HOME ਸਿੱਖਿਆ ਕ੍ਰਾਂਤੀ ਤਹਿਤ ਸਾਇੰਸ ਲੈਬ ਅਤੇ ਕੰਪਿਊਟਰ ਲੈਬ ਦਾ ਹਲਕਾ ਵਿਧਾਇਕ ਨੇ...

ਸਿੱਖਿਆ ਕ੍ਰਾਂਤੀ ਤਹਿਤ ਸਾਇੰਸ ਲੈਬ ਅਤੇ ਕੰਪਿਊਟਰ ਲੈਬ ਦਾ ਹਲਕਾ ਵਿਧਾਇਕ ਨੇ ਉਦਘਾਟਨ ਕੀਤਾ

3

ਰਾਏਕੋਟ   (ਸਮਾਜ ਵੀਕਲੀ)   ( ਗੁਰਭਿੰਦਰ  ਗੁਰੀ ) – ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਨੂੰ ਸਮੇਂ ਦੇ ਹਾਣੀ ਬਣਾਉਣ ਲਈ ਪੰਜਾਬ ਸਰਕਾਰ ਕੋਈ ਕਸਰ ਨਹੀਂ ਛੱਡੇਗੀ । ਬਹੁਤ ਜਲਦ ਸਰਕਾਰੀ ਸਕੂਲਾਂ ਨੂੰ ਸਹੂਲਤਂ ਪੱਖੋਂ ਨੰਬਰ ਵੰਨ ਬਣਾਉਣ ਲਈ ਨਵੀਆਂ ਨਵੀਆਂ ਤਕਨੀਕਾਂ ਨਾਲ ਲੈੱਸ ਕੀਤਾ ਜਾ ਰਿਹਾ ਹੈ । ਉਪ੍ਰੋਕਤ ਸਬਦਾਂ ਦਾ ਪ੍ਰਗਟਾਵਾ ਹਲਕਾ ਵਿਧਾਇਕ ਸ੍ਰ: ਹਾਕਮ ਸਿੰਘ ਠੇਕੇਦਾਰ ਜੀ ਨੇ ਸਰਕਾਰੀ ਹਾਈ  ਸਕੂਲ ਐਤੀਆਂਣਾ ਵਿਖੇ ਸਾਇੰਸ ਲੈਬ ਅਤੇ ਸਰਕਾਰੀ ਹਾਈ ਸਕੂਲ ਬੋਪਾਰਾਏ ਖੁਰਦ ਵਿਖੇ ਕੰਪਿਊਟਰ ਲੈਬ ਦਾ ਉਦਘਾਟਨ ਕਰਨ ਸਮੇਂ ਕੀਤਾ । ਉਹਨਾਂ ਅੱਗੇ ਕਿਹਾ ਕਿ ਸਕੂਲਾਂ ਵਿੱਚ ਕੰਪਿਊਟਰ ਅਤੇ ਪ੍ਰੋਜੈਕਟਰ ਤਾਂ ਪਹਿਲਾਂ ਹੀ ਪੰਜਾਬ ਸਰਕਾਰ ਨੇ ਉਪਲੱਬਦ ਕਰਵਾਏ ਹੋਏ ਹਨ ਹੁਣ ਬਹੁਤ ਸਾਰੇ ਸਕੂਲਾਂ ਵਿੱਚ 8268 ਇੰਟਰ ਐਕਟਿਵ ਪੈਨਲ ਵੀ ਭੇਜ ਦਿੱੇਤੇ ਹਨ ਜਿਸ ਨਾਲ ਬੱਚੇ ਅਧੁਨਿਕ ਅਤੇ ਮਿਆਰੀ ਸਿੱਖਿਆ ਲੈਕੇ ਸਮੇਂ ਦੇ ਹਾਣੀ ਬਣਨਗੇ । ਉਹਨਾਂ ਸਰਕਾਰੀ ਸਕੂਲਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਪੰਜਾਬ ਦੇ 99% ਸਰਕਾਰੀ  ਸਕੂਲਾਂ ਨੂੰ ਚਾਰ ਦਿਵਾਰੀ ਕੀਤੀ ਜਾ ਚੁੱਕੀ ਹੈ । ਸਕੂਲਾਂ ਵਿੱਚ ਲੜਕੇ ਅਤੇ ਲੜਕੀਆਂ ਲਈ ਅਲੱਗ ਅਲੱਗ ਪਖਾਨੇ ਬਣਾਏ ਗਏ ਹਨ । ਭਗਵੰਤ ਸਿੰਘ ਮਾਨ ਸਰਕਾਰ ਨੇ 8855 ਨਵੇ ਕਮਰੇ ਬਣਾਕੇ 4700 ਕਮਰਿਆਂ ਦੀ ਰਿਪੇਅਰ ਕਰਕੇ ਕਮਰਿਆਂ ਨੂੰ ਨਵੀਂ ਦਿੱਖ ਪ੍ਰਦਾਨ ਕੀਤੀ ਹੈ । ਇਸ ਸਮੇਂ ਹਲਕਾ ਕੁਆਡੀਨੇਟਰ ਸਿੱਖਿਆ ਕ੍ਰਾਂਤੀ ਸੁਖਦੇਵ ਸਿੰਘ ਜੱਟਪੁਰੀ ਨੇ ਦੱਸਿਆ ਕਿ ਦੇਸ ਵਿੱਚ ਪਹਿਲੀਵਾਰ ਪੰਜਾਬਨੇ ਹੁਨਰ ਸਿੱਖਿਆ ਸਕੂਲ ਸੁਰੂ ਕੀਤੇ ਹਨ, ਜਿਹਨਾਂ ਰਾਹੀਂ 1600 ਤੋਂ ਵਿਦਿਆਰਥੀਆਂ ਨੁੰ ਉਦਯੋਗਿਕ ਲੋੜਾਂ ਅਨੁਸਾਰ ਹੁਨਰ ਨਾਲ ਜੋੜ ਕੇ ਰੁਜਗਾਰ ਦੇ ਯੌਗ ਬਣਾਇਆ ਗਿਆ ਹੈ । ਅਧਿਆਪਕਾਂ ਦੀ ਮਿਹਨਤ ਨੂੰ ਦਾਦ ਦਿੰਦਿਆਂ ਉਹਨਾਂ ਦੱਸਿਆ ਕਿ ਪਿਛਲੇ ਤਿੰਨ ਸਾਲਾਂ ਵਿੱਚ ਸਰਕਾਰੀ ਸਕੂਲਾਂ ਦੇ 740 ਬੱਚਿਆਂ ਨੇ ਜੇ ਈ ਈ ਅਤੇ 1284 ਬੱਚਿਆਂ ਨੇ ਨੀਟ ਦੀ ਪ੍ਰੀਖਿਆ ਪਾਸ ਕੀਤੀ ਹੈ । ਇਸ ਸਮੇਂ ਮੁੱਖ ਅਧਿਆਪਕਾਂ ਹਰਪ੍ਰੀਤ ਕੌਰ ਮਾਸਟਰ ਸੁਖਵਿੰਦਰ ਸਿੰਘ ,ਹੈੱਡ ਮਾਸਟਰ ਹਰਪ੍ਰੀਤ ਸਿੰਘ ਬੱਸੀਆਂ,ਬੀ ਐਨ ਓ ਜਸਪ੍ਰੀਤ ਸਿੰਘ ਅਤੇ ਅਮਰਦੀਪ ਕੌਰ ਝੋਰੜਾਂ, ਬਲਾਕ ਪ੍ਰਧਾਨ ਰਮੇਸ ਜੈਨ, ਬਿੰਦਰਜੀਤ ਸਿੰਘ ਗਿੱਲ ਪ੍ਰਧਾਨ ਟਰੱਕ ਯੂਨੀਅਨ,ਜਸ ਹਲਵਾਰਾ,ਮਨਜੀਤ ਸਿੰਘ ਬੜੂੰਦੀ,ਨਰਿੰਦਰਪਾਲ ਸਿੰਘ ਬਰ੍ਹਮੀ,ਲਖਵੀਰ ਸਿੰਘ, ਐਸ ਐੰ ਸੈ ਕਮੇਟੀ ਮੈਂਬਰ ਕੁਲਵਿੰਦਰ ਕੌਰ, ਇੰਦਰਜੀਤ ਸਿੰਘ ਸਿੱਧੂ ਚਰਨਜੀਤ ਸਿੰਘ ਝੌਰੜਾਂ , ਨਿਰਪਾਲ ਸਿੰਘ ਜਲਾਲਦੀਵਾਲ ,ਸਰਪੰਚ ਨਾਇਬ ਸਿੰਘ,ਬਲਵੀਰ ਸਿੰਘ ਜੇ ਈ,ਗੁਰਜੀਤ ਸਿੰਘ ਰਾਏ ,ਗੁਰਜੀਤ ਸਿੰਘ ਧੂਰਕੋਟ ਅਤੇ ਚਰਨਜੀਤ ਸਿੰਘ ਧੂਰਕੋਟ ਆਦਿ ਹਾਜਿਰ ਸਨ ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਬੇਲਨ ਬ੍ਰਿਗੇਡ ਦੀ ਕੌਮੀ ਪ੍ਰਧਾਨ ਪ੍ਰਸਿੱਧ ਸਮਾਜ ਸੇਵਕ ਆਰਕੀਟੈਕਟ ਅਨੀਤਾ ਸ਼ਰਮਾ ਜੋ ਕਿ ਇੱਕ ਤਤਪਰ ਮਹਿਲਾ ਅਧਿਕਾਰ ਵਕੀਲ ਵੱਲੋਂ ਨਾਰੀ ਸ਼ਕਤੀ ਵੰਦਨ ਅਧਿਨਿਯਮ, 2023 ‘ਤੇ ਤਿੱਖੀ ਪ੍ਰਤੀਕਿਰਿਆ
Next articleਕਣਕ ਦੀ ਜੂੰ ਦੀ ਚਾਲ ਹੋ ਰਹੀ ਪਰਚੇਜ ਵੱਲ ਧਿਆਨ ਦੇਵੇ ਸਰਕਾਰ – ਲਖਵੀਰ ਸਿੰਘ ਗੋਬਿੰਦਪੁਰ