ਜਲੰਧਰ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾਂ ) ਕਡਿਆਣਾ ਪਿੰਡ ਦੀ ਧਰਤੀ ਨੇ ਹਮੇਸ਼ਾ ਹੀ ਕਈ ਹੋਣਹਾਰ ਹੀਰੇ ਜਨਮ ਦਿੱਤੇ ਹਨ। ਇਨ੍ਹਾਂ ਵਿਚੋਂ ਇਕ ਹੈ ਮੰਨਤ ਕੁਮਾਰੀ। ਮੰਨਤ ਨੇ ਆਪਣੇ ਸੁਪਨਿਆਂ ਨੂੰ ਪੰਖ ਦੇਣ ਲਈ ਦਿਨ ਰਾਤ ਮਿਹਨਤ ਕੀਤੀ ਅਤੇ NEET ਦਾ ਪੇਪਰ ਪਾਸ ਕਰਕੇ ਸਰਕਾਰੀ ਕੋਟੇ ‘ਚ BDS ਦੀ ਸੀਟ ਪੱਕੀ ਕਰ ਲਈ।ਇਹ ਸਿਰਫ ਮੰਨਤ ਦੀ ਨਹੀਂ, ਸਾਰੇ ਪਿੰਡ ਦੀ ਜਿੱਤ ਸੀ। ਉਸ ਦੀ ਇਹ ਉਪਲਬਧੀ ਦੇ ਮੌਕੇ ਤੇ ਡਾ. ਬੀ. ਆਰ. ਅੰਬੇਡਕਰ ਵੈੱਲਫੇਅਰ ਅਤੇ ਬਲੱਡ ਡੋਨਰਜ਼ ਕਲੱਬ ਕਡਿਆਣਾ ਵਲੋਂ ਉਸ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਪਿੰਡ ਦੇ ਹਰ ਇਕ ਵਾਸੀ ਦੇ ਚਿਹਰੇ ‘ਤੇ ਮਾਣ ਦੀ ਚਮਕ ਸੀ, ਕਿਉਂਕਿ ਮੰਨਤ ਦੀ ਮਿਹਨਤ ਨੇ ਦੱਸ ਦਿੱਤਾ ਕਿ ਸੱਚੀ ਲਗਨ ਤੇ ਹੌਸਲੇ ਨਾਲ ਕੋਈ ਵੀ ਮੰਜ਼ਿਲ ਮੁਸ਼ਕਲ ਨਹੀਂ। ਅੱਜ ਮੰਨਤ ਸਾਡੇ ਪਿੰਡ ਦੀ ਮਾਣ ਹੈ, ਤੇ ਉਸਦੀ ਕਾਮਯਾਬੀ ਹੋਰ ਨੌਜਵਾਨਾਂ ਲਈ ਪ੍ਰੇਰਣਾ ਦਾ ਸਰੋਤ ਬਣ ਗਈ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



