HOME “ਯੁੱਧ ਨਸ਼ਿਆਂ ਵਿਰੁੱਧ” ਦਾ ਅਸਲ ਸੱਚ

“ਯੁੱਧ ਨਸ਼ਿਆਂ ਵਿਰੁੱਧ” ਦਾ ਅਸਲ ਸੱਚ

1

 ਨਸ਼ੇ ਦੀ ਓਵਰਡੋਜ ਨਾਲ ਡਿੱਗੇ ਨਸ਼ੇੜੀ ਬਦਲਾਅ ਆਲੀ ਸਰਕਾਰ ਦਾ ਚਿੜ੍ਹਾ ਰਹੇ ਮੂੰਹ : ਬੇਗਮਪੁਰਾ ਟਾਈਗਰ ਫੋਰਸ 

• ਖੁੱਲੀ ਤਸਕਰੀ ਨਾਲ ਪਿੰਡਾਂ ਸ਼ਹਿਰਾਂ ਤੇ ਕਸਬਿਆਂ ਵਿੱਚ  ਧੜੱਲੇ ਨਾਲ ਵਿਕ ਰਿਹਾ ਨਸ਼ਾ : ਬੀਰਪਾਲ,ਸਤੀਸ਼, ਬੰਟੀ 

ਹੁਸ਼ਿਆਰਪੁਰ  (ਸਮਾਜ ਵੀਕਲੀ)  (ਤਰਸੇਮ ਦੀਵਾਨਾ ) ਬੇਗਮਪੁਰਾ ਟਾਈਗਰ ਫੋਰਸ ਦੇ ਚੇਅਰਮੈਨ ਤਰਸੇਮ ਦੀਵਾਨਾ ਅਤੇ ਕੌਮੀ ਪ੍ਰਧਾਨ ਧਰਮਪਾਲ ਸਾਹਨੇਵਾਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬੇਗਮਪੁਰਾ ਟਾਈਗਰ ਫੋਰਸ ਦੀ ਇੱਕ ਮੀਟਿੰਗ ਫੋਰਸ ਦੇ ਸਬ ਦਫਤਰ ਵਿਸ਼ਵਕਰਮਾ ਵੈਲਡਿੰਗ ਵਰਕਸ ਨੇੜੇ ਸੂਦ ਫਾਰਮ ਅੱਡਾ ਪੁਰਾਣੀ ਬਸੀ ਹੁਸ਼ਿਆਰਪੁਰ ਵਿਖ਼ੇ ਫੋਰਸ ਦੇ ਪੰਜਾਬ ਪ੍ਰਧਾਨ ਬੀਰਪਾਲ ਠਰੋਲੀ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਦੇ ਫੋਰਸ ਦੇ ਕੌਮੀ ਚੇਅਰਮੈਨ ਤਰਸੇਮ ਦੀਵਾਨਾ, ਜਿਲ੍ਹਾ ਸੀਨੀਅਰ ਮੀਤ ਪ੍ਰਧਾਨ ਸਤੀਸ਼ ਕੁਮਾਰ ਸ਼ੇਰਗੜ੍ਹ ਅਤੇ ਬਲਾਕ ਭੂੰਗਾ ਦੇ ਪ੍ਰਧਾਨ ਅਨਿਲ ਕੁਮਾਰ ਬੰਟੀ ਨੇ ਆਪਣੇ ਸਾਥੀਆਂ ਨਾਲ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ! ਮੀਟਿੰਗ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਨਸ਼ਿਆਂ ਨਾਲ ਪੰਜਾਬ ਦੀ ਜਵਾਨੀ ਬਰਬਾਦ ਹੋ ਰਹੀ ਹੈ,ਨਸ਼ੇ ਦੀ ਓਵਰਡੋਜ ਨਾਲ ਸੜਕਾਂ ਤੇ ਬੇਹੋਸ਼ ਹੋ ਕੇ ਡਿੱਗਦੇ ਨੌਜਵਾਨਾਂ ਦੀਆਂ ਨਿੱਤ ਨਵੀਆਂ ਵੀਡੀਓ ਅਤੇ ਫੋਟੋਆਂ ਸਾਹਮਣੇ ਆ ਰਹੀਆਂ ਹਨ,ਜਿਸ ਕਰਕੇ ਪੁਲਿਸ ਦੀ ਕਾਰਗੁਜ਼ਾਰੀ ਤੇ ਸਵਾਲ ਉਠਣੇ ਸ਼ੁਰੂ ਹੋ ਗਏ ਹਨ। ਉਹਨਾਂ ਕਿਹਾ ਕਿ ਹੁਣ ਸਰਕਾਰ ਦੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਵੀ ਦਮ ਤੋੜਦੀ ਹੋਈ ਨਜ਼ਰ ਆ ਰਹੀ ਹੈ ! ਲੱਗਭਗ ਪੰਜਾਬ ਵਿੱਚ ਆਏ ਦਿਨ ਸੜਕਾਂ ਤੇ ਨੌਜਵਾਨਾਂ ਦੇ ਨਸ਼ਿਆਂ ਦੀ ਓਵਰਡੋਜ ਨਾਲ ਡਿੱਗਣ ਦੀਆਂ ਤਸਵੀਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਉਹਨਾ ਕਿਹਾ ਕਿ ਨਸ਼ੇ ਦੀ ਓਵਰਡਜ ਨਾਲ ਸੜਕਾਂ ਤੇ ਡਿੱਗੇ ਹੋਏ ਮਿਲਦੇ ਨੌਜਵਾਨ ਤੇ ਔਰਤਾ ਦੀਆਂ ਘਟਨਾਵਾਂ ਨੇ ਸਰਕਾਰ ਦੀ ਕਾਰਗੁਜ਼ਾਰੀ ਤੇ ਫਿਰ ਸਵਾਲ ਖੜੇ ਕਰ ਦਿੱਤੇ ਹਨ?ਉਹਨਾਂ ਕਿਹਾ ਕਿ ਹੁਣ ਸਵਾਲ ਇਹ ਖੜਾ ਹੁੰਦਾ ਹੈ ਕਿ ਜੇਕਰ ਨਸ਼ੇ ਦੀ ਸਮੱਗਲਿੰਗ ਹੋ ਰਹੀਂ ਹੈ ਤਾਂ ਕਰਕੇ ਹੀ ਨਸ਼ੇ ਦੀ ਓਵਰਡੋਜ ਹੋਣ ਕਰਕੇ ਇਹ ਨੌਜਵਾਨ ਸੜਕਾਂ ਤੇ ਡਿੱਗਦੇ ਹੋਏ ਮਿਲ ਰਹੇ ਹਨ ? ਸਵਾਲ ਤਾਂ ਇਹ ਵੀ ਖੜਾ ਹੁੰਦਾ ਹੈ ਕਿ ਆਖਿਰਕਾਰ ਫਿਰ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਕੀ ਨਤੀਜੇ ਸਾਹਮਣੇ ਆ ਰਹੇ ਹਨ ? ਉਧਰ ਮੁੱਖ ਮੰਤਰੀ ਅਤੇ ਡੀਜੀਪੀ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੇ ਦਾਅਵੇ ਕਰਦੇ ਨਹੀਂ ਥੱਕਦੇ ਫਿਰ ਉਹਨਾਂ ਵਿੱਚ ਕੀ ਸੱਚਾਈ ਹੈ ? ਇਸ ਮੌਕੇ ਹੋਰਨਾਂ ਤੋ ਇਲਾਵਾ ਸਤੀਸ਼ ਕੁਮਾਰ, ਕਮਲਜੀਤ ਗੋਗਾ,ਅਮਨਦੀਪ,ਢਿੱਲੋ ਬੱਧਣ,ਡਾ ਨਿਨਿਤ ਸੈਣੀ, ਵਿਜੇ ਟੈਂਟ ਹਾਉਸ, ਵਿਸ਼ਾਲ, ਨੋਨੀ ਆਦਿ ਹਾਜ਼ਰ ਸਨ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleA Wonderful Meeting with Buddhist Master Mr. Nai Boonman
Next articleਅਵਾਰਾ ਕੁੱਤਿਆਂ ਤੋ ਡਰਦੇ ਕਈ ਲੋਕ ਆਪਣੇ ਬੱਚਿਆਂ ਨੂੰ ਸਕੂਲ ਭੇਜਣ ਤੋਂ ਵੀ ਕਤਰਾਉਂਦੇ ਹਨ : ਮਾਸਟਰ ਕੁਲਵਿੰਦਰ ਸਿੰਘ ਜੰਡਾ