HOME ਬੁੱਧ ਵਿਹਾਰ ਸੋਫੀ ਪਿੰਡ ‘ਚ ਕਬੀਰ ਜੈੰਅੰਤੀ ‘ਤੇ ਬਾਮਸੇਫ ਵੱਲੋਂ ਵਿਚਾਰ ਗੋਸ਼ਟੀ

ਬੁੱਧ ਵਿਹਾਰ ਸੋਫੀ ਪਿੰਡ ‘ਚ ਕਬੀਰ ਜੈੰਅੰਤੀ ‘ਤੇ ਬਾਮਸੇਫ ਵੱਲੋਂ ਵਿਚਾਰ ਗੋਸ਼ਟੀ

1

ਜਲੰਧਰ   (ਸਮਾਜ ਵੀਕਲੀ)   (ਪਰਮਜੀਤ ਜੱਸਲ)-ਅੱਜ ਬੁੱਧ ਵਿਹਾਰ ਸੋਫੀ ਪਿੰਡ ਵਿਖੇ ਬਾਮਸੇਫ ਵਲੋਂ ਕ੍ਰਾਂਤੀਕਾਰੀ ਸਤਿਗੁਰੂ ਕਬੀਰ ਜੀ ਮਹਾਰਾਜ ਜੀ ਦੀ ਜੈਅੰਤੀ ਦੇ ਸਬੰਧ ਵਿੱਚ ਇੱਕ ਵਿਚਾਰ ਗੋਸ਼ਟੀ ਕੀਤੀ ਗਈ। ਇਸ ਮੌਕੇ ਸ੍ਰੀ ਸੁਰਿੰਦਰ ਸਿੰਘ ਪ੍ਰਧਾਨ ਬਾਮਸੇਫ ਸੱਭਿਆਚਾਰ ਸੰਘ ਨੇ ਕਿਹਾ ਕਿ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਨੇ ਆਪਣੇ ਤਿੰਨ ਗੁਰੂ ਤਥਾਗਤ ਬੁੱਧ, ਸੰਤ ਕਬੀਰ ਅਤੇ ਮਹਾਤਮਾ ਜੋਤੀਬਾ ਫੂਲੇ ਜੀ ਨੂੰ ਮੰਨਿਆ ਸੀ। ਸਤਿਗੁਰੂ ਕਬੀਰ ਜੀ ਦੀ ਵਿਚਾਰਧਾਰਾ ਕ੍ਰਾਂਤੀਕਾਰੀ ਸੀ,ਜੋ ਜਾਤੀਵਾਦ, ਪਾਖੰਡਵਾਦ ਅਤੇ ਵਹਿਮਾਂ ਭਰਮਾਂ ਦੇ ਸਖਤ ਵਿਰੋਧੀ ਸਨ। ਸਤਿਗੁਰੂ ਕਬੀਰ ਜੀ ਨੇ ਬ੍ਰਾਹਮਣਵਾਦ ਦਾ ਭਾਂਡਾ ਚੁਰਾਹੇ ਵਿੱਚ ਭੰਨਿਆ ਹੈ। ਉਹਨਾਂ ਮਨੁੱਖਤਾ ਨੂੰ ਸੱਚੇ ਮਾਰਗ ਤੇ ਚੱਲਣ ਦੀ ਪ੍ਰੇਰਨਾ ਦਿੱਤੀ। ਐਡਵੋਕੇਟ ਹਰਭਜਨ ਸਾਂਪਲਾ ਜਨਰਲ ਸਕੱਤਰ ਬੁੱਧ ਵਿਹਾਰ ਟਰੱਸਟ ਸੋਫੀ ਪਿੰਡ ਨੇ ਸਤਿਗੁਰੂ ਕਬੀਰ ਜੈਅੰਤੀ ‘ਤੇ ਵਧਾਈ ਦਿੰਦਿਆਂ ਕਿਹਾ ਕਿ ਸਤਿਗੁਰੂ ਕਬੀਰ ਜੀ ਨੇ ਮਨੁੱਖਤਾ ਵਿੱਚ ਸਮਾਨਤਾ, ਸੁਤੰਤਰਤਾ ਤੇ ਭਾਈਚਾਰਕ ਸਾਂਝ ਬਣਾਈ ਰੱਖਣ ਲਈ ਕੀਤੀ ਸੰਘਰਸ਼ ਕੀਤਾ। ਅੱਜ ਇੱਕ ਹੋਰ ਇਤਿਹਾਸਿਕ ਦਿਨ ਵੀ ਹੈ। ਇਸ ਦਿਨ ਸਮਰਾਟ ਅਸ਼ੋਕ ਦੇ ਪੁੱਤਰ ਮੁਹਿੰਦਰ ਅਤੇ ਲੜਕੀ ਸੰਘਮਿੱਤਰਾ ਨੇ ਬੁੱਧ ਧੰਮ ਦੀ ਦੀਕਸ਼ਾ ਗ੍ਰਹਿਣ ਕੀਤੀ ਸੀ ਅਤੇ ਉਹ ਬੁੱਧ ਧਰਮ ਦੇ ਪ੍ਰਚਾਰ ਲਈ ਸ੍ਰੀ ਲੰਕਾ ਗਏ ਸਨ। ਇਹਨਾਂ ਤੋਂ ਇਲਾਵਾ ਡਾਕਟਰ ਗੁਰਪਾਲ ਚੌਹਾਨ, ਮਿਹਰ ਚੰਦ, ਮਨਜੀਤ ਸਿੰਘ, ਸੰਤੋਖ ਸਿੰਘ, ਚਮਨ ਦਾਸ ਸਾਂਪਲਾ ਅਤੇ ਹੋਰ ਬਹੁਤ ਸਾਰੇ ਬਾਮਸੇਫ ਦੇ ਆਗੂਆਂ ਨੇ ਆਪਣੇ -ਆਪਣੇ ਵਿਚਾਰ ਪੇਸ਼ ਕੀਤੇ। ਇਸ ਸਮਾਗਮ ਵਿੱਚ ਰੱਜਤ, ਮਨੋਜ ,ਨਰੇਸ਼ ਸਾਂਪਲਾ ,ਦੀਪਾਲੀ, ਗੌਤਮ ਸਾਂਪਲਾ ਵੀ ਸ਼ਾਮਿਲ ਸਨ। ਬੁੱਧ ਵਿਹਾਰ ਟਰੱਸਟ ਸੋਫੀ ਪਿੰਡ ਵੱਲੋਂ ਬਾਮਸੇਫ ਦੇ ਪ੍ਰਧਾਨ ਅਤੇ ਆਗੂਆਂ ਨੂੰ ਸਰੋਪਿਆ ਨਾਲ ਸਨਮਾਨਿਤ ਕੀਤਾ ਗਿਆ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਪੈਟਰੋਲ/ਡੀਜ਼ਲ ਵਾਹਨ ਬਨਾਮ ਇਲੈਕਟ੍ਰਿਕ ਵਾਹਨ
Next articleਸੰਤ ਸਰਵਣ ਦਾਸ ਜੀ ਦੀ ਨਿੱਘੀ ਯਾਦ ‘ਚ ਪਿੰਡ ਮੋਖੇ ਵਿਖੇ ਠੰਢੀ ਮਿੱਠੀ ਲੱਸੀ ਦੀ ਛਬੀਲ ਲਗਾਈ ਗਈ