੇ ਸੁਤੰਤਰ ਦਿਖਾਇਆ, ਪਰ ਵਾਈਟ ਹਾਊਸ ਨਾਲ ਟਕਰਾਅ ਹੋਰ ਤਿੱਖਾ ਹੋ ਗਿਆ। ਡਿਏਗੋ ਗਾਰਸੀਆ ਤੇ ਬ੍ਰਿਟਿਸ਼ ਅੱਡਿਆਂ ਤੱਕ ਪਹੁੰਚ ਵਾਲਾ ਮਸਲਾ ਵੀ ਇਸੇ ਟਕਰਾਅ ਦਾ ਹਿੱਸਾ ਬਣ ਗਿਆ।
2025 ਦਾ ਟੈਰਿਫ ਪ੍ਰਬੰਧ ਹੁਣ ਰਾਹਤ ਨਹੀਂ, ਦਬਾਅ ਦਾ ਸਾਧਨ ਲੱਗਣ ਲੱਗਿਆ ਹੈ। ਟਰੰਪ ਦੀਆਂ ਧਮਕੀਆਂ ਨੇ ਇਹ ਸੰਦੇਸ਼ ਦਿੱਤਾ ਕਿ ਵਪਾਰਕ ਸੌਦਾ ਵੀ ਰਾਜਨੀਤਿਕ ਨਰਮੀ ਦੀ ਕੀਮਤ ‘ਤੇ ਮਿਲੇਗਾ।
ਸਟਾਰਮਰ ਨੇ ਇਸ ਮੌਕੇ ‘ਤੇ ਆਰਥਿਕ ਧੱਕੇਸ਼ਾਹੀ ਮੰਨਣ ਤੋਂ ਇਨਕਾਰ ਕੀਤਾ। ਪਰ ਇਸ ਇਨਕਾਰ ਦੀ ਕੀਮਤ ਵਾਈਟ ਹਾਊਸ ਨਾਲ ਹੋਰ ਖਰਾਬ ਹੋਏ ਰਿਸ਼ਤੇ ਦੇ ਰੂਪ ਵਿੱਚ ਆਈ। ਇਹ ਮਾਮਲਾ ਹੁਣ ਸਿਰਫ਼ ਕੂਟਨੀਤੀ ਦਾ ਨਹੀਂ, ਘਰੇਲੂ ਸਿਆਸਤ ਦਾ ਵੀ ਹਿੱਸਾ ਬਣ ਚੁੱਕਾ ਹੈ।
ਇਰਾਨ ਜੰਗ ਨੇ ਹਾਲਾਤ ਹੋਰ ਮੁਸ਼ਕਲ ਕਰ ਦਿੱਤੇ ਹਨ। ਹੋਰਮੁਜ਼ ਜਲਡਮਰੂ ਰਾਹੀਂ ਤੇਲ ਦੀ ਆਵਾਜਾਈ, ਖੇਤਰੀ ਸੁਰੱਖਿਆ ਅਤੇ ਅਮਰੀਕੀ ਉਮੀਦਾਂ ਨੇ ਲੰਡਨ ਲਈ ਇੱਕ ਤੰਗ ਰਾਹ ਛੱਡਿਆ ਹੈ। ਬ੍ਰਿਟੇਨ ਨੇ ਡਰੋਨ ਤੇ ਮਿਜ਼ਾਈਲ ਹਮਲਿਆਂ ਦੇ ਜਵਾਬ ਵਿੱਚ ਰੱਖਿਆਤਮਕ ਭੂਮਿਕਾ ਤਾਂ ਨਿਭਾਈ, ਪਰ ਖੁੱਲ੍ਹੀ ਜੰਗੀ ਭਾਗੀਦਾਰੀ ਨਹੀਂ ਲਈ।
ਇਸ ਨਾਲ ਸਟਾਰਮਰ ਦੀ ਸਵੈਤੰਤਰਤਾ ਤਾਂ ਦਿਖੀ, ਪਰ ਟਰੰਪ ਨਾਲ ਖਾਈ ਹੋਰ ਵੱਡੀ ਹੋ ਗਈ। ਇੱਕ ਪਾਸੇ ਸੁਰੱਖਿਆ ਸਹਿਯੋਗ ਹੈ, ਦੂਜੇ ਪਾਸੇ ਅਸਹਿਮਤੀ ਹੈ। ਦੋਵੇਂ ਇਕੱਠੇ ਰਹਿ ਸਕਦੇ ਹਨ, ਪਰ ਆਸਾਨੀ ਨਾਲ ਨਹੀਂ।
ਮਾਰਕ ਕਾਰਨੀ ਕਿਵੇਂ ਟਰੰਪ ਦੇ ਸਾਹਮਣੇ ਸਖ਼ਤ ਰਹਿੰਦਿਆਂ ਵੀ ਸੱਤਾ ਵਿੱਚ ਟਿਕੇ ਹੋਏ ਹਨ
ਕਾਰਨੀ ਦੀ ਸਿਆਸੀ ਤਸਵੀਰ ਸਟਾਰਮਰ ਤੋਂ ਬਿਲਕੁਲ ਵੱਖਰੀ ਹੈ। ਉਹ ਟਰੰਪ ਵਿਰੋਧੀ ਭਾਸ਼ਾ ਦੀ ਵਰਤੋਂ ਕਰਦੇ ਹਨ, ਪਰ ਉਸ ਨੂੰ ਉਚੇਚੀ ਨਹੀਂ ਬਣਾਉਂਦੇ। ਉਨ੍ਹਾਂ ਦੀ ਲਾਈਨ ਸਧਾਰਨ ਹੈ, ਕੈਨੇਡਾ ਵਿਕਰੀ ਲਈ ਨਹੀਂ। ਇਹੀ ਸੁਨੇਹਾ ਉਨ੍ਹਾਂ ਨੂੰ ਘਰੇਲੂ ਤੌਰ ‘ਤੇ ਮਜ਼ਬੂਤ ਕਰ ਰਿਹਾ ਹੈ।
ਉਹ ਟਕਰਾਅ ਤੋਂ ਨਹੀਂ, ਸਗੋਂ ਨਿਯੰਤਰਿਤ ਦਬਾਅ ਅਤੇ ਸਬਰ ਤੋਂ ਫ਼ਾਇਦਾ ਲੈ ਰਹੇ ਹਨ। ਇਸੇ ਲਈ ਉਨ੍ਹਾਂ ਦੀ ਸਥਿਤੀ ਸਥਿਰ ਦਿਖਦੀ ਹੈ, ਭਾਵੇਂ ਵਿਉਪਾਰਕ ਸੰਧੀ ਅਜੇ ਵੀ ਅਟਕੀ ਹੋਈ ਹੈ।
ਕਾਰਨੀ ਨੇ ਤੁਰੰਤ ਰਾਹਤ ਵਾਲੇ ਸੌਦਿਆਂ ਤੋਂ ਦੂਰ ਰਹਿਣਾ ਚੁਣਿਆ ਹੈ। ਕੁਸਮਾ ਦੀ 1, 2026 ਵਾਲੀ ਸਮੀਖਿਆ ਦੀ ਆਖਰੀ ਮਿਤੀ ਉਸਦੀ ਰਣਨੀਤੀ ਲਈ ਮਹੱਤਵਪੂਰਨ ਹੈ, ਕਿਉਂਕਿ ਉਹ ਅਮਰੀਕੀ ਟੈਰਿਫ ਹਟਾਏ ਬਿਨਾਂ ਕਿਸੇ ਵੀ ਤਰ੍ਹਾ ਦੀ ਸੰਧੀ ਨਹੀਂ ਕਰਨਾ ਚਾਹੁੰਦਾ।
ਟਰਾਟੋ ਕਾਨਫਰੰਸ ਵਿੱਚ ਵੀ ਇਹੀ ਸੁਨੇਹਾ ਦਿੱਤਾ ਗਿਆ। ਕੈਨੇਡਾ ਨੇ ਵਾਸ਼ਿੰਗਟਨ ਦੀਆਂ ਸ਼ਰਤਾਂ ਮੰਨਣ ਤੋਂ ਇਨਕਾਰ ਕੀਤਾ, ਪਰ ਦਰਵਾਜ਼ਾ ਪੂਰੀ ਤਰ੍ਹਾਂ ਬੰਦ ਨਹੀਂ ਕੀਤਾ। ਇਹ ਗੱਲ ਕਾਰਨੀ ਨੂੰ ਕਮਜ਼ੋਰ ਨਹੀਂ, ਸਗੋਂ ਸਲੀਕੇ ਨਾਲ ਅਡਿੱਗ ਦਿਖਾਉਂਦੀ ਹੈ।
ਕਾਰਨੀ ਕੈਨੇਡਾ ਨੂੰ ਅਮਰੀਕਾ ਦੀ ਛਾਂ ਤੋਂ ਹੌਲੀ-ਹੌਲੀ ਬਾਹਰ ਲਿਆ ਰਹੇ ਹਨ। ਚਾਇਨਾ ਨਾਲ ਜਨਵਰੀ ਦਾ ਸੌਦਾ,ਫਰਾਂਸ ਅਤੇ ਯੂਕੇ ਨਾਲ ਹੋਰ ਡੂੰਘੀਆਂ ਵਪਾਰਕ ਗੱਲਾਂ, ਤੇ ਇੰਡੋ-ਪੈਸੀਫਿਕ ਦੇ ਸਾਥੀਆਂ ਨਾਲ ਸੰਪਰਕ, ਇਹ ਸਭ ਵਿਭਿੰਨਤਾ ਦੀ ਰਣਨੀਤੀ ਦਾ ਹਿੱਸਾ ਹਨ।
ਉਹ ਕੈਨੇਡਾ ਨੂੰ ਇਕੱਲਾ ਨਹੀਂ, ਸਗੋਂ ਵਿਕਲਪਾਂ ਵਾਲਾ ਦੇਸ਼ ਦਿਖਾ ਰਹੇ ਹਨ। ਇਹੀ ਕਾਰਨ ਹੈ ਕਿ ਉਨ੍ਹਾਂ ਦੀ ਸਖ਼ਤੀ ਨੂੰ ਘਰੇਲੂ ਤੌਰ ‘ਤੇ ਸਿਆਸੀ ਲਾਭ ਮਿਲ ਰਿਹਾ ਹੈ।
ਸਟਾਰਮਰ ਮਾਰਕ ਕਾਰਨੀ ਘਰੇਲੂ ਹਾਲਤ ਪਾਰਟੀ ਅੰਦਰ ਬਗਾਵਤ, ਅਸਤੀਫੇ ਦਾ ਦਬਾ, ਆਲੋਚਨਾ, ਪਰ ਹਾਲੇ ਵੀ ਕੰਟਰੋਲਜਨਤਕ ਮੋਮੈਂਟਮ ਡਿੱਗਦੀ ਪੋਲਿੰਗ, ਰੀਫਾਰਮ ਯੂਕੇ ਦੀ ਚੁਣੌਤੀ ਟਰੰਪ ਵਿਰੋਧੀ ਸਟੈਂਟ ਨਾਲ ਵੋਟਰ ਸਹਿਮਤੀ ਵਾਸ਼ਿੰਗਟਨ ਨਾਲ ਰਿਸ਼ਤਾਠੰਢਾ, ਤਣਾਅਪੂਰਨ, ਵਪਾਰਕ ਖਤਰਾ ਦੲਅਦਲੋਚਕ, ਪਰ ਸਿਆਸੀ ਤੌਰ ‘ਤੇ ਪ੍ਰਬੰਧਿਤ ਰਣਨੀਤੀ ਬਚਾਵ ਦੀ ਲੜਾਈ ਸਬਰ, ਦਬਾਅ ਅਤੇ ਵਿਕਲਪੀ ਗਠਜੋੜ
ਇਸ ਤੁਲਨਾ ਤੋਂ ਸਾਫ਼ ਹੈ ਕਿ ਮਸਲਾ ਸਿਰਫ਼ ਨੀਤੀ ਦਾ ਨਹੀਂ। ਸਟਾਰਮਰ ਕੋਲ ਪਾਰਲੀਮੈਂਠ ਦੀ ਚਾਰ ਦੀਵਾਰੀ ਅੰਦਰ ਸਹਿਯੋਗ ਨਾ ਦੇ ਬਰਾਬਰ ਹੈ, ਜਦਕਿ ਕਾਰਨੀ ਬਾਹਰਲੇ ਦਬਾਅ ਨੂੰ ਆਪਣੇ ਹੱਕ ਵਿੱਚ ਬਦਲ ਰਹੇ ਹਨ।
ਸਟਾਰਮਰ ਦੀ ਸੁਰ ਅੰਰਦਲੀ ਲੜਾਈ ਅਤੇ ਕਾਰਨੀ ਦੀ ਹਰ ਪਾਸੇ ਤੋਂ ਸਹਿਯੋਗ ਤੇ ਚਰਚਾ ਪੱਛਮੀ ਸਿਆਸਤ ਦੀ ਨਵੀਂ ਹਕੀਕਤ ਦਿਖਾਉਂਦੀਆਂ ਹਨ। ਇੱਕ ਨੇਤਾ ਆਪਣੇ ਹੀ ਦਲ ਨਾਲ ਲੜ ਰਿਹਾ ਹੈ, ਦੂਜਾ ਬਾਹਰੀ ਦਬਾਅ ਨੂੰ ਸਿਆਸੀ ਫਾਇਦੇ ਵਿੱਚ ਬਦਲ ਰਿਹਾ ਹੈ।
ਅਮਰੀਕਾ ਅਤੇ ਯੂਕੇ ਦੀ ਭਾਈਵਾਲਤਾ ਹੁਣ ਪਹਿਲਾਂ ਵਰਗੀ ਪੱਕੀ ਨਹੀਂ ਰਹੀ। ਕੈਨੇਡਾ ਅਤੇ ਬ੍ਰਿਟੇਨ ਦੋਵੇਂ ਹੌਲੀ-ਹੌਲੀ ਆਪਣੀ ਵਿਦੇਸ਼ ਨੀਤੀ ਨੂੰ ਵਾਸ਼ਿੰਗਟਨ ਤੋਂ ਵੱਖ ਰਾਹਾਂ ਵੱਲ ਮੋੜ ਰਹੇ ਹਨ, ਤੇ ਇਹੀ ਬਦਲਾਅ ਅਗਲੇ ਕਈ ਮਹੀਨਿਆਂ ਦੀ ਸਿਆਸਤ ਦਾ ਰੁਖ ਤੈਅ ਕਰੇਗਾ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly