(ਸਮਾਜ ਵੀਕਲੀ)
ਜਿਹੜੀਆਂ ਰੱਬ ਤੋਂ ਮੰਗੀਆਂ ਸੀ ਫਰਿਆਦਾਂ ਕਰਕੇ.
ਮਾਪੇ ਰੁਲਦੇ ਓਹਨਾ ਹੀ ਔਲਾਦਾਂ ਕਰਕੇ.
ਕਿਸੇ ਤਾਂ ਸਬਕ ਪੜ੍ਹਾਇਆ ਹੈ ਖ਼ੁਦਗਰਜ਼ੀ ਦਾ,
ਚੇਲੇ ਸ਼ਾਤਿਰ ਹੋ ਗਏ ਨੇ ਉਸਤਾਦਾਂ ਕਰਕੇ.
ਰੁੱਖੀ ਸੁੱਖੀ ਖਾ ਕੇ ਮਿੱਠਾ ਬੋਲਦੇ ਸੀ,
ਕੌੜਾ ਬੋਲਣ ਲੱਗੇ ਅਸੀਂ ਸੁਆਦਾਂ ਕਰਕੇ.
ਸ਼ੌਂਕ ਉੱਡਣ ਦਾ ਹੋਵੇ ਧਰਤ ਨੀ ਭੁੱਲੀਦੀ,
ਮਹਿਲ ਉਚੇਰੇ ਉਸਰਦੇ ਬੁਨਿਆਦਾ ਕਰਕੇ.
ਫੈਕਟਰੀਆਂ ਦਾ ਧੂੰਆਂ ਸਾਹਵਾਂ ਵਿੱਚ ਰਲਿਆ,
ਮੌਤ ਖਰੀਦੀ ਨਵੀਆਂ ਨਿੱਤ ਈਜਾਦਾਂ ਕਰਕੇ.
ਮਾੜਾ ਚੰਗਾ ਵਕਤ ਗੁਜ਼ਰ ਹੀ ਜਾਂਦਾ ਹੈ,
ਬੰਦਾ ਔਖਾ ਰਹਿੰਦਾ ਹੈ ਬੱਸ ਯਾਦਾਂ ਕਰਕੇ.
ਹੀਰਾ ਸਿੰਘ ‘ਰਤਨ’ – 9872028846