“ਪਾਣੀ ਦਾ ਮੁੱਲ”

ਸੰਦੀਪ ਸਿੰਘ (ਬਖੋਪੀਰ)

(ਸਮਾਜ ਵੀਕਲੀ)

ਪਿਤਾ ਜੀ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਸਨ ।ਸਰਦੀਆਂ ਦੇ ਦਿਨ ਸਨ। ਪੀਣ ਲਈ ਟੂਟੀਆਂ ਦਾ ਪਾਣੀ ਗੰਦਾ ਵੀ ਸੀ ਅਤੇ ਠੰਡਾ ਵੀ ਸੀ। ਹਸਪਤਾਲ ਦੀ ਕੰਟੀਨ ਤੋਂ 20ਰੁ: ਦੀ ਪਾਣੀ ਦੀ ਬੋਤਲ ਲਈ, ਕੋਸ਼ਾ ਪਾਣੀ-ਪੀਣ ਦੀ‌ ਇੱਛਾ ਹੋਈ। ਪਾਣੀ ਗਰਮ ਕਰਵਾਉਣ ਦੇ 20ਰੁ: ਅਲੱਗ ਤੋਂ ਦੇਣੇ ਪਏ ,ਦੋ ਗਿਲਾਸ ਪਾਣੀ ਦੇ 40 ਰੁ: ਦੇ ਪਏ, ਸਰਕਾਰੀ ਹਸਪਤਾਲਾਂ ਦੇ ਬਾਥਰੂਮਾਂ ਦਾ ਤੇ ਰੱਬ ਹੀ ਰਾਖਾ ਉਪਰੋਂ ਠੰਢ , ਤੇ ਦੂਜਾ ਬਾਥਰੂਮਾਂ ਵਿੱਚ ਗੰਦ, ਬਾਹਰ ਬਣੇ ਪ੍ਰਾਈਵੇਟ ਬਾਥਰੂਮ ਵਿੱਚ ਨਹਾਉਣ ਲਈ ਗਰਮ ਪਾਣੀ ਦੀ ਇੱਕ ਬਾਲਟੀ 20ਰੁ: ਵਿੱਚ ਮਿਲਦੀ ਸੀ। ਪਾਣੀ ਦੇ ਇੱਕ ਕੱਪ ਵਿੱਚ ਦੋ ਘੁੱਟਾਂ ਦੁੱਧ ਦੀਆਂ,ਪਾਕੇ ਬਣੀ ਚਾਹ ਦਾ ਕੱਪ ਵੀ 10ਰੁ: ਵਿੱਚ ਮਿਲਦਾ। ਸਵੇਰ ਹੁੰਦਿਆਂ ਹੀ ਮਰੀਜ਼ਾਂ ਲਈ ਮੁੱਲ ਦਾ ਦੁੱਧ ਦੇਣ ਆਉਂਦਾ ,ਦੋਧੀ ਵੀ ਅੱਧਾ ਦੁੱਧ, ਅੱਧਾ ਪਾਣੀ ਹੀ ਦੇਕੇ ਜਾਂਦਾ,ਦੁੱਧ ਘੱਟ ਪਾਣੀ ਵੱਧ ਹੁੰਦਾ। ਕੰਟੀਨ ਦੇ ਬਾਹਰ ਬੈਠਾ, ਮੈਂ ਸੋਚ ਰਿਹਾ ਸੀ। ‘ਸ਼ਹਿਰ ਵਿੱਚ ਹਰ ਥਾਂ ਪਾਣੀ ਹੀ ਪਾਣੀ ਭਾਰੂ ਹੈ ।’ ਪਾਣੀ ਦਾ ਮੁੱਲ ,ਘਰ ਨਹੀਂ ਸ਼ਹਿਰ ਆਕੇ ਹੀ ਪਤਾ ਲੱਗਿਆ ਹੈ ਮੈਨੂੰ।।

ਸੰਦੀਪ ਸਿੰਘ ‘ਬਖੋਪੀਰ’
ਸੰਪਰਕ:-9815321017

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਦਰਦ
Next articleਮਹਿਲਾ ਦਿਵਸ ਤੇ ਲੜਕੀ ਨੂੰ ਖ਼ੂਬਸੂਰਤ ਮੁਸਕੁਰਾਹਟ ਦੇਣ ਦਾ ਯੋਗ ਉਪਰਾਲਾ ਕੀਤਾ – ਲਾਇਨ ਯੋਗੇਸ਼ ਗੁਪਤਾ