HOME ਸਕੂਲ ਮੁਖੀਆਂ ਦੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਅਧੀਨ ਇੱਕ ਰੋਜਾ ਵਰਕਸ਼ਾਪ ਸਫਲਾਪੂਰਵਕ...

ਸਕੂਲ ਮੁਖੀਆਂ ਦੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਅਧੀਨ ਇੱਕ ਰੋਜਾ ਵਰਕਸ਼ਾਪ ਸਫਲਾਪੂਰਵਕ ਸੰਪੰਨ

1
ਸ੍ਰੀ ਮੁਕਤਸਰ ਸਾਹਿਬ –  (ਸਮਾਜ ਵੀਕਲੀ)  (ਜਸਵਿੰਦਰ ਪਾਲ ਸ਼ਰਮਾ) ਐੱਸਸੀਈਆਰਟੀ ਪੰਜਾਬ ਅਤੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੀ ਸਾਂਝੀ ਪਹਿਲ ਤਹਿਤ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਅਧੀਨ ਸਕੂਲ ਮੁਖੀਆਂ ਦੀ ਵਿਸ਼ੇਸ਼ ਕਾਰਜਸ਼ਾਲਾ ਪੀਐੱਮ ਸ਼੍ਰੀ ਸਸਸਸ (ਲੜਕੇ) ਮਲੋਟ, ਸਸਸਸ (ਲੜਕੀਆਂ) ਗਿੱਦੜਬਾਹਾ ਅਤੇ ਸਸਸਸ (ਲੜਕੀਆਂ) ਮੁਕਤਸਰ ਦੀ ਆਰੰਭਤਾ ਕੀਤੀ ਗਈ ਹੈ। ਸਕੂਲ ਮੁਖੀਆਂ ਦੀ ਇਸ ਜ਼ਿਲ੍ਹਾ ਪੱਧਰੀ ਮਾਨਸਿਕ ਸਿਹਤ ਅਤੇ ਨਸ਼ਾ ਵਿਰੋਧੀ ਕਾਰਜਸ਼ਾਲਾ ਨਾਲ ਸਕੂਲਾਂ ਨਰੋਏ ਵਾਤਾਵਰਣ ਦੀ ਸਿਰਜਨਾ ਸੰਭਵ ਹੋ ਸਕੇਗੀ। ਇਸ ਇੱਕ ਰੋਜ਼ਾ ਬੈਚ ਵਾਈਜ਼ ਵਰਕਸ਼ਾਪ ਦੀ ਅਗਵਾਈ ਜ਼ਿਲ੍ਹਾ ਸਿੱਖਿਆ ਅਫਸਰ (ਸੈਕੰਡਰੀ ਸਿੱਖਿਆ) ਸ੍ਰੀ ਜਸਪਾਲ ਮੌਂਗਾ ਅਤੇ ਉਪ-ਜ਼ਿਲ੍ਹਾ ਸਿੱਖਿਆ ਅਫਸਰ (ਸੈਕੰਡਰੀ ਸਿੱਖਿਆ) ਸ੍ਰੀ ਰਾਜਿੰਦਰ ਸੋਨੀ ਦੀ ਯੋਗ ਦਿਸ਼ਾ-ਨਿਰਦੇਸ਼ ਹੇਠ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਸਕੂਲ ਮੁਖੀਆਂ ਨੂੰ ਵਿਦਿਆਰਥੀਆਂ ਦੀ ਸਮੂਹਿਕ ਵਿਕਾਸ ਯਾਤਰਾ ਵਿਚ ਮਾਨਸਿਕ ਸਿਹਤ ਦੀ ਕੇਂਦਰੀ ਭੂਮਿਕਾ ਬਾਰੇ ਸੰਵੇਦਨਸ਼ੀਲ ਹੋਣ ਲਈ ਆਪਣਾ ਵਿਸ਼ੇਸ਼ ਸੁਨੇਹਾ ਸਾਂਝਾ ਕੀਤਾ ਹੈ। ਇਸ ਮੌਕੇ ਬਤੌਰ ਰਿਸੋਰਸ ਪਰਸਨ ਤਾਰਾਪ੍ਰੀਤ ਕੌਰ, ਵਰਤਿਕਾ ਕੇਸਰੀ, ਦੀਕਸ਼ਾ, ਰਿਆ ਸ਼ਰਮਾਂ ਦੁਆਰਾ ਸੰਤੁਲਿਤ ਮਾਨਸਿਕ ਵਿਕਾਸ ਅਤੇ ਨਸ਼ਿਆਂ ਦੀ ਰੋਕਥਾਮ ਲਈ ਨੁਕਤੇ ਵੀ ਸਾਂਝੇ ਕੀਤੇ। ਜੀਵਨ ਜਾਂਚ ਕਲਾ ਦੁਆਰਾ ਵਿਦਿਆਰਥੀਆਂ ਦੀ ਸ਼ਖਸੀਅਤ ਉਸਾਰੀ ਉਨ੍ਹਾਂ ਨੇ ਕਿਸ਼ੋਰ ਅਵਸਥਾ ਵਿਚ ਪੈਦਾ ਹੋਣ ਵਾਲੀਆਂ ਸਮੱਸਿਆਵਾਂ, ਨਸ਼ੇ ਦੀ ਸ਼ੁਰੂਆਤੀ ਪ੍ਰਵਿਰਤੀ, ਮਨੋ-ਸਮਾਜਿਕ ਦਬਾਅ, ਅਕਾਦਮਿਕ ਤਣਾਅ, ਸਮਕਾਲੀ ਦਬਾਅ, ਹਮ-ਉਮਰ ਹਾਣੀਆਂ ਦਾ ਦਬਾਵ ਅਤੇ ਇਨ੍ਹਾਂ ਦੇ ਵਿਦਿਆਰਥੀ ਵਿਹਾਰ-ਸਿਹਤ ‘ਤੇ ਪੈਣ ਵਾਲੇ ਪ੍ਰਭਾਵਾਂ ਬਾਰੇ ਗਹਿਰਾਈ ਨਾਲ ਚਰਚਾ ਕੀਤੀ। ਕਾਰਜਸ਼ਾਲਾ ਦੀ ਵਿਸ਼ੇਸ਼ਤਾ ਇੰਟਰਐਕਟਿਵ ਸੈਸ਼ਨ, ਲਾਈਵ ਕੇਸ ਸਟੱਡੀਜ਼ ਅਤੇ ਅਸਲੀ ਸਕੂਲੀ ਤਜਰਬਿਆਂ ਤੋਂ ਲਏ ਗਏ ਹਵਾਲਿਆ ਰਾਹੀਂ ਸਕੂਲ ਮੁਖੀਆਂ ਨੂੰ ਇਹ ਸਮਝਾਇਆ ਗਿਆ ਕਿ ਕਿਸ ਤਰ੍ਹਾਂ ਵਿਦਿਆਰਥੀਆਂ ਵਿਚ ਮਾਨਸਿਕ ਤਣਾਅ ਜਾਂ ਨਸ਼ੇ ਦੀ ਲਗਨ ਦੇ ਸ਼ੁਰੂਆਤੀ ਲੱਛਣਾਂ ਨੂੰ ਸਮੇਂ ਸਿਰ ਪਛਾਣਿਆ ਜਾ ਸਕਦਾ ਹੈ।ਜਾਣਕਾਰੀ ਸਾਂਝੀ ਕਰਦੇ ਹੋਏ ਜ਼ਿਲ੍ਹਾ ਮੀਡੀਆ ਕੋਆਰਡੀਨੇਟਰ ਜਸਵਿੰਦਰ ਪਾਲ ਸ਼ਰਮਾ ਨੇ ਦੱਸਿਆ ਕਿ ਜ਼ਿਲ੍ਹਾ ਨੋਡਲ ਅਫਸਰ ਯੁੱਧ ਨਸ਼ਿਆਂ ਵਿਰੁੱਧ ਡਾ.ਦੀਪਿਕਾ ਗਰਗ ਵੱਲੋਂ ਵੀ ਵਿਸ਼ੇਸ਼ ਭੂਮਿਕਾ ਨਿਭਾਈ ਗਈ ਅਤੇ ਆਪਣੇ ਤਜਰਬਿਆਂ ਰਾਹੀਂ ਸਕੂਲ ਪ੍ਰਬੰਧਨ ਲਈ ਵਰਤੋਂ ਯੋਗ ਸੁਝਾਅ ਸਾਂਝੇ ਕੀਤੇ ਗਏ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਮਨਰੇਗਾ ਮਜ਼ਦੂਰਾਂ ਦੀ ਹਾਜ਼ਰੀ ਨਾ ਲੱਗਣ ਮਨਰੇਗਾ ਮਜ਼ਦੂਰ ਖੱਜਲ ਖੁਆਰੀ ਜਾਰੀ
Next articleਗੋਲਡਨ ਸਟਾਰ ਗਾਇਕ ਮਲਕੀਤ ਸਿੰਘ ਨੇ ਆਪਣੀ ਗਾਇਕੀ ਦੇ 40 ਵਰੇ ਸ਼ਾਨਦਾਰ ਅਤੇ ਕਾਮਯਾਬੀ ਨਾਲ ਕੀਤੇ ਪੂਰੇ