HOME ਸੰਤ ਸਰਵਣ ਦਾਸ ਜੀ ਦੀ ਨਿੱਘੀ ਯਾਦ ‘ਚ ਪਿੰਡ ਮੋਖੇ ਵਿਖੇ ਠੰਢੀ...

ਸੰਤ ਸਰਵਣ ਦਾਸ ਜੀ ਦੀ ਨਿੱਘੀ ਯਾਦ ‘ਚ ਪਿੰਡ ਮੋਖੇ ਵਿਖੇ ਠੰਢੀ ਮਿੱਠੀ ਲੱਸੀ ਦੀ ਛਬੀਲ ਲਗਾਈ ਗਈ

4

 ਜਲੰਧਰ   (ਸਮਾਜ ਵੀਕਲੀ)   (ਪਰਮਜੀਤ ਜੱਸਲ)-ਅੱਜ ਮਹਾਨ ਕ੍ਰਾਂਤੀਕਾਰੀ ਤੇ ਪਰਉਪਕਾਰੀ ਸੰਤ ਸਰਵਣ ਦਾਸ ਮਹਾਰਾਜ ਜੀ, ਡੇਰਾ ਸੱਚਖੰਡ ਬੱਲਾਂ ,ਦੀ ਨਿੱਘੀ ਯਾਦ ਵਿੱਚ ਪਿੰਡ ਮੋਖੇ, ਜਲੰਧਰ ਵਿਖੇ ਸ੍ਰੀ ਚਮਨ ਸਿੰਘ ਅਤੇ ਸਮੂਹ ਪਿੰਡ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਠੰਢੀ ਮਿੱਠੀ ਲੱਸੀ ਦੀ ਛਬੀਲ ਲਗਾਈ ਗਈ। ਡੇਰਾ ਸੱਚਖੰਡ ਬੱਲਾਂ ਦੇ ਮੌਜੂਦਾ ਗੱਦੀ ਨਸ਼ੀਨ ਸੰਤ ਨਿਰੰਜਨ ਦਾਸ ਜੀ ਤੋਂ ਅਸ਼ੀਰਵਾਦ ਪ੍ਰਾਪਤ ਕਰਕੇ ਇਸ ਛਬੀਲ ਨੂੰ ਸ਼ੁਰੂ ਕੀਤਾ ਗਿਆ। ਜੋ ਸਵੇਰੇ 9 ਵਜੇ ਤੋਂ ਸ਼ਾਮੀ 6 ਵਜੇ ਤੱਕ ਸੰਗਤਾਂ ਦੀ ਸੇਵਾ ਵਿੱਚ ਚੱਲਦੀ ਰਹੀ। ਇਸ ਮੌਕੇ ਸ੍ਰੀ ਚਮਨ ਸਿੰਘ ਨੇ ਦੱਸਿਆ ਕਿ 11 ਜੂਨ ਨੂੰ ਸੰਤ ਸਰਵਣ ਦਾਸ ਮਹਾਰਾਜ ਜੀ ਦੀ ਨਿੱਘੀ ਯਾਦ ਵਿੱਚ ਇਹ ਛਬੀਲ ਹਰ ਸਾਲ ਲਗਾਈ ਜਾਂਦੀ ਹੈ। ਪ੍ਰਿੰਸੀਪਲ ਪਰਮਜੀਤ ਜੱਸਲ ਨੇ ਚਮਨ ਸਿੰਘ ਅਤੇ ਉਸ ਦੇ ਪਰਿਵਾਰ ਦਾ ਧੰਨਵਾਦ ਕੀਤਾ,ਜੋ ਹਰ ਸਾਲ ਲਗਾਤਾਰ ਇਹ ਕਾਰਜ ਕਰਦੇ ਆ ਰਹੇ ਹਨ। ਇਸ ਛਬੀਲ ਵਿੱਚ ਮੁੱਖ ਸੇਵਾਦਾਰਾਂ ‘ਚ -ਸ੍ਰੀ ਚਮਨ ਸਿੰਘ, ਬਾਬੂ ਬਖਸ਼ੀਸ਼ ਚੰਦਰ, ਜਗਦੀਸ਼ ਚੰਦਰ ਮਹਿਮੀ, ਮਦਨ ਲਾਲ ਮਹਿਮੀ, ਲੱਕੀ, ਮਿੱਠੂ, ਅਮਰੀਕ ਸਿੰਘ, ਗੁਰਮੇਲ ਚੰਦ, ਪ੍ਰਿੰਸੀਪਲ ਪਰਮਜੀਤ ਜੱਸਲ, ਛੋਟੇ- ਛੋਟੇ ਬੱਚੇ, ਚਮਨ ਸਿੰਘ ਦੇ ਪੋਤੇ, ਨਰਿੰਦਰ ਕੁਮਾਰ, ਸੁਰਿੰਦਰ ਸਿੰਘ ਪਤੀ ਸਰਪੰਚ ਅਤੇ ਹੋਰ ਬਹੁਤ ਸਾਰੇ ਨਿਵਾਸੀਆਂ, ਬੁੱਧੀਜੀਵੀਆਂ ਨੇ ਅੱਤ ਦੀ ਗਰਮੀ ਵਿੱਚ ਸੇਵਾਵਾਂ ਨਿਭਾਈਆਂ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਬੁੱਧ ਵਿਹਾਰ ਸੋਫੀ ਪਿੰਡ ‘ਚ ਕਬੀਰ ਜੈੰਅੰਤੀ ‘ਤੇ ਬਾਮਸੇਫ ਵੱਲੋਂ ਵਿਚਾਰ ਗੋਸ਼ਟੀ
Next articleਦਾਰੋ” ਸਾਡੀ ਇਮਾਨਦਾਰੀ ਤੇ ਸਾਡੀ ਸਮਰੱਥਾ ਦਾ ਹਸਤਾਖ਼ਰ ਹੈ_ ਅਮਰਦੀਪ ਸਿੰਘ ਗਿੱਲ