(ਸਮਾਜ ਵੀਕਲੀ)
ਕਣਕਾਂ ਦਾ ਰੰਗ ਜਦੋ ਹੁੰਦਾਂ , ਹਰੇ ਤੋਂ ਸੁਨਹਿਰੀ,
ਰੱਬ ਵੀ ਉਦੋ ਯਾਰੇ ਹੋ ਜਾਂਦਾ ਹੈ ਜੱਟਾਂ ਦਾ ਵੈਰੀ I
ਵੇਖ ਬੱਦਲ ਤੇ ਫ਼ਸਲ ਨੂੰ, ਜੱਟਾਂ ਦੀ ਜਾਨ ਸੁਕਦੀ ,
ਇਸ ਮੌਸਮ ਦਾ ਅਨੰਦ ਮਾਣਦੇ ਵੇਖੇ ਨੇ ਸ਼ਹਿਰੀ I
ਲਈ ਜਾਣੇ ਲੋਨ ਤੇ ਕਰਜ਼ੇ , ਨਾ ਘਟਾਉਣੇ ਨੇ ਖਰਚੇ,
ਲੋਕ ਦਿਖਾਵੇ ਤੋਂ,ਪਿੱਛੇ ਨਾ ਹੱਟਦੇ ਬਣਦੇ ਨੇ ਟੋਹਰੀ I
ਵਿਦੇਸ਼ਾਂ ਨੂੰ ਜਾਣ ਲਈ ਕਾਹਲੇ , ਧੱਕੇ ਚੜ੍ਹ ਏਜੰਟਾਂ ਦੇ,
ਖਾਲੀ-ਖਾਲੀ ਵਿਹੜੇ ਤੇ ਘਰਾਂ ਵਿਚ ਚੁੱਪ ਹੈ ਠਹਿਰੀ I
ਕਰਜ਼ੇ ਦੀ ਪੰਡ ਜਦੋਂ ਦਿੰਨੇ-ਦਿਨ ਹੁੰਦੀ ਜਾਵੇ ਭਾਰੀ ,
ਵੱਡੇ ਲਾਣੇਦਾਰ ਦੀ ਚੁੱਪ ਫਿਰ ਹੁੰਦੀ ਜਾਵੇ ਗਹਿਰੀ I
ਹੋਵੇ ਪੁੱਤ ਬੇਰੁਜ਼ਗਾਰ ਫ਼ਸਲ ਤੇ ਪਵੇ ਮੌਸਮ ਦੀ ਮਾਰ ,
ਵੇਖ ਨੇਟਿਸ ਬੈਂਕਾਂ ਦੇ, ਪੀਣ ਦਵਾਈਆਂ ਇਹ ਜਹਿਰੀ।
ਗੀਤਾਂ ਵਿੱਚ ਕਰਨ ਮੌਜਾਂ ਤੇ ਬਣਦੇ ਨੇ ਰਾਜੇ-ਮਹਾਰਾਜੇ,
ਪਰ ਮਨਦੀਪ ਜੱਟਾਂ ਦੀ ਜ਼ਿੰਦਗੀ ਇੱਕ ਥਾਂ ਹੈ ਠਹਿਰੀ ।
ਮਨਦੀਪ ਗਿੱਲ ਧੜਾਕ
9988111134
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly