HOME ਤਾਜਪੁਰ ਚੌਂਕ ’ਚ ਭਿਆਨਕ ਸੜਕ ਹਾਦਸਾ: ਦੋ ਕਾਰਾਂ ਤੇ ਟਰੱਕ ਦੀ ਟੱਕਰ,...

ਤਾਜਪੁਰ ਚੌਂਕ ’ਚ ਭਿਆਨਕ ਸੜਕ ਹਾਦਸਾ: ਦੋ ਕਾਰਾਂ ਤੇ ਟਰੱਕ ਦੀ ਟੱਕਰ, ਇੱਕ ਗੰਭੀਰ ਜ਼ਖ਼ਮੀ

2
ਰਾਏਕੋਟ   (ਸਮਾਜ ਵੀਕਲੀ)   ਗੁਰਭਿੰਦਰ  ਗੁਰੀ:-  ਰਾਏਕੋਟ-ਮਲੇਰਕੋਟਲਾ ਰੋਡ ’ਤੇ ਸਥਿਤ ਤਾਜਪੁਰ ਚੌਂਕ ਵਿੱਚ ਹੋਏ ਇੱਕ ਭਿਆਨਕ ਸੜਕ ਹਾਦਸੇ ਦੌਰਾਨ ਦੋ ਕਾਰਾਂ ਅਤੇ ਇੱਕ ਟਰੱਕ ਦੀ ਜਬਰਦਸਤ ਟੱਕਰ ਹੋ ਗਈ, ਜਿਸ ਕਾਰਨ ਇੱਕ ਵਿਅਕਤੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ, ਜਦਕਿ ਵਾਹਨਾਂ ਅਤੇ ਦੁਕਾਨਾਂ ਨੂੰ ਵੀ ਭਾਰੀ ਨੁਕਸਾਨ ਪੁੱਜਿਆ। ਮੌਕੇ ’ਤੇ ਮੌਜੂਦ ਟਰੱਕ ਚਾਲਕ ਇਮਰਾਨ ਮੁਤਾਬਕ ਉਹ ਨਜ਼ਦੀਕੀ ਪਿੰਡ ਰਾਜੋਆਣਾ ਦੇ ਇੱਕ ਭੱਠੇ ਤੋਂ 12 ਪ੍ਰਵਾਸੀ ਮਜ਼ਦੂਰਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਲੈ ਕੇ ਯੂਪੀ ਦੇ ਸ਼ਾਮਲੀ ਸ਼ਹਿਰ ਵੱਲ ਜਾ ਰਿਹਾ ਸੀ। ਜਦੋਂ ਟਰੱਕ ਤਾਜਪੁਰ ਚੌਂਕ ਵਿੱਚ ਪੁੱਜਾ ਤਾਂ ਤਾਜਪੁਰ ਵੱਲੋਂ ਆ ਰਹੀ ਇੱਕ ਸਵਿਫਟ ਡਿਜ਼ਾਇਰ ਕਾਰ ਨੇ ਕਥਿਤ ਤੌਰ ’ਤੇ ਗਲਤ ਢੰਗ ਨਾਲ ਮੋੜ ਕੱਟ ਲਿਆ ਅਤੇ ਟਰੱਕ ਨਾਲ ਟੱਕਰ ਹੋ ਗਈ। ਕਾਰ ਨੂੰ ਬਚਾਉਣ ਦੀ ਕੋਸ਼ਿਸ਼ ਦੌਰਾਨ ਟਰੱਕ ਬੇਕਾਬੂ ਹੋ ਗਿਆ ਅਤੇ ਚੌਂਕ ਨੇੜੇ ਬਣੀਆਂ ਦੁਕਾਨਾਂ ਨਾਲ ਜਾ ਟਕਰਾਇਆ। ਇਸ ਦੌਰਾਨ ਇੱਕ ਹੋਰ ਕਾਰ ਵੀ ਹਾਦਸੇ ਦੀ ਲਪੇਟ ਵਿੱਚ ਆ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਤਿੰਨੇ ਵਾਹਨ ਬੁਰੀ ਤਰ੍ਹਾਂ ਨੁਕਸਾਨੇ ਗਏ, ਨਾਲ ਹੀ ਇੱਕ ਮੋਟਰਸਾਈਕਲ ਅਤੇ ਦੁਕਾਨਾਂ ਨੂੰ ਵੀ ਕਾਫੀ ਨੁਕਸਾਨ ਪੁੱਜਾ। ਹਾਦਸੇ ਦੌਰਾਨ ਟਰੱਕ ਵਿੱਚ ਡਰਾਈਵਰ ਦੇ ਨਾਲ ਬੈਠਾ ਰਵੀ ਨਾਮਕ ਵਿਅਕਤੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਜਾਣਕਾਰੀ ਅਨੁਸਾਰ ਉਸ ਦੀ ਰੀੜ੍ਹ ਦੀ ਹੱਡੀ ’ਤੇ ਗੰਭੀਰ ਸੱਟ ਲੱਗੀ ਹੈ। ਪਹਿਲਾਂ ਉਸ ਨੂੰ ਲੁਧਿਆਣਾ ਦੇ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੋਂ ਹਾਲਤ ਨਾਜ਼ੁਕ ਹੋਣ ਕਾਰਨ ਉਸ ਨੂੰ ਚੰਡੀਗੜ੍ਹ ਦੇ ਪੀਜੀਆਈ ਹਸਪਤਾਲ ਰੈਫਰ ਕਰ ਦਿੱਤਾ ਗਿਆ। ਹਾਦਸੇ ਤੋਂ ਬਾਅਦ ਇਲਾਕੇ ਵਿੱਚ ਹੜਕੰਪ ਮਚ ਗਿਆ ਅਤੇ ਵੱਡੀ ਗਿਣਤੀ ਵਿੱਚ ਲੋਕ ਮੌਕੇ ’ਤੇ ਇਕੱਠੇ ਹੋ ਗਏ। ਪ੍ਰਵਾਸੀ ਮਜ਼ਦੂਰਾਂ ਦਾ ਦੋਸ਼ ਹੈ ਕਿ ਅੱਧੀ ਰਾਤ ਨੂੰ ਹਾਦਸਾ ਹੋਣ ਦੇ ਬਾਵਜੂਦ ਕਾਫੀ ਸਮੇਂ ਤੱਕ ਕੋਈ ਪੁਲਿਸ ਮੁਲਾਜ਼ਮ ਮੌਕੇ ’ਤੇ ਨਹੀਂ ਪੁੱਜਿਆ। ਸਥਾਨਕ ਲੋਕਾਂ ਨੇ ਦੱਸਿਆ ਕਿ ਤਾਜਪੁਰ ਚੌਂਕ ਵਿੱਚ ਪਹਿਲਾਂ ਵੀ ਕਈ ਹਾਦਸੇ ਵਾਪਰ ਚੁੱਕੇ ਹਨ, ਜਿਨ੍ਹਾਂ ਵਿੱਚ ਕਈ ਕੀਮਤੀ ਜਾਨਾਂ ਜਾ ਚੁੱਕੀਆਂ ਹਨ। ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਚੌਂਕ ਵਿੱਚ ਸੁਰੱਖਿਆ ਪ੍ਰਬੰਧ ਮਜ਼ਬੂਤ ਕਰਕੇ ਹਾਦਸਿਆਂ ਨੂੰ ਰੋਕਣ ਲਈ ਠੋਸ ਕਦਮ ਚੁੱਕੇ ਜਾਣ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleNot just the biggest movie, Welcome to the Jungle also has the biggest ensemble song of the year
Next articleਜੀਵਨਸ਼ੈਲੀ ਅਤੇ ਨਾਈਟ ਲਾਈਫ ਦਾ ਇੱਕ ਨਵੇਂ ਯੁੱਗ ਦੀ ਸ਼ੁਰੂਆਤ, ਟੈਂਪਰਾ ਗਰੁੱਪ ਵੱਲੋਂ ਦ ਅਰਬਨ ਸਕੁਏਅਰ, ਮੁੱਲਾਂਪੁਰ, ਲੁਧਿਆਣਾ ਵਿੱਚ ਤਿੰਨ ਪ੍ਰੀਮੀਅਮ ਬ੍ਰਾਂਡਾਂ ਦਾ ਉਦਘਾਟਨ ਕੀਤਾ