ਜਲੰਧਰ, (ਸਮਾਜ ਵੀਕਲੀ) (ਜੱਸਲ)-ਬਸਪਾ ਦੇ ਸੂਰਬੀਰ ਯੋਧੇ ਅਤੇ ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਦੇ ਸੱਚੇ ਸੁੱਚੇ ਸਿਪਾਹੀ ਸ੍ਰੀ ਰੂਪ ਲਾਲ ਨੰਬਰਦਾਰ ਪਿਛਲੇ ਦਿਨੀ ਸਦੀਵੀ ਵਿਛੋੜਾ ਦੇ ਗਏ ਸਨ।ਸ੍ਰੀ ਰੂਪ ਲਾਲ ਨੰਬਰਦਾਰ ਇਕ ਨੇਕ ਇਨਸਾਨ,ਇਮਾਨਦਾਰ, ਅਗਾਂਹਵਧੂ ਸੋਚ ਵਾਲੇ , ਬਸਪਾ ਹਿਤੈਸ਼ੀ ,ਬਸਪਾ ਦੇ ਨਿੱਧੜਕ ਯੋਧੇ ਸਨ। ਨੰਬਰਦਾਰ ਦੇ ਚਲੇ ਜਾਣ ਨਾਲ ਪਰਿਵਾਰ ਦੇ ਨਾਲ- ਨਾਲ ਸਮਾਜ ਨੂੰ ਵੀ ਬਹੁਤ ਵੱਡਾ ਘਾਟਾ ਪਿਆ ਹੈ । ਇਸ ਦੁੱਖ ਦੀ ਘੜੀ ਵਿੱਚ ਐਡਵੋਕੇਟ ਬਲਵਿੰਦਰ ਕੁਮਾਰ ਜਨਰਲ ਸਕੱਤਰ ਬਸਪਾ ਪੰਜਾਬ, ਜਸਵੰਤ ਰਾਏ ਬਸਪਾ ਆਗੂ, ਜਗਦੀਸ਼ ਦੀਸ਼ਾ ਬੂਟਾ ਮੰਡੀ, ਐਡਵੋਕੇਟ ਹਰਭਜਨ ਸਾਂਪਲਾ,ਚਮਨ ਸਾਂਪਲਾ , ਡਾ. ਜੀ. ਸੀ. ਕੌਲ, ਬਲਦੇਵ ਰਾਜ ਭਾਰਦਵਾਜ , ਹੁਸਨ ਨਾਲ ਬੋਧ, ਚੰਚਲ ਬੋਧ, ਪ੍ਰਿੰਸੀਪਲ ਪਰਮਜੀਤ ਜੱਸਲ , ਮਾਸਟਰ ਹਰਜਿੰਦਰ ਪਾਲ, ਜਗਦੀਸ਼ ਰਾਣਾ, ਪੀ.ਡੀ. ਸ਼ਾਂਤ , ਡਾ. ਕੇਸਰ, ਡਾ. ਗੁਰਪਾਲ ਚੌਹਾਨ, ਡਾ. ਅਵਿਨਾਸ਼ ਆਦਿ ਬੁੱਧੀਜੀਵੀਆਂ ਨੇ ਦੁੱਖ ਪ੍ਰਗਟ ਕੀਤਾ ਹੈ । ਐਡਵੋਕੇਟ ਹਰਭਜਨ ਸਾਂਪਲਾ ਜੀ ਨੇ ਦੱਸਿਆ ਕਿ ਆਲ ਇੰਡੀਆ ਬੁੱਧਿਸਟ ਫੋਰਮ ਦੇ ਜਨ. ਸਕੱਤਰ ਸ੍ਰੀ ਆਕਾਸ਼ ਲਾਮਾ ਜੀ ਦੇ ਸੱਦੇ ‘ਤੇ ਬੋਧ ਗਯਾ ਮੁਕਤੀ ਅੰਦੋਲਨ ਦੇ ਤਹਿਤ ਪਟਨਾ ਰੈਲੀ ਵਿੱਚ ਪੰਜਾਬ ਟੀਮ ਦੇ ਨਾਲ ਸ੍ਰੀ ਰੂਪ ਲਾਲ ਜੀ ਵੀ ਗਏ ਸਨ। ਸ੍ਰੀ ਰੂਪ ਲਾਲ ਜੀ ਬੁੱਧ ਵਿਹਾਰ ਟਰੱਸਟ ਸੋਫੀ ਪਿੰਡ ਦੇ ਪ੍ਰਧਾਨ ਸਨ। ਸ੍ਰੀ ਗੁਰੂ ਰਵਿਦਾਸ ਸਭਾ ਛਾਉਣੀ ਕੈਂਟ ਦੇ ਉਪ ਪ੍ਰਧਾਨ ਵੀ ਸਨ। ਅਜੀਤ ਪਾਲ ਜਨਰਲ ਸਕੱਤਰ ਡਾ. ਅੰਬੇਡਕਰ ਮਿਸ਼ਨ ਕੈਨੇਡਾ ਦਾ ਸ੍ਰੀ ਰੂਪ ਲਾਲ ਵੱਡਾ ਭਰਾ ਸੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj