HOME ਸ਼ਹੀਦ ਭਾਈ ਮਨੀ ਸਿੰਘ ਤੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਮਨੁੱਖਤਾ ਦੇ...

ਸ਼ਹੀਦ ਭਾਈ ਮਨੀ ਸਿੰਘ ਤੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਮਨੁੱਖਤਾ ਦੇ ਭਲੇ ਲਈ ਮਹਾਨ ਖੂਨਦਾਨ ਕੈਂਪ ਲਾਇਆ

1

ਬੰਦ-ਬੰਦ ਕਟਵਾਉਣ ਵਾਲੇ ਭਾਈ ਮਨੀ ਸਿੰਘ ਨੇ 7 ਪੁੱਤਰਾਂ,11 ਭਰਾਵਾਂ ਤੇ ਪ੍ਰੀਵਾਰ ਦੇ 53 ਜੀਆਂ ਸਮੇਤ ਸ਼ਹਾਦਤ ਦਿੱਤੀ-ਜਥੇਦਾਰ ਨਿਮਾਣਾ

ਲੁਧਿਆਣਾ   (ਸਮਾਜ ਵੀਕਲੀ)   (ਕਰਨੈਲ ਸਿੰਘ ਐੱਮ.ਏ.) ਸ਼ਹੀਦ ਭਾਈ ਮਨੀ ਸਿੰਘ ਅਤੇ ਸਮੂਹ ਸ਼ਹੀਦਾਂ ਦੀ ਯਾਦ ਦੇ ਵਿੱਚ ਭਾਈ ਘਨੱਈਆ ਜੀ ਮਿਸ਼ਨ ਸੇਵਾ ਸੋਸਾਇਟੀ ਵੱਲੋਂ ਮੁੱਖ ਸੇਵਾਦਾਰ ਜਥੇਦਾਰ ਤਰਨਜੀਤ ਸਿੰਘ ਨਿਮਾਣਾ ਦੀ ਅਗਵਾਈ ਹੇਠ 903ਵਾਂ ਮਹਾਨ ਖੂਨਦਾਨ ਕੈਂਪ ਸਿਮਰਜੀਤ ਸਿੰਘ ਮੁੰਡੀ ਅਤੇ ਅਮਨਪ੍ਰੀਤ ਕੌਰ ਮੁੰਡੀ ਦੇ ਪੂਰਨ ਸਹਿਯੋਗ ਨਾਲ ਏ.ਐਸ.ਫਿਟਨੈਸ ਜਿਮ, ਨੇੜੇ ਸੁੰਦਰ ਨਗਰ ਚੌਂਕ, 33 ਫੁੱਟ ਰੋਡ, ਮੁੰਡੀਆ ਕਲਾਂ ਵਿਖੇ ਲਗਾਇਆ ਗਿਆ। ਇਸ ਮਹਾਨ ਖੂਨਦਾਨ ਕੈਂਪ ਦਾ ਉਦਘਾਟਨ ਹਰਪ੍ਰੀਤ ਕੌਰ ਗਰੇਵਾਲ ਚੇਅਰਮੈਨ ਪੰਜਾਬ ਅਤੇ ਨੀਲੂ ਵਰਮਾ ਜ਼ਿਲ੍ਹਾ ਚੇਅਰਮੈਨ ਨੇ ਕੀਤਾ ਅਤੇ ਮਨੁੱਖਤਾ ਦੇ ਭਲੇ ਲਈ ਲਗਾਏ ਗਏ ਮਹਾਨ ਖੂਨਦਾਨ ਕੈਂਪ ਦੀ ਸ਼ਲਾਘਾ ਕੀਤੀ। ਇਸ ਮੌਕੇ ਤੇ ਜਥੇਦਾਰ ਤਰਨਜੀਤ ਸਿੰਘ ਨਿਮਾਣਾ ਮੁੱਖ ਸੇਵਾਦਾਰ ਭਾਈ ਘਨੱਈਆ ਜੀ ਮਿਸ਼ਨ ਸੇਵਾ ਸੋਸਾਇਟੀ ਨੇ ਸ਼ਹੀਦ ਭਾਈ ਮਨੀ ਸਿੰਘ ਜੀ ਦੇ ਜੀਵਨ ਤੇ ਚਾਨਣ ਪਾਉਂਦਿਆਂ ਦੱਸਿਆ ਭਾਈ ਮਨੀ ਸਿੰਘ ਜੀ ਮੁਗਲਾਂ ਅੱਗੇ ਡੋਲੇ ਨਹੀਂ, ਝੁਕੇ ਨਹੀਂ, ਸਿੱਖੀ ਕੇਸਾਂ ਸੁਆਸਾਂ ਸੰਗ ਨਿਭਾਉਣ ਲਈ 90 ਸਾਲ ਦੀ ਉਮਰ ਵਿੱਚ ਆਪਣਾ ਬੰਦ-ਬੰਦ ਕਟਵਾਉਂਦੇ ਹੋਏ ਸ਼ਹਾਦਤ ਦਿੱਤੀ ਅਤੇ ਭਾਈ ਮਨੀ ਸਿੰਘ ਜੀ ਨੇ ਆਪਣੇ 7 ਪੁੱਤਰਾਂ,11 ਭਰਾਵਾਂ ਸਮੇਤ ਪਰਿਵਾਰ ਦੇ 53 ਜੀਆਂ ਨੇ ਸ਼ਹਾਦਤ ਦਿੱਤੀ। ਇਸ ਸਮੇਂ ਜਥੇਦਾਰ ਤਰਨਜੀਤ ਸਿੰਘ ਨਿਮਾਣਾ, ਹਰਪ੍ਰੀਤ ਕੌਰ ਗਰੇਵਾਲ, ਨੀਲੂ ਵਰਮਾ ਨੇ ਅੰਬਰ ਕੌਰ ਤੇ ਉਸਦੀ ਬੇਟੀ ਕਰਨਜੀਤ ਕੌਰ ਸਮੇਤ ਖੂਨਦਾਨ ਕਰਨ ਵਾਲ਼ਿਆਂ ਨੂੰ ਪ੍ਰਮਾਣ ਪੱਤਰ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਤੇ ਦਲੀਪ ਸਿੰਘ, ਦਿਲਬਾਗ ਸਿੰਘ, ਹਿੰਮਤ ਸਿੰਘ ਮੁੰਡੀ, ਨਿਤਿਨ ਬੁਧਿਰਜਾ, ਸ਼੍ਰੀਕਾਂਤ, ਗੁਰਵੀਰ ਕੰਬੋਜ, ਨਰਿੰਦਰ ਸਿੰਘ, ਗਗਨਦੀਪ ਸਿੰਘ, ਅਰੁਣ ਭਾਰਦਵਾਜ, ਧਰਮਿੰਦਰ ਸ਼ਰਮਾ, ਸ਼ੁਭਮ ਯਾਦਵ, ਅਨੂਪ ਕਟੀਆਰ, ਹਿਮਾਂਸ਼ੂ ਸ਼ਰਮਾ, ਗੁਰਪ੍ਰੀਤ ਸਿੰਘ, ਬੇਨੀਪਾਲ ਸਿੰਘ, ਗੁਰਲੀਨ ਕੌਰ ਬੇਨੀਪਾਲ, ਪਵਨੀਤ ਸਿੰਘ ਬੇਨੀਪਾਲ ਹਾਜ਼ਰ ਸਨ ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleCabinet Minister Barinder Kumar Goyal begins two-day tour to review flood protection works along Rivers
Next articleਨਿਊ ਸੀਨੀਅਰ ਸਿਟੀਜਨ ਵੈੱਲਫੇਅਰ ਐਸੋਸੀਏਸ਼ਨ ਧੂਰੀ ਦੀ ਚੋਣ ਅੱਜ