ਵੈਲਿੰਗਟਨ (ਸਮਾਜ ਵੀਕਲੀ): ਅਮਰੀਕਾ ਦਾ ਕਹਿਣਾ ਹੈ ਕਿ ਉਹ ਸੋਲੋਮਨ ਟਾਪੂ ਵਿਚ ਇਕ ਦੂਤਾਵਾਸ ਖੋਲ੍ਹੇਗਾ, ਜਿਸ ਨੂੰ ਦੱਖਣੀ ਪ੍ਰਸ਼ਾਂਤ ਖੇਤਰ ਵਿਚ ਚੀਨ ਦੇ ਮਜ਼ਬੂਤ ਹੋਣ ਤੋਂ ਪਹਿਲਾਂ ਅਮਰੀਕੀ ਪ੍ਰਭਾਵ ਵਧਾਉਣ ਦੀ ਸਪੱਸ਼ਟ ਯੋਜਨਾ ਕਿਹਾ ਜਾ ਸਕਦਾ ਹੈ। ਅਮਰੀਕੀ ਸੰਸਦ ਨੂੰ ਦਿੱਤੀ ਗਈ ਵਿਦੇਸ਼ ਵਿਭਾਗ ਦੀ ਇਕ ਨੋਟੀਫਿਕੇਸ਼ਨ ਵਿਚ ਇਸ ਤਰਕ ਦੀ ਵਿਆਖਿਆ ਕੀਤੀ ਗਈ ਹੈ। ਇਹ ਨੋਟੀਫਿਕੇਸ਼ਨ ਐਸੋਸੀਏਟਿਡ ਪ੍ਰੈੱਸ ਨੂੰ ਪ੍ਰਾਪਤ ਹੋਈ ਹੈ। ਇਸ ਯੋਜਨਾ ਦੀ ਪੁਸ਼ਟੀ ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਸ਼ਨਿਚਰਵਾਰ ਨੂੰ ਫਿਜੀ ਦੀ ਯਾਤਰਾ ਦੌਰਾਨ ਕੀਤੀ। ਬਲਿੰਕਨ ਪ੍ਰਸ਼ਾਂਤ ਖੇਤਰ ਦੇ ਦੌਰ ’ਤੇ ਹਨ ਜਿਸ ਦੀ ਸ਼ੁਰੂਆਤ ਆਸਟਰੇਲੀਆ ਤੋਂ ਹੋਈ ਹੈ। ਬਲਿੰਕਨ ਹਵਾਈ ਦੀ ਆਪਣੀ ਯਾਤਰਾ ਲਈ ਅੱਜ ਦੇਰ ਸ਼ਾਮ ਫਿਜੀ ਤੋਂ ਰਵਾਨਾ ਹੋ ਗਏ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly