ਉਡੀਕ

ਖੁਸ਼ੀ ਮੁਹੰਮਦ "ਚੱਠਾ"

(ਸਮਾਜ ਵੀਕਲੀ)

ਵੋਟਾਂ  ਪੈ  ਗਈਆਂ  ਨੇ, ਲੀਡਰਾਂ ਦੇ ਅਟਕੇ ਸਵਾਸ
ਕਿਹੜਾ ਹੋ ਜਾਏਗਾ ਫ਼ੇਲ, ਕਿਹੜਾ ਹੋ ਜਾਏਗਾ ਪਾਸ

ਕਿਹੜਾ ਜਸ਼ਨ ਮਨਾਊ, ਕਿਹਦੀ ਟੁੱਟ ਜਾਊ ਆਸ
ਕਿਹੜਾ ਪਹਿਲਾਂ ਤੋਂ ਵੀ ਜਾਊ, ਕੀਹਨੂੰ ਚੋਣਾਂ ਆਊ ਰਾਸ

ਕਿਹੜਾ ਵੋਟਰਾਂ ਦੇ ਉੱਤੇ, ਪਿੱਛੋਂ  ਕੱਢੂਗਾ  ਭੜਾਸ
ਕਿਹੜਾ ਗੱਦੀ ਉੱਤੇ ਬੈਠੂ, ਕਿਹਨੂੰ ਮਿਲੂ ਬਨਵਾਸ

ਹਾਰੇ  ਹੋਣੇ  ਜੋ  ਉਨ੍ਹਾਂ  ਦਾ, ਕਿਵੇਂ  ਬੱਝੂ  ਧਰਵਾਸ
ਏਹੇ ਵੇਖਣੇ ਲਈ “ਖੁਸ਼ੀ”, “10 ਮਾਰਚ” ਹੈ  ਖਾਸ

ਖੁਸ਼ੀ ਮੁਹੰਮਦ “ਚੱਠਾ”
ਸੰਪਰਕ  : 9779025356

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਵਿਦਿਆਰਥੀ ਜੀਵਨ ਵਿੱਚ ਸਥਿਰਤਾ ਲਿਆਉਣ ਦੀ ਲੋੜ
Next articleਜਲੰਧਰ ‘ਚ ਪਹਿਨਾਇਆ ਗਿਆ ਦੁਨੀਆ ਦੇ ਸਭ ਤੋਂ ਉੱਚੇ ਨਿਸ਼ਾਨ ਸਾਹਿਬ ਨੂੰ ਚੋਲਾ ਸਾਹਿਬ, ਵੇਖੋ ਤਸਵੀਰਾਂ