(ਸਮਾਜ ਵੀਕਲੀ)
ਇਕ ਕਹਿੰਦੇ ਪਰ ਕਰਦੇ ਨਹੀਂ, ਇਕ ਬਿਨਾਂ ਕਹਿਓ ਹੀ ਕਰ ਜਾਂਦੇ।
ਇਕ ਗੱਲਾਂ ਨਾਲ ਮਹਿਲ ਬਣਾ ਜਾਂਦੇ, ਇਕ ਦੁਸ਼ਮਣ ਤਾਈਂ ਲੜ ਜਾਂਦੇ।
ਹਰ ਇਕ ਦਾ ਆਪੋ-ਆਪਣਾ ਏਥੇ ਤਰਕ ਹੁੰਦਾ ਐ।
ਜ਼ੁਬਾਨ ਜ਼ੁਬਾਨ ਵਿਚ ਮਿਤਰਾਂ ਬੜਾ ਫ਼ਰਕ ਹੁੰਦਾ ਐ।
ਜ਼ੁਬਾਨ ਜ਼ੁਬਾਨ ਵਿਚ…….
ਇਕ ਇਨਸਾਫ਼ ਲਈ ਹੈ ਲੜਦਾ, ਇਕ ਬੇਇਨਸਾਫ਼ੀਆਂ ਪਿਆ ਕਰਦਾ।
ਹੈ ਦੋਨੋਂ ਰੱਬ ਦੇ ਬੰਦੇ ਨੇ, ਇਕ ਡਰਦਾ ਇਕ ਨਹੀਂ ਡਰਦਾ।
ਇਸੇ ਗੱਲ ਦਾ ਮਨ ਮੇਰੇ ਨੂੰ ਬੜਾ ਹਰਖ ਹੁੰਦਾ ਐ।
ਜ਼ੁਬਾਨ ਜ਼ੁਬਾਨ ਵਿਚ…….
ਇਕ ਸ਼ਹੀਦੀਆਂ ਪਾਉਂਦਾ ਦੇਸ਼ ਲਈ, ਇਕ ਸਜਾਉਂਦਾ ਸਿਰ ਤੇ ਤਾਜ।
ਇਨਕਲਾਬ ਵਿਚ ਵੀ ਫਰਕ ਹੁੰਦਾ, ਇਕ ਛੱਡਦਾ ਇਕ ਕਰਦਾ ਰਾਜ।
ਤਪੋ ਰਾਜ ਤੇ ਫਿਰ ਰਾਜੋ ਸੱਜਣਾ ਨਰਕ ਹੁੰਦਾ ਐ।
ਜ਼ੁਬਾਨ ਜ਼ੁਬਾਨ ਵਿਚ…….
ਇਕ ਕਲਮ ਨੂੰ ਕਲ਼ਮ ਸਮਝਦਾ, ਇਕ ਬਣਾ ਲੈਂਦਾ ਹਥਿਆਰ।
ਨਰਿੰਦਰ ਲੜੋਈ ਝੂਠ ਨਾ ਆਖਾਂ, ਕਿਧਰ ਤੁਰ ਪਿਆ ਸੰਸਾਰ।
ਸਿਆਣਿਆਂ ਦੀਆਂ ਗੱਲਾਂ ਨਹੀਂ ਕੱਢਿਆ ਜਮਾਂ ਅਰਕ ਹੁੰਦਾ ਐ।
ਜ਼ੁਬਾਨ ਜ਼ੁਬਾਨ ਵਿਚ…….
✍️ ਨਰਿੰਦਰ ਲੜੋਈ ਵਾਲਾ
☎️ 8968788181
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly