(ਸਮਾਜ ਵੀਕਲੀ)
ਫ਼ਸਲਾਂ ਦੇ ਦੁੱਖ ,ਦੂਰ ਜੋ ਕਰਦੀ,
ਸਾਡੇ ਲਈ ਜ਼ਹਿਰ,ਉਹ ਦਵਾਈ l
ਜ਼ਹਿਰ ਪਰੋਸ ਰਹੇ,ਆਪਣੇ ਹੱਥੀਂ,
ਹੈ ਹਰ ਖਾਣੇ ਵਿੱਚ,ਰਲ ਜੋ ਆਈ l
ਐਸੀ ਕੋਈ,ਫ਼ਸਲ ਨਾ ਦਿਸ ਰਹੀ,
ਜਿਸ ਨੂੰ ਜ਼ਹਿਰ ਨਹੀਂ,ਜਾਂਦੀ ਪਾਈl
ਅੱਖਾਂ ਮੋਹਰੇ, ਵੇਖ ਰਹੇ ਨਤੀਜਾ,
ਹੈ ਕੈਂਸਰ,ਸਾਡੇ ਘਰਾਂ ‘ਚ ਆਈl
ਇਹ ਮੌਤ ਦੇ ਅੱਗੇ,ਜ਼ੋਰ ਨਾ ਕੋਈ,
ਹੋ ਗਏ ਮੰਨੀਏ,ਹੁਕਮ ਇਲਾਹੀl
ਵਿਚਾਰ ਨਾ ਕੀਤਾ,ਇਸ ਮਸਲੇ ਤੇ,
ਹੁੰਦੀ ਰਹਿਣੀ,ਫੇਰ ਇੰਝ ਤਬਾਈ l
ਬਿਮਾਰੀਆਂ ਰਾਹੀਂ,ਮੁੱਕ ਰਹੀ ਵੇਖੋ,
ਇਹ ਜ਼ਹਿਰਾਂ ਵਾਲੀ,ਸਭ ਕਮਾਈ l
ਜਸਵੀਰ ਮੋਰੋਂ ,ਵਿਚਾਰਨਾ ਪੈਣਾ,
ਛੱਡਣੀ ਪੈਣੀ ਹੈ,ਹੁਣ ਮਨ ਆਈ l
ਜਸਵੀਰ ਸਿੱਖ ਮੋਰੋਂ


