HOME ਪੰਜਾਬੀ ਮਹਾਨ ਕੋਸ਼ ਦੀਆਂ 15000 ਕਾਪੀਆਂ ਨੂੰ ਜ਼ਮੀਨ ਵਿੱਚ ਦੱਬਣਾ ਸਮੁੱਚੇ...

ਪੰਜਾਬੀ ਮਹਾਨ ਕੋਸ਼ ਦੀਆਂ 15000 ਕਾਪੀਆਂ ਨੂੰ ਜ਼ਮੀਨ ਵਿੱਚ ਦੱਬਣਾ ਸਮੁੱਚੇ ਸਾਹਿਤ ਤੇ ਪੰਜਾਬੀ ਜਗਤ ਲਈ ਚਿੰਤਾ ਦਾ ਵਿਸ਼ਾ – ਸਿਰਜਣਾ ਕੇਂਦਰ

3
ਕਪੂਰਥਲਾ   (ਸਮਾਜ ਵੀਕਲੀ)   (ਕੌੜਾ)- ਬੀਤੇ ਦਿਨੀਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਭਾਈ ਕਾਨ੍ਹ ਸਿੰਘ ਨਾਭਾ ਰਚਿਤ ਪੰਜਾਬੀ ਮਹਾਨ ਕੋਸ਼ ਦੀਆਂ ਤਕਰੀਬਨ 15000 ਕਾਪੀਆਂ ਜ਼ਮੀਨ ਵਿਚ ਦੱਬਣ ਜਿਹੇ ਮੰਦਭਾਗੇ ਵਰਤਾਰੇ ਦੀ ਸਮੁੱਚੇ ਵਿਦਿਆਰਥੀ ਜਗਤ, ਸਾਹਿਤ ਜਗਤ, ਪੰਜਾਬੀ ਭਾਸ਼ਾ ਅਤੇ ਸਾਹਿਤ ਨੂੰ ਸਮਰਪਿਤ ਵੱਖ-ਵੱਖ ਅਦਾਰਿਆਂ ਨੇ ਨਿੰਦਿਆ ਕੀਤੀ ਹੈ। ਕਪੂਰਥਲਾ ਜ਼ਿਲ੍ਹੇ ਦੀ ਨਾਮਵਰ ਸਾਹਿਤਕ ਸੰਸਥਾ ਸਿਰਜਣਾ ਕੇਂਦਰ (ਰਜਿ.) ਦੇ ਪ੍ਰਧਾਨ ਕੰਵਰ ਇਕਬਾਲ ਸਿੰਘ ਅਤੇ ਜਨਰਲ ਸਕੱਤਰ ਸ਼ਹਿਬਾਜ਼ ਖ਼ਾਨ ਨੇ ਇਸ ਘਟਨਾ ਉੱਤੇ ਆਪਣੀ ਪ੍ਰਤੀਕਿਰਿਆ ਦਿੰਦਿਆਂ ਆਖਿਆ ਕਿ ਸਾਡੇ ਸਮਾਜ ਅਤੇ ਸਾਹਿਤ ਪ੍ਰੇਮੀਆਂ ਲਈ ਪੰਜਾਬੀ ਮਹਾਨ ਕੋਸ਼ ਦੀਆਂ 15000 ਕਾਪੀਆਂ ਨੂੰ ਜ਼ਮੀਨ ਵਿੱਚ ਦੱਬਣਾ ਨਾ ਸਿਰਫ਼ ਪੰਜਾਬੀ ਸਗੋਂ ਸਮੁੱਚੇ ਸਾਹਿਤ ਜਗਤ ਲਈ ਚਿੰਤਾ ਦਾ ਵਿਸ਼ਾ ਹੈ। ਇਹ ਵਰਤਾਰਾ ਨਾ ਸਿਰਫ਼ ਦੋਸ਼ੀ ਅਧਿਕਾਰੀਆਂ ਦੇ ਲਾਪਰਵਾਹ ਵਤੀਰੇ ਦਾ ਨਤੀਜਾ ਹੈ ਸਗੋਂ ਆਪਣੀਆਂ ਊਣਤਾਈਆਂ ਨੂੰ ਲੁਕਾਉਣ ਦਾ ਅਨੈਤਿਕ ਤਰੀਕਾ ਵੀ ਹੈ। ਪੰਜਾਬੀ ਮਹਾਨ ਕੋਸ਼ ਵਿੱਚ ਛਪਾਈ ਦੀਆਂ ਤਰੁੱਟੀਆਂ ਦਾ ਪਰਦਾ ਪਾ ਕੇ ਪੰਜਾਬੀ ਯੂਨੀਵਰਸਿਟੀ ਵੱਲੋਂ ਚੁੱਕੇ ਗਏ ਇਸ ਨਿੰਦਣਯੋਗ ਕਦਮ ਨੇ ਸਮੁੱਚੇ ਸਾਹਿਤ ਜਗਤ ਅਤੇ ਪੰਜਾਬੀ ਭਾਸ਼ਾ ਨਾਲ ਜੁੜੇ ਹੋਰ ਬਹੁਤ ਸਾਰੇ ਲੋਕਾਂ ਦੇ ਸੰਵੇਦਨਸ਼ੀਲ ਦਿਲਾਂ ਨੂੰ ਠੇਸ ਪਹੁੰਚਾਈ ਹੈ।  ਕੇਂਦਰ ਦੇ ਹੋਰ ਅਹੁਦੇਦਾਰਾਂ ਵਿੱਚ ਸ਼ਾਮਿਲ ਆਸ਼ੂ ਕੁਮਰਾ ਮਲਕੀਤ ਸਿੰਘ ਮੀਤ ਡਾ. ਹਰਭਜਨ ਸਿੰਘ, ਡਾ. ਅਵਤਾਰ ਸਿੰਘ ਭੰਡਾਲ ਡਾ. ਸੁਰਿੰਦਰ ਪਾਲ ਸਿੰਘ ਉਨ੍ਹਾਂ ਇਹ ਵੀ ਆਖਿਆ ਕਿ ਪੰਜਾਬੀ ਯੂਨੀਵਰਸਿਟੀ ਦੀ ਇਸ ਅਸੱਭਿਅਕ ਵਰਤਾਰੇ ਵਾਲੀ ਟੀਮ ਨੂੰ ਸਾਹਿਤ ਅਤੇ ਸਿਰਜਣਾ ਨਾਲ ਜੁੜੀਆਂ ਸਭਾਵਾਂ ਨਾਲ ਇਸ ਸੰਬੰਧੀ ਪਹਿਲਾਂ ਹੀ ਕੋਈ ਸਲਾਹ ਮਸ਼ਵਰਾ ਕਰਨਾ ਚਾਹੀਦਾ ਸੀ। ਸਿਰਜਣਾ ਕੇਂਦਰ ਦੀ ਸਮੁੱਚੀ ਟੀਮ ਇਸ ਘਟਨਾ ਦੀ ਨਿਖੇਧੀ ਕਰਦੀ ਹੈ। ਇਸ ਸਮੇਂ ਪ੍ਰਧਾਨ ਕੰਵਰ ਇਕਬਾਲ ਸਿੰਘ ਅਤੇ ਜਨਰਲ ਸਕੱਤਰ ਸ਼ਹਿਬਾਜ਼ ਖ਼ਾਨ ਅਤੇ ਉਪਰੋਕਤ ਸ਼ਖਸ਼ੀਅਤਾਂ ਦੇ ਨਾਲ ਡਾ.ਆਸਾ ਸਿੰਘ ਘੁੰਮਣ, ਡਾ.ਪਰਮਜੀਤ ਸਿੰਘ ਮਾਨਸਾ, ਪ੍ਰਿ. ਪ੍ਰੋਮਿਲਾ ਅਰੋੜਾ, ਸਹਾਇਕ ਮੀਡੀਆ ਇੰਚਾਰਜ ਰਜਨੀ ਵਾਲੀਆ,ਵਿਸ਼ੇਸ਼ ਸਲਾਹਕਾਰ ਅਵਤਾਰ ਸਿੰਘ ਗਿੱਲ, ਗੁਰਦੀਪ ਗਿੱਲ ਆਦਿ  ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਗੋਰਮਿੰਟ ਟੀਚਰਜ਼ ਯੂਨੀਅਨ ਦੇ ਆਗੂਆਂ ਵੱਲੋਂ ਆਰਜੀ ਬੰਨ ਤੇ ਚੱਲ ਰਹੀ ਸੇਵਾ ਵਿੱਚ ਯੋਗਦਾਨ ਪਾਇਆ
Next articleਪਿੰਡ ਦੀ ਮਾਣ ਵਾਲੀ ਬੇਟੀ ਮੰਨਤ ਬਣੀ