HOME ਮਨਰੇਗਾ ਮਜ਼ਦੂਰਾਂ ਦੀ ਹਾਜ਼ਰੀ ਨਾ ਲੱਗਣ ਮਨਰੇਗਾ ਮਜ਼ਦੂਰ ਖੱਜਲ ਖੁਆਰੀ ਜਾਰੀ

ਮਨਰੇਗਾ ਮਜ਼ਦੂਰਾਂ ਦੀ ਹਾਜ਼ਰੀ ਨਾ ਲੱਗਣ ਮਨਰੇਗਾ ਮਜ਼ਦੂਰ ਖੱਜਲ ਖੁਆਰੀ ਜਾਰੀ

1
ਫੋਟੋ - ਹਾਜ਼ਰੀ ਨਾ ਲੱਗਣ ਕਾਰਨ ਮਾਯੂਸ ਪਰਤਦੇ ਹੋਏ ਮਨਰੇਗਾ ਵਰਕਰ (ਤਸਵੀਰ ਹਰਜਿੰਦਰ ਚੰਦੀ)

ਮਨਰੇਗਾ ਆਗੂਆਂ ਵੱਲੋਂ ਸਰਕਾਰ ਦੀ ਨਿੰਦਾ

ਕਪੂਰਥਲਾ  (ਸਮਾਜ ਵੀਕਲੀ)  ( ਹਰਜਿੰਦਰ ਸਿੰਘ ਚੰਦੀ)– ਪੰਜਾਬ ਭਰ ਵਿੱਚ ਮਨਰੇਗਾ ਵਰਕਰਾਂ ਦੀ ਦੂਸਰੇ ਦਿਨ ਵੀ ਹਾਜ਼ਰੀ ਨਾ ਲੱਗਣ ਕਾਰਨ ਹੋਈ ਖੱਜਲ ਖਰਾਬੀ ਦੀ ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਤਰਸੇਮ ਪੀਟਰ ਅਤੇ ਜ਼ਿਲਾ ਦੇ ਆਗੂ ਨਿਰਮਲ ਸਿੰਘ ਸ਼ੇਰਪੁਰ ਸੱਧਾ ਨੇ ਪੰਜਾਬ ਸਰਕਾਰ ਦੀ ਨਿਖੇਦੀ ਕਰਦਿਆਂ ਕਿਹਾ ਕਿ 8 ਜਨਵਰੀ ਨੂੰ ਹਾਜ਼ਰੀ ਲਾਉਣ ਲਈ ਨਵਾਂ ਭੇਜਿਆ ਐਪ ਡਾਊਨਲੋਡ ਨਾ ਹੋਣ ਕਾਰਨ ਸਾਰੇ ਪੰਜਾਬ ਵਿੱਚ 37685 ਮਨਰੇਗਾ ਵਰਕਰਾਂ ਵੱਲੋਂ ਕੰਮ ਕੀਤੇ ਜਾਣ ਦੇ ਬਾਵਜੂਦ ਵਰਕਰਾਂ ਦੀ  ਹਾਜ਼ਰੀ ਨਹੀਂ ਲੱਗੀ ਅੱਜ ਦੂਜੇ ਦਿਨ ਵੀ ਇਹੀ ਹਾਲ ਰਿਹਾ 2 ਵਜੇ ਤੱਕ  ਗਵਰਨਮੈਂਟ ਆਫ ਇੰਡੀਆ ਮਨਿਸਟਰੀ ਆਫ ਰੂਲਰ ਡਵਲਪ ਮੈਂਟ ਦੀ ਵੈੱਬਸਾਈਟ ਤੋਂ ਲੈਏ ਆਂਕੜਿਆਂ ਮੁਤਾਬਕ ਹਜ਼ਾਰਾਂ ਮਜ਼ਦੂਰਾਂ ਵਿੱਚੋਂ ਸਿਰਫ 12260  ਮਨਰੇਗਾ ਵਰਕਰ ਦੀ ਹੀ ਹਾਜ਼ਰੀ ਲੱਗ ਸਕੀ। ਸੁਬਾਈ ਆਗੂਆਂ ਨੇ ਕਿਹਾ ਕਿ ਜਿਨਾਂ ਹਜ਼ਾਰਾਂ ਮਜ਼ਦੂਰਾਂ ਦੇ ਕੰਮ ਕਰਨ ਦੇ ਬਾਵਜੂਦ ਹਾਜ਼ਰੀ ਨਹੀਂ ਲੱਗੀ ਉਸ ਦੀ ਜਿੰਮੇਵਾਰੀ ਨਾ ਪੰਜਾਬ ਸਰਕਾਰ ਅਤੇ ਨਾ ਹੀ ਕੇਂਦਰ ਸਰਕਾਰ ਚੁੱਕਣ ਨੂੰ ਤਿਆਰ ਹੈ। ਗਰੀਬ ਮਰੇਗਾ ਵਰਕਰ ਪਰੇਸ਼ਾਨ ਹਨ ਕਿ ਲੱਗੀ ਦਿਹਾੜੀ ਦੇ ਪੈਸੇ ਕੌਣ ਦਊ।ਕੇਂਦਰ ਤੇ ਸੂਬਾ ਸਰਕਾਰ ਮਨਰੇਗਾ ਦਾ ਲਾਹਾ ਲੈਣ ਲਈ ਇੱਕ ਪਾਸੇ ਭਾਜਪਾ ਆਗੂ ਜੀ ਰਾਮ ਜੀ ਕਾਨੂੰਨ ਦਾ ਗੁਣਗਾਨ ਕਰ ਰਹੇ ਹਨ। ਦੂਜੇ ਪਾਸੇ ਆਮ ਆਦਮੀ ਪਾਰਟੀ ਆਮ ਇਜਲਾਸ ਸੱਦ ਕੇ ਜੀ ਰਾਮ ਜੀ ਕਾਨੂੰਨ ਨੂੰ ਰੱਦ ਕਰਨ ਦਾ ਮਤਾ ਪਾਸ ਕਰ ਰਹੀ ਹੈ। ਮਨਰੇਗਾ ਮਜ਼ਦੂਰ ਦੋਨਾਂ ਵਿੱਚ ਪਿਸ ਰਿਹਾ ਹੈ।ਉਨਾਂ ਨੇ ਇੱਕ ਮਤੇ ਰਾਹੀਂ ਅਜੱ ਜਗਰਾਵਾਂ ਦੇ ਪਿੰਡ ਪੋਨਾ ਵਿੱਚ ਜੀ ਰਾਮ ਜੀ ਕਾਨੂੰਨ ਦੀਆਂ ਖੂਬੀਆਂ ਦੱਸਣ ਪਹੁੰਚੇ ਭਾਜਪਾ ਦੇ ਬਲਰਾਮ ਜਾਖੜ ਦਾ ਪਿੰਡ ਵਿੱਚ ਵਿਰੋਧ ਕਰਦਿਆਂ ਪੇਂਡੂ ਮਜ਼ਦੂਰ ਯੂਨੀਅਨ ਦੇ ਜਨਰਲ ਸਕੱਤਰ ਅਵਤਾਰ ਸਿੰਘ ਰਸੂਲਪੁਰ ਅਤੇ ਜ਼ਿਲ੍ਹਾਂ ਆਗੂ ਸੁਖਦੇਵ ਸਿੰਘ ਮਾਣੋਕੇ, ਮਦਰ ਲਾਲ ਨੂੰ ਗ੍ਰਿਫਤਾਰ ਕਰਨ ਦੀ ਸਖ਼ਤ ਸ਼ਬਦਾਂ ਚ ਨਿਖੇਦੀ ਕਰਦਿਆਂ ਫੌਰੀ ਰਿਹਾ ਕਰਨ ਦੀ ਮੰਗ ਕੀਤੀ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਕਾਂਗਰਸ ਨੇ ਕੀਤਾ “ਮਨਰੇਗਾ ਬਚਾਓ ਸੰਗਰਾਮ” ਦਾ ਬਲਾਚੌਰ ਵਿਖੇ ਆਗਾਜ਼
Next articleਸਕੂਲ ਮੁਖੀਆਂ ਦੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਅਧੀਨ ਇੱਕ ਰੋਜਾ ਵਰਕਸ਼ਾਪ ਸਫਲਾਪੂਰਵਕ ਸੰਪੰਨ