ਅੱਤਵਾਦੀ

ਰਣਬੀਰ ਸਿੰਘ ਪ੍ਰਿੰਸ

(ਸਮਾਜ ਵੀਕਲੀ)

ਹਿੰਦੂ ਨਾ ਕੋਈ ਮੁਸਲਮਾਨ ਵੇਖਦਾ,
ਪਰ ਜਦੋਂ ਵੀ ਨਿਕਲਦਾ ਇਹ ਬਣ ਅੱਤਵਾਦੀ,
ਸਾਰੇ ਹੀ ਧਰਮਾਂ ਨੂੰ ਇੱਕ ਅੱਖ ਵੇਖਦਾ,
ਭਾਈ ਕਨ੍ਹਈਆ ਵਾਂਗੂੰ,
ਵੈਰੀ ਨਾ ਬੇਗਾਨਾ ਕੋਈ,
ਇਨਸਾਨੀਅਤ ਤੇ ਇਨਸਾਨ ਵੇਖਦਾ,
ਹੱਕ ਸੱਚ ਵਾਲ਼ਾ ਇਹਨੇ,
ਸਿੱਖਿਆ ਵਪਾਰ ਹੈ ਬਾਬੇ ਨਾਨਕ ਤੋਂ,
ਏਸੇ ਲਈ ਨਫ਼ਾ ਨਾ ਕੋਈ ਨੁਕਸਾਨ ਵੇਖਦਾ,
ਮਾਰ ਕਿਤੇ ਵੀ ਪਵੇ ਤੇ ,ਕਿਸੇ ਕੌਮ ਤੇ ਪਵੇ ,
ਲੰਗਰ ਛਬੀਲਾਂ ਲਾ ਕੇ ਨੇਕ ਕਮਾਈ ਵਿੱਚੋਂ,
ਹੱਲ ਕਰੇ ਝੱਟ ਭੁੱਖੇ ਪੇਟ ਦਾ,
ਨਾ ਹੀ ਗ਼ਮੀ ਦਾ ਮਲਾਲ ਨਾ ਹੀ ਖ਼ੁਸ਼ੀ ਦਾ,
ਚੜ੍ਹਦੀ ਕਲਾ ਰਹਿਕੇ ਮੰਨਦਾ ਹੈ ਭਾਣਾ,
ਪ੍ਰਿੰਸ ਕਰ ਅਰਦਾਸ ਗੁਰੂ ਅੱਗੇ ਮੱਥਾ ਟੇਕਦਾ,
ਰਣਬੀਰ ਸਿੰਘ ਪ੍ਰਿੰਸ (ਸ਼ਾਹਪੁਰ ਕਲਾਂ)
ਆਫ਼ਿਸਰ ਕਾਲੋਨੀ ਸੰਗਰੂਰ 148001
9872299613

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬਦਲਾ 
Next articleਛਲ ਹੁਸਨ ਦਾ