ਜਲੰਧਰ (ਸਮਾਜ ਵੀਕਲੀ) (ਹਰਜਿੰਦਰ ਸਿੰਘ ਚੰਦੀ)– ਭਾਰਤੀ ਕਿਸਾਨ ਯੂਨੀਅਨ ਪੰਜਾਬ ਇਕਾਈ ਜਲੰਧਰ ਦੇ ਜ਼ਿਲ੍ਹਾ ਪ੍ਰਧਾਨ ਲਖਵੀਰ ਸਿੰਘ ਗੋਬਿੰਦਪੁਰ ਵੱਲੋਂ ਜਲੰਧਰ ਜ਼ਿਲ੍ਹੇ ਦੀਆਂ ਅਲੱਗ- ਅਲੱਗ ਮੰਡੀਆਂ ਦਾ ਜਾਇਜ਼ਾ ਲਿਆ ਇਸ ਮੌਕੇ ਗੱਲਬਾਤ ਕਰਦਿਆਂ ਜ਼ਿਲਾ ਪ੍ਰਧਾਨ ਨੇ ਕਿਹਾ ਕਿ ਇਸ ਵਾਰ ਕਿਸਾਨਾਂ ਨੂੰ ਮੌਸਮ ਦੀ ਮਾਰ ਝੱਲਣੀ ਪਈ ਹੈ। ਅਗੇਤੀ ਗਰਮੀ ਕਰਕੇ ਕਣਕ ਦੀ ਫ਼ਸਲ ਨੂੰ ਸੋਕੇ ਦਾ ਸਾਮਣਾ ਕਰਨਾ ਪਿਆ ਉਨ੍ਹਾਂ ਕਿਹਾ ਕਿ ਇਸ ਵਾਰ ਕਣਕ ਵਿੱਚ ਕਿਤੇ ਕਿਤੇ ਬਰੀਕ ਦਾਣਾ ਆ ਰਿਹਾ ਹੈ ਪਰ ਇਸ ਦਾ ਜ਼ਿੰਮੇਵਾਰ ਅਗੇਤਾ ਗਰਮ ਮੌਸਮ ਹੈ। ਇਸ ਲਈ ਨਖਰੇ ਕਰਨ ਦੀ ਬਜਾਏ ਕਣਕ ਦੀ ਖਰੀਦ ਯਕੀਨੀ ਬਣਾਉਣ ਵੱਲ ਧਿਆਨ ਦਿਤਾ ਜਾਵੇ। ਉਨ੍ਹਾਂ ਕਿਹਾ ਕਿ ਕਿਸਾਨ ਵੀਰਾਂ ਨੂੰ ਤਗੀਦ ਹੈ ਉਹ ਕਣਕ ਦੀ ਤੋਲਾਈ ਤੋਂ ਪਹਿਲਾਂ ਖੁਦ ਕੰਡਾ ਚੈਕ ਕਰਨ ਅਤੇ ਬਾਰਦਾਨੇ ਦਾ ਵੇਟ ਕਰਨ ਤਾਂ ਕਿ ਹੱਡ ਭਨਵੀ ਮਿਹਨਤ ਬਾਅਦ ਮੰਡੀ ਆਈ ਫ਼ਸਲ ਵਿਚ ਹੇਰਾਫੇਰੀ ਨਾ ਹੋ ਸਕੇ। ਇਸ ਮੌਕੇ ਲਖਵੀਰ ਸਿੰਘ ਵੱਲੋਂ ਵਿਸ਼ੇਸ਼ ਤੌਰ ਤੇ ਮਹਿਤਪੁਰ ਅਤੇ ਇਲਾਕੇ ਦੀਆਂ ਮੰਡੀਆਂ ਵਿੱਚ ਜੂੰ ਦੀ ਤੋਰ ਹੋ ਰਹੀ ਪਰਚੇਜ ਦਾ ਜ਼ਿਕਰ ਕਰਦਿਆਂ ਚਿੰਤਾ ਦਾ ਪ੍ਰਗਟਾਵਾ ਕੀਤਾ ਅਤੇ ਪ੍ਰਧਾਨ ਵੱਲੋਂ ਸਰਕਾਰ ਅਤੇ ਪ੍ਰਸ਼ਾਸਨੀ ਖਰੀਦ ਇਜੰਸੀਆਂ ਨੂੰ ਪਰਚੇਜ ਵਿਚ ਤੇਜ਼ੀ ਲਿਆਉਣ ਦੀ ਅਪੀਲ ਕੀਤੀ ਉਨ੍ਹਾਂ ਸਰਕਾਰ ਨੂੰ ਸਖ਼ਤ ਤਾੜਨਾ ਕਰਦਿਆਂ ਕਿਹਾ ਕਿ ਮੰਡੀਆਂ ਵਿੱਚ ਕਣਕ ਦੀ ਖਰੀਦ ਨੂੰ ਲੈ ਕੇ ਕਿਸੇ ਤਰਾਂ ਵੀ ਤਰ੍ਹਾਂ ਦੀ ਹੇਰਾਫੇਰੀ ਜਾ ਪ੍ਰੇਸ਼ਾਨੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਜੇਕਰ ਮੰਡੀਆਂ ਵਿੱਚ ਕਿਸਾਨ ਵੀਰਾਂ ਨੂੰ ਕੋਈ ਪ੍ਰੇਸ਼ਾਨੀ ਆਈ ਇਸ ਦਾ ਯੂਨੀਅਨ ਵੱਲੋਂ ਬਣਦਾ ਜਵਾਬ ਢੁਕਵਾਂ ਜਵਾਬ ਦਿੱਤਾ ਜਾਵੇਗਾ ਜਿਸ ਦੀ ਜ਼ਿੰਮੇਵਾਰ ਸਰਕਾਰ ਹੋਵੇਗੀ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



