ਇੰਤਜ਼ਾਰ

(ਸਮਾਜ ਵੀਕਲੀ)

ਜ਼ਰਾ ਠਹਿਰ ਬਹੁਤੀ ਨਾ ਕਰ ਕਾਹਲੀ,
ਵਾਜਾ ਵੱਜਣ ਨੂੰ ਪਿਆ ਤਿਆਰ ਤੇਰਾ।
ਬਟਨ ਦੱਬੇ ਤੋਂ ਭੇਦ ਤੇਰਾ ਖੁੱਲ੍ਹ ਜਾਣਾ,
ਪਤਾ ਲੱਗੂ ਕਿੰਨਾ ਵਿਕਾਰ ਤੇਰਾ।
ਬੀਜਿਆਂ ਤੇਰਾ ਵੱਢੇਗਾ ਤੂੰ ਉਹੀ,
ਫੁੱਟ ਖੜਿਆ ਹੁਣ ਖੇਤਾਂਰ ਤੇਰਾ।
ਪੈ ਜਾਣਗੀਆਂ ਕੋਠੀਆਂ ਵਿੱਚ ਸ਼ਹਿਰਾਂ,
ਜਾਂ ਵਿਕ ਜਾਣਾ ਘਰ ਬਾਰ ਤੇਰਾ।
ਰਿਹਾ ਵੇਖ ਸੁਫ਼ਨੇ ਮੈਂ ਬਣੂ ਨੇਤਾ,
ਜਾਂ ਹੋ ਜਾਣਾ ਝੱਗਾ ਲੰਗਾਰ ਤੇਰਾ।
ਮਿਲੂ ਝੰਡੀ ਵਾਲੀ ਜਾਂ ਕਾਰ ਤੈਨੂੰ,
ਬਣੂ ਲੋਕਾਂ ਵਿੱਚ ਸਤਿਕਾਰ ਤੇਰਾ।
ਘੜੀਆਂ ਸਬਰ ਦੀਆਂ ਆਈਆਂ ਨੇੜੇ,
ਮਸ਼ੀਨਾਂ ਕਰਦੀਆਂ ਇੰਤਜ਼ਾਰ ਤੇਰਾ।
ਕੌਣ ਲੋਕਾਂ ਦੀ ਸੇਵਾ ਇੱਥੇ ਦੱਸ ਕਰਦਾ,
ਚੱਲਦਾ ਪੀੜੀਆਂ ਤੋਂ ਵਪਾਰ ਤੇਰਾ।
ਹਰਪ੍ਰੀਤ ਪੱਤੋ ਲੱਡੂ ਤੇਰੇ ਫੁੱਟ ਜਾਣੇ,
ਨਹੀਂ ਵੱਜਣਾ ਹੁਣ ਡਕਾਰ ਤੇਰਾ।

ਹਰਪ੍ਰੀਤ ਪੱਤੋ

ਪਿੰਡ ਪੱਤੋ ਹੀਰਾ ਸਿੰਘ ਮੋਗਾ ਫੋਨ ਨੰਬਰ
94658-21417

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬੱਬੂ ਮਾਨ ਦਾ ਨਵਾਂ ਹਿੰਦੀ ਗੀਤ ‘ਹਵਾ’ ਰਿਲੀਜ਼, ਪ੍ਰਸ਼ੰਸਕਾਂ ਨੂੰ ਆ ਰਿਹਾ ਪਸੰਦ ।
Next article?ਮਾਂ ਬੋਲੀ ਤੇ ਪੰਜਾਬ ਸਿਓਂ ਦੀ ਗੱਲਬਾਤ?