ਅਦਾਲਤੀ ਹੁਕਮ ਦੇ ਬਾਵਜੂਦ ਅਮਰੀਕਾ-ਕੈਨੇਡਾ ਸਰਹੱਦ ’ਤੇ ਹਾਲੇ ਅੜਿਆ ਹੋਇਆ ਟਰੱਕਾਂ ਦਾ ‘ਗੇਅਰ’ ਦੇਸ਼ ਦੇ ਹੋਰ ਹਿੱਸਿਆਂ ’ਚ ਫ਼ੈਲਿਆ ਵਿਰੋਧ

ਵਿੰਡਸਰ (ਕੈਨੇਡਾ) (ਸਮਾਜ ਵੀਕਲੀ):  ਕੋਵਿਡ-19 ਵੈਕਸੀਨ ਦੇ ਹੁਕਮਾਂ ਅਤੇ ਹੋਰ ਪਾਬੰਦੀਆਂ ਦਾ ਵਿਰੋਧ ਕਰ ਰਹੇ ਪ੍ਰਦਰਸ਼ਨਕਾਰੀਆਂ ਨੇ ਅਮਰੀਕਾ ਨੂੰ ਕੈਨੇਡਾ ਨਾਲ ਜੋੜਨ ਵਾਲੇ ਅੰਬੈਸਡਰ ਪੁਲ ਤੋਂ ਆਪਣੇ ਵਾਹਨ ਹਟਾ ਦਿੱਤੇ ਹਨ, ਹਾਲਾਂਕਿ ਰਾਜਧਾਨੀ ਸਮੇਤ ਕਈ ਕੈਨੇਡੀਅਨ ਸ਼ਹਿਰਾਂ ਵਿੱਚ ਪ੍ਰਦਰਸ਼ਨ ਤੇਜ਼ ਹੋਣ ਕਾਰਨ ਪੁਲ ਤੱਕ ਪਹੁੰਚਣਾ ਕਾਫ਼ੀ ਮੁਸ਼ਕਲ ਹੈ। ਪੁਲੀਸ ਨੇ ਕਿਹਾ ਕਿ ਉਹ ਨਾਜਾਇਜ਼ ਕਬਜ਼ੇ ਹਟਾਉਣ ਲਈ ਹੋਰ ਅਧਿਕਾਰੀਆਂ ਦੇ ਆਉਣ ਦੀ ਉਡੀਕ ਕਰ ਰਹੇ ਹਨ। ਬੀਤੇ ਦਿਨ ਅਦਾਲਤ ਨੇ ਇਸ ਪੁਲ ਤੋਂ ਟਰੱਕਾਂ ਨੂੰ ਹਟਾਉਣ ਦਾ ਹੁਕਮ ਦਿੱਤਾ ਸੀ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸੋਲੋਮਨ ਟਾਪੂ ਵਿਚ ਦੂਤਾਵਾਸ ਖੋਲ੍ਹ ਕੇ ਚੀਨ ਨੂੰ ਟੱਕਰ ਦੇਣਾ ਚਾਹੁੰਦਾ ਹੈ ਅਮਰੀਕਾ
Next articleਚਾਲੂ ਵਿੱਤੀ ਸਾਲ ਲਈ ਮਾਰਚ ’ਚ ਤੈਅ ਕੀਤੀ ਜਾਵੇਗੀ ਈਪੀਐੱਫ ’ਤੇ ਵਿਆਜ ਦਰ