ਦੋ ਰੋਜ਼ਾ 44 ਵੀਆਂ ਮਿੰਨੀ ਪ੍ਰਾਇਮਰੀ ਬਲਾਕ ਪੱਧਰੀ ਖੇਡਾਂ ਸੈਂਟਰ ਮੁਹੱਬਲੀਪੁਰ ਵਿਖੇ ਸ਼ਾਨੋ ਸ਼ੌਕਤ ਨਾਲ ਸ਼ੁਰੂ

ਕਬੱਡੀ ਦੇ ਉਦਘਾਟਨੀ ਮੁਕਾਬਲਿਆਂ ਵਿੱਚ ਮੇਜ਼ਬਾਨ ਮਹੁੱਬਲੀਪੁਰ ਦੀ ਟੀਮ ਨੇ ਟਿੱਬਾ ਨੂੰ ਦਿੱਤੀ ਕਰਾਰੀ ਸ਼ਿਕਸ਼ਤ

ਕਪੂਰਥਲਾ (ਸਮਾਜ ਵੀਕਲੀ) (ਕੌੜਾ )- ਸਿੱਖਿਆ ਵਿਭਾਗ ਪੰਜਾਬ ਦੁਆਰਾ ਪਹਿਲੀ ਤੋਂ ਪੰਜਵੀਂ ਕਲਾਸ ਦੇ ਵਿਦਿਆਰਥੀਆਂ ਨੂੰ ਵਿੱਦਿਆ ਦੇ ਨਾਲ ਨਾਲ ਖੇਡਾਂ ਨਾਲ ਜੋੜਨ ਤੇ ਪੰਜਾਬ ਸਰਕਾਰ ਵੱਲੋਂ “ਖੇਡਾਂ ਵਤਨ ਪੰਜਾਬ” ਦੀਆ ਦੇ ਉਦੇਸ਼ ਤਹਿਤ ਬਲਾਕ ਮਸੀਤਾਂ ਦੁਆਰਾ 44ਵੀਆਂ ਮਿੰਨੀ ਪ੍ਰਾਇਮਰੀ ਬਲਾਕ ਪੱਧਰੀ ਖੇਡਾਂ ਬਲਾਕ ਸਿੱਖਿਆ ਅਧਿਕਾਰੀ ਭੁਪਿੰਦਰ ਸਿੰਘ ਦੀ ਅਗਵਾਈ ਤੇ ਸੈਂਟਰ ਹੈੱਡ ਟੀਚਰ ਕੁਲਦੀਪ ਸਿੰਘ ਅਤੇ ਬਲਾਕ ਸਪੋਟਸ ਇੰਚਾਰਜ ਅਧਿਆਪਕ ਹਰਪ੍ਰੀਤ ਕੌਰ ਦੀ ਦੇਖ ਰੇਖ ਹੇਠ ਸਮੂਹ ਗ੍ਰਾਮ ਪੰਚਾਇਤ ਮੁਹੱਬਲੀਪੁਰ ਤੇ ਬਲਾਕ ਦੇ ਸਮੂਹ ਅਧਿਆਪਕਾਂ ਦੇ ਸਾਂਝੇ ਸਹਿਯੋਗ ਨਾਲ ਕਰਵਾਈਆਂ ਜਾ ਰਹੀਆਂ ਖੇਡਾਂ ਸ਼ਾਨੋ ਸ਼ੋਕਤ ਨਾਲ ਸਰਕਾਰੀ ਸਮਾਰਟ ਐਲੀਮੈਂਟਰੀ ਸਕੂਲ ਮੁਹੱਬਲੀਪੁਰ ਦੇ ਖੇਡ ਮੈਦਾਨ ਵਿੱਚ ਸ਼ੁਰੂ ਹੋਈਆਂ।

ਇਸ ਦੌਰਾਨ ਮੁੱਖ ਮਹਿਮਾਨ ਦੇ ਤੌਰ ਤੇ ਸਰਪੰਚ ਮਹਿੰਦਰਪਾਲ ਸਿੰਘ ਤੇ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਬਲਾਕ ਸਿੱਖਿਆ ਅਧਿਕਾਰੀ ਭੁਪਿੰਦਰ ਸਿੰਘ ,ਸਾਬਕਾ ਸਰਪੰਚ ਮਨਜੀਤ ਸਿੰਘ ਅਤੇ ਮਹਿੰਦਰ ਸਿੰਘ ਨੇ ਸ਼ਿਰਕਤ ਕੀਤੀ। ਖੇਡਾਂ ਦੀ ਸ਼ੁਰੂਆਤ ਬਲਾਕ ਦੇ ਸਮੂਹ ਕਲੱਸਟਰਾਂ ਦੇ ਵਿਦਿਆਰਥੀਆਂ ਵੱਲੋਂ ਮਾਰਚ ਪਾਸਟ ਨਾਲ ਕੀਤੀ ਗਈ। ਕਬੱਡੀ ਦਾ ਉਦਾਘਾਟਨੀ ਮੈਚ ਨੈਸ਼ਨਲ ਸਟਾਇਲ ਲੜਕੇ ਸੈਂਟਰ ਟਿੱਬਾ ਤੇ ਠੱਟਾ ਦੇ ਵਿਚਕਾਰ ਹੋਇਆ । ਜਿਸ ਵਿੱਚ ਟਿੱਬਾ ਦੀ ਟੀਮ ਨੇ ਠੱਟਾ ਨਵਾਂ ਦੀ ਟੀਮ ਨੂੰ ਹਰਾਇਆ।ਇਸਦੇ ਇਲਾਵਾ ਬਾਕੀ ਕਬੱਡੀ ਦੇ ਮੁਕਾਬਲਿਆਂ ਵਿੱਚ ਮੇਜ਼ਬਾਨ ਮਹੁੱਬਲੀਪੁਰ ਦੀ ਟੀਮ ਨੇ ਟਿੱਬਾ ਨੂੰ , ਕਬੱਡੀ ਲੜਕੀਆਂ ਵਿੱਚ ਸੈਂਟਰ ਮੇਵਾ ਸਿੰਘ ਵਾਲਾ ਨੇ ਮੁਹੱਬਲੀਪੁਰ ਨੂੰ ਅਤੇ ਖੋ ਖੋ ਲੜਕਿਆਂ ਵਿੱਚ ਸੈਂਟਰ ਠੱਟਾ ਨਵਾਂ ਦੀ ਟੀਮ ਨੇ ਟਿੱਬਾ ਨੂੰ ਹਰਾ ਕੇ ਜਿੱਤ ਦਾ ਝੰਡਾ ਬੁਲੰਦ ਕੀਤਾ।

ਇਸ ਤੋਂ ਪਹਿਲਾਂ ਟੂਰਨਾਮੈਂਟ ਵਿੱਚ ਭਾਗ ਲੈਣ ਵਾਲੀਆਂ ਸਾਰੀ ਟੀਮਾਂ ਨੂੰ ਸਰਪੰਚ ਮਹਿੰਦਰਪਾਲ ਸਿੰਘ, ਮਨਜੀਤ ਸਿੰਘ ਸਾਬਕਾ ਸਰਪੰਚ, ਮਹਿੰਦਰ ਸਿੰਘ, ਮੁਖਤਾਰ ਸਿੰਘ, ਹਰਨੇਕ ਸਿੰਘ, ਕੁਲਵਿੰਦਰ ਸਿੰਘ ਮੱਲ੍ਹੀ, ਸੁਖਦੇਵ ਸਿੰਘ, ਮਨਦੀਪ ਸਿੰਘ, ਅਮਰੀਕ ਸਿੰਘ,ਮਾਸਟਰ ਅਜੀਤ ਸਿੰਘ,ਇੰਸਪੈਕਟਰ ਨਰਿੰਦਰ ਸਿੰਘ ਕਪੂਰਥਲਾ ਆਦਿ ਨੇ ਸਾਂਝੇ ਤੌਰ ਤੇ ਅਸ਼ੀਰਵਾਦ ਦਿੱਤਾ। ਉਥੇ ਹੀ ਟੂਰਨਾਮੈਂਟ ਨੂੰ ਸਫਲ ਬਣਾਉਣ ਵਿੱਚ ਬਚਿੱਤਰ ਸਿੰਘ ਮਨੀਲਾ, ਸਾਹਿਲਪ੍ਰੀਤ ਸਿੰਘ, ਸੰਤਪ੍ਰਕਾਸ਼ ਸਿੰਘ ਨਿਊਜ਼ੀਲੈਂਡ, ਗੁਰਦੇਵ ਸਿੰਘ ਯੂ ਕੇ, ਸੈਂਟਰ ਹੈੱਡ ਟੀਚਰ ਕੁਲਦੀਪ ਸਿੰਘ,ਮੀਨਾਕਸ਼ੀ ਸ਼ਰਮਾ, ਵੀਨੂੰ ਸੇਖੜੀ, ਹੈੱਡ ਟੀਚਰ ਜਸਪਾਲ ਸਿੰਘ, ਹੈੱਡ ਟੀਚਰ ਅਜੇ ਗੁਪਤਾ, ਹੈੱਡ ਟੀਚਰ ਜਸਪਾਲ ਸਿੰਘ, ਹੈੱਡ ਟੀਚਰ ਅਜੈ ਸ਼ਰਮਾ, ਰਾਜੂ ਜੈਨਪੁਰੀ , ਹਰਮਿੰਦਰ ਸਿੰਘ ਜੋਸਨ (ਦੋਵੇਂ ਬੀ ਐੱਮ ਟੀ ), ਸੁਖਚੈਨ ਸਿੰਘ ਬੱਧਣ , ਬਰਿੰਦਰ ਜੈਨ, ਕਮਲਜੀਤ ਸਿੰਘ, ਬਰਿੰਦਰ ਸਿੰਘ, ਹੈੱਡ ਟੀਚਰ ਸੁਖਦੇਵ ਸਿੰਘ, ਹੈੱਡ ਟੀਚਰ ਰਜਿੰਦਰ ਸਿੰਘ, ਹੈੱਡ ਟੀਚਰ ਹਰਜਿੰਦਰ ਸਿੰਘ ਢੋਟ, ਹੈੱਡ ਟੀਚਰ ਦਲਜੀਤ ਸਿੰਘ ਜੰਮੂ,ਮੇਜਰ ਸਿੰਘ ਬਲਾਕ ਸਪੋਰਟਸ ਇੰਚਾਰਜ਼ ਸੁਲਤਾਨਪੁਰ -1, ਸੁਖਨਿੰਦਰ ਸਿੰਘ,ਬਲਜੀਤ ਸਿੰਘ ਬੱਬਾ,ਜਸਵਿੰਦਰ ਸਿੰਘ ਸ਼ਿਕਾਰਪੁਰ, ਜਗਮੋਹਨ ਸਿੰਘ ਥਿੰਦ,ਮਨਜਿੰਦਰ ਸਿੰਘ ਠੱਟਾ, ਸਰਬਜੀਤ ਸਿੰਘ, ਲਖਵਿੰਦਰ ਸਿੰਘ, ਭੁਪਿੰਦਰ ਸਿੰਘ ਸੇਚ,ਵਰਿੰਦਰ ਸਿੰਘ,ਕੰਵਲਪ੍ਰੀਤ ਸਿੰਘ , ਸੁਖਦੀਪ ਸਿੰਘ, ਗੁਰਪ੍ਰੀਤ ਸਿੰਘ, ਅੱਪਜੀਤ ਕੌਰ, ਬਿੰਦੂ ਜਸਵਾਲ ,ਰਾਜਦੀਪ ਕੌਰ, ਹੈੱਡ ਟੀਚਰ ਕੁਲਵਿੰਦਰ ਕੌਰ ,ਹੈੱਡ ਟੀਚਰ ਬਲਜੀਤ ਕੌਰ , ਹੈੱਡ ਟੀਚਰ ਗੁਲਜਿੰਦਰ ਕੌਰ , ਰਣਜੀਤ ਕੌਰ, ਨਵਦੀਪ ਕੌਰ, ਸਰਬਜੀਤ ਕੌਰ ,ਪ੍ਰਭਜੋਤ ਕੌਰ, ਕੁਲਦੀਪ ਕੌਰ , ਸ਼ਾਲੂ ਧੀਰ , ਆਦਿ ਵੱਡੀ ਗਿਣਤੀ ਵਿੱਚ ਪਿੰਡ ਨਿਵਾਸੀਆਂ ਤੇ ਅਧਿਆਪਕਾਂ ਨੇ ਅਹਿਮ ਭੂਮਿਕਾ ਨਿਭਾਈ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article*ਪੰਛੀ ਦੀ ਨਸੀਹਤ*
Next articleਗੀਤ