ਗ੍ਰਾਮ ਪੰਚਾਇਤ ਗੰਭੀਰਪੁਰ ਲੋਅਰ ਵੱਲੋਂ ਸਟੇਟ ਐਵਾਰਡੀ ਮਾਸਟਰ ਸੰਜੀਵ ਧਰਮਾਣੀ ਦਾ ਸਨਮਾਨ

(ਸਮਾਜ ਵੀਕਲੀ): ਗੁਰਦੁਆਰਾ ਨਾਨਕਸਰ ਸਾਹਿਬ ਪਿੰਡ ਗੰਭੀਰਪੁਰ ਲੋਅਰ ਵਿਖੇ ਸਟੇਟ ਐਵਾਰਡੀ ਮਾਸਟਰ ਸੰਜੀਵ ਧਰਮਾਣੀ ਦਾ ਸਮੂਹ ਗ੍ਰਾਮ ਪੰਚਾਇਤ ਗੰਭੀਰਪੁਰ ਲੋਅਰ ਵੱਲੋਂ ਉਨ੍ਹਾਂ ਨੂੰ ਆਪਣੇ ਕਿੱਤੇ ਪ੍ਰਤੀ ਵਧੀਆ ਕਾਰਗੁਜ਼ਾਰੀ ਲਈ ਪੰਜਾਬ ਸਰਕਾਰ ਤੋਂ ” ਸਟੇਟ ਐਵਾਰਡ ” ਪ੍ਰਾਪਤ ਹੋਣ ਦੀ ਖ਼ੁਸ਼ੀ ਵਿੱਚ ਸਨਮਾਨਿਤ ਕੀਤਾ ਗਿਆ। ਇਹ ਸਾਰਾ ਪ੍ਰੋਗਰਾਮ ਗੁਰਦੁਆਰਾ ਪ੍ਰਧਾਨ ਸਰਦਾਰ ਚੰਨਣ ਸਿੰਘ ਦੀ ਪ੍ਰਧਾਨਗੀ ਹੇਠ ਹੋਇਆ। ਸਮੂਹ ਗ੍ਰਾਮ ਪੰਚਾਇਤ ਅਤੇ ਹਾਜ਼ਰ ਹੋਏ ਪਤਵੰਤੇ ਸੱਜਣਾਂ ਨੇ ਮਾਸਟਰ ਸੰਜੀਵ ਧਰਮਾਣੀ ਦੀ ਇਸ ਮਾਣਮੱਤੀ ਪ੍ਰਾਪਤੀ ਲਈ ਉਨ੍ਹਾਂ ਨੂੰ ਵਿਸ਼ੇਸ਼ ਤੌਰ ‘ਤੇ ਦਿਲੀ ਵਧਾਈ ਦਿੱਤੀ ਅਤੇ ਸਤਿਕਾਰ ਸਰੂਪ ਉਨ੍ਹਾਂ ਨੂੰ ਸਨਮਾਨ – ਚਿੰਨ ਭੇਂਟ ਕਰਕੇ ਉਨ੍ਹਾਂ ਦਾ ਸਤਿਕਾਰ ਕੀਤਾ ਗਿਆ। ਸਰਪੰਚ ਮਨਜੀਤ ਸਿੰਘ ਜੀ ਨੇ ਕਿਹਾ ਕਿ ਇਹ ਮਾਣ ਮੱਤੀ ਪ੍ਰਾਪਤੀ ” ਸਟੇਟ ਐਵਾਰਡ ” ਪ੍ਰਾਪਤ ਕਰਨਾ ਸਾਡੇ ਪਿੰਡ ਲਈ ਬਹੁਤ ਵੱਡੀ ਮਾਣ ਵਾਲੀ ਗੱਲ ਹੈ।

ਇਸ ਸਭ ਕਾਰਜ ਦੇ ਲਈ ਅਤੇ ਪ੍ਰਬੰਧ ਦੇ ਲਈ ਮਾਸਟਰ ਸੰਜੀਵ ਧਰਮਾਣੀ ਨੇ ਸਮੂਹ ਗ੍ਰਾਮ ਪੰਚਾਇਤ ਗੰਭੀਰਪੁਰ ਲੋਅਰ ਅਤੇ ਹਾਜ਼ਰ ਹੋਏ ਸਤਿਕਾਰਤ ਪਤਵੰਤੇ ਸੱਜਣਾਂ ਦਾ ਦਿਲੋਂ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ। ਇਸ ਮੌਕੇ ਸਰਪੰਚ ਜਗਤਾਰ ਸਿੰਘ , ਸਰਪੰਚ ਗ੍ਰਾਮ ਪੰਚਾਇਤ ਗੰਭੀਰਪੁਰ ਲੋਅਰ ਮਨਜੀਤ ਕੁਮਾਰ , ਸਾਬਕਾ ਸਰਪੰਚ ਪੰਜਾਬ ਸਿੰਘ , ਗੁਰਮੇਲ ਸਿੰਘ , ਪੰਚ ਗਿਆਨ ਚੰਦ , ਅਸ਼ੋਕ ਕੁਮਾਰ ਸਾਬਕਾ ਪੰਚ , ਪੰਚ ਗੋਪਾਲਦਾਸ , ਗੁਰਦੁਆਰਾ ਪ੍ਰਧਾਨ ਚੰਨਣ ਸਿੰਘ , ਅਜਮੇਰ ਸਿੰਘ , ਕਰਨੈਲ ਸਿੰਘ , ਅਜੈਬ ਸਿੰਘ , ਪੰਚ ਜਰਨੈਲ ਸਿੰਘ , ਪਾਲ ਸਿੰਘ , ਛੱਜੂ ਰਾਮ , ਜੀਤ ਸਿੰਘ , ਗੋਪਾਲ , ਸੂਬੇਦਾਰ ਦਰਸ਼ਨ ਸਿੰਘ , ਬਲਦੇਵ ਰਾਜ , ਜੀਵਨ ਕੁਮਾਰ , ਸ਼ਸ਼ੀ ਪਾਲ , ਸੁਰਿੰਦਰ ਸਿੰਘ , ਪੰਚ ਸੁਰਿੰਦਰ ਕੌਰ , ਗੁਰਮੇਲ ਸਿੰਘ , ਮਾਸਟਰ ਸੰਜੀਵ ਧਰਮਾਣੀ ਆਦਿ ਹਾਜ਼ਰ ਸਨ।

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗ਼ਜ਼ਲ
Next articleਤੇਰੇ ਬਾਝੋਂ