HOME ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਪੂਰਵੀ ਭਾਰਤ ਵੱਲੋਂ ਸਨਮਾਨ ਸਮਾਰੋਹ ਕਰਵਾਇਆ

ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਪੂਰਵੀ ਭਾਰਤ ਵੱਲੋਂ ਸਨਮਾਨ ਸਮਾਰੋਹ ਕਰਵਾਇਆ

1
ਲੁਧਿਆਣਾ   (ਸਮਾਜ ਵੀਕਲੀ)   ਬਲਬੀਰ ਸਿੰਘ ਬੱਬੀ :- ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਲੁਧਿਆਣਾ ਵੱਲੋਂ ਦੇਸ਼ ਵਿਦੇਸ਼ਾਂ ਵਿੱਚ ਸਿੱਖ ਧਰਮ ਤੇ ਗੁਰਬਾਣੀ ਦੇ ਪ੍ਰਚਾਰ ਲਈ ਉਪਰਾਲੇ ਕੀਤੇ ਜਾਂਦੇ ਹਨ। ਇਸੇ ਲੜੀ ਦੇ ਵਿੱਚ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ, ਪੂਰਵੀ ਭਾਰਤ ਦੁਆਰਾ ਪਿਛਲੇ 15 ਦਿਸੰਬਰ ਨੂੰ ਆਯੋਜਿਤ ਕੀਤੀ ਗਈ  ਲਿਖਤ ਗੁਰਮਤਿ ਪ੍ਰੀਖਿਆ ਵਿੱਚ ਦਿੱਲੀ ਦੇ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ, ਨੀਊ ਮਹਾਂਵੀਰ ਨਗਰ, ਵਿਖੇ ਬਣਾਏ ਗਏ ਸੈਂਟਰ ਵਿੱਚ ਲਗਭਗ 40 ਜਾਂ 50 ਪ੍ਰਤੀਯੋਗੀਆਂ ਨੇ ਸ਼ਿਰਕਤ ਕੀਤੀ। ਜਿਨ੍ਹਾਂ ਵਿੱਚੋਂ  ਬੀਬੀ ਰੁਪਿੰਦਰ ਕੌਰ , ਸੁਪਤਨੀ ਸਰਦਾਰ ਪਰਮਿੰਦਰ ਸਿੰਘ ਨੇ 83 ਅੰਕ ਪ੍ਰਾਪਤ ਕਰਕੇ ਧਲਵਾਸਾ ਇਨਾਮ* ਹਾਸਿਲ ਕੀਤਾ ਸੀ। ਦਿੱਲੀ ਸੈਂਟਰ ਨੂੰ ਸਤਿਕਾਰਯੋਗ ਵੀਰ ਡਾਕਟਰ ਦਲਜੀਤ ਸਿੰਘ ਜੀ ਦੁਆਰਾ ਭੇਜੇ ਗਏ ਕੈਸ਼ ਪ੍ਰਾਈਜ, ਸਰਟੀਫਿਕੇਟ ਅਤੇ ਬੁਕ ਸੈਟ ਨਾਲ ਕੱਲ੍ਹ 29 ਅਪ੍ਰੈਲ, 2025 ਨੂੰ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ, ਨੀਊ ਮਹਾਂਵੀਰ ਨਗਰ, ਗਲੀ ਨੰਬਰ 7 ਵਿਖੇ  ਗੁਰਦੁਆਰਾ ਪ੍ਰਬੰਧਕ ਕਮੇਟੀ  ਦੀ ਮੌਜੂਦਗੀ ਵਿੱਚ ਇੱਕ ਵਿਸ਼ੇਸ਼ ਸਨਮਾਨ ਸਮਾਰੋਹ ਵਿੱਚ ਸਨਮਾਨਿਤ ਕੀਤਾ ਗਿਆ। ਦਿੱਲੀ ਵਿਖੇ ਇਸ ਆਯੋਜਨ ਨੂੰ ਸਫਲਤਾ ਪੂਰਵਕ ਸੰਪੰਨ ਕਰਾਉਣ ਲਈ ਗੁਰਮੀਤ ਕੌਰ ਮੀਤ (ਸਲਾਹਕਾਰ) ਭਾਈ ਗੁਰਵਿੰਦਰ ਸਿੰਘ ਜੀ (ਹੇੱਡ. ਗ੍ਰੰਥੀ ਜੀ ਅਤੇ ਮੁੱਖ ਆਯੋਜਕ), ਸਰਦਾਰ ਹਰਸ਼ਰਨ ਸਿੰਘ ਤੇ ਸਰਦਾਰ ਅਮਰਜੀਤ ਸਿੰਘ ਜੀ (ਧਰਮ ਪ੍ਰਚਾਰ ਕਮੇਟੀ ਮੈਂਬਰ), ਸਰਦਾਰ ਮਨਜੀਤ ਸਿੰਘ ਜੀ (ਸਕੱਤਰ ਸਾਹਿਬ) ਸਰਦਾਰ ਇਕਬਾਲ ਸਿੰਘ ਜੀ( ਪ੍ਰਧਾਨ ਸਾਹਿਬ), ਸਰਦਾਰ ਗੁਲਵਿੰਦਰ ਸਿੰਘ ਜੀ(ਮੀਤ ਪ੍ਰਦਾਨ ਸਾਹਿਬ) ਦਾ ਬਹੁਤ ਬਹੁਤ ਧੰਨਵਾਦ। ਇਨਾਮ ਵੰਡ ਸਮਾਗਮ ਸਮੇਂ ਗੁਰੂ ਗੋਬਿੰਦ ਸਿੰਘ ਸੱਟਡੀ ਸਰਕਲ, ਦਿੱਲੀ ਸਟੇਟ ਵਲੋਂ ਸਰਦਾਰ ਕੰਵਲਜੀਤ ਸਿੰਘ(ਸਟੇਟ ਪ੍ਰਧਾਨ), ਬੀਬੀ ਸੁਖਵਿੰਦਰ ਕੌਰ ਜੀ (ਮੀਤ ਪ੍ਰਧਾਨ), ਹਰਚਰਣ ਕੌਰ(ਸਟੇਟ ਸਕੱਤਰ)  ਨੇ ਵੀ ਉਚੇਚਾ ਤੌਰ ਤੇ ਸ਼ਮੂਲੀਅਤ ਕੀਤੀ ਤੇ ਪ੍ਰਤੀਯੋਗੀਆਂ ਨੂੰ ਹੌਂਸਲਾ ਅਫਜਾਈ ਦਿੰਦਿਆਂ ਇਨਾਮਾਂ ਦੀ ਵੰਡ ਕੀਤੀ। ਇਸ ਪੂਰੇ  ਉਪਰਾਲੇ ਨੂੰ ਸਫਲ ਬਣਾਉਣ ਲਈ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਪੂਰਵੀ ਭਾਰਤ ਦੇ ਵੀਰ ਡਾਕਟਰ ਦਲਜੀਤ ਸਿੰਘ ਜੀ ਦਾ ਧੰਨਵਾਦ ਕੀਤਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous article ਸੁਖਸਾਗਰ ਸੁਸਾਇਟੀ ਵੱਲੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਮੁਫ਼ਤ ਮੈਡੀਕਲ ਕੈਂਪ ਲਾਇਆ 
Next articleStriving for Social Justice: Caste Census