ਹੁਸ਼ਿਆਰਪੁਰ (ਸਮਾਜ ਵੀਕਲੀ) ( ਤਰਸੇਮ ਦੀਵਾਨਾ ) – ਪੰਜਾਬ ਵਿੱਚ ਅਮਨ ਕਾਨੂੰਨ ਦੀ ਜੋ ਇਸ ਵੇਲੇ ਸਥਿਤੀ ਹੈ ਉਹ ਕਿਸੇ ਨੂੰ ਵੀ ਪੁੱਛਣ ਦੀ ਜਰੂਰਤ ਨਹੀਂ ਅਖਬਾਰੀ ਖਬਰਾਂ ਸੋਸ਼ਲ ਮੀਡੀਆ ਤੇ ਹੋਰ ਸਾਧਨਾਂ ਰਾਹੀਂ ਤੁਰੰਤ ਹੀ ਸਾਡੇ ਸਾਹਮਣੇ ਆ ਜਾਂਦੀ ਹੈ ਕਿ ਪੰਜਾਬ ਦੇ ਵਿੱਚ ਕਿੱਥੇ ਲੁੱਟ ਖਸੁੱਟ ਹੋਈ ਕਿੱਥੇ ਕਤਲ ਹੋਇਆ ਕਿੱਥੇ ਕੋਈ ਹੋਰ ਵੱਡਾ ਜੁਰਮ ਹੋਇਆ। ਇਹਨਾਂ ਗੱਲਾਂ ਦਾ ਪ੍ਰਗਟਾਵਾ ਕਾਂਗਰਸ ਪਾਰਟੀ ਦੇ ਉੱਘੇ ਨੇਤਾ ਅਤੇ ਗਊਸ਼ਾਲਾ ਦੇ ਪ੍ਰਧਾਨ ਵਿਸ਼ਵਨਾਥ ਬੰਟੀ ਨੇ ਕੁਝ ਚੋਣਵੇਂ ਪੱਤਰਕਾਰਾਂ ਨਾਲ ਇੱਕ ਪ੍ਰੈਸ ਵਾਰਤਾ ਦੌਰਾਨ ਕੀਤਾ। ਉਹਨਾਂ ਕਿਹਾ ਕਿ ਪਿਛਲੇ ਸਮੇਂ ਦੇ ਵਿੱਚ ਪੰਜਾਬ ਵਿੱਚ ਕਤਲ ਦਰ ਕਤਲ ਹੋ ਰਹੇ ਹਨ। ਕਤਲ ਸ਼ਬਦ ਕਹਿਣਾ ਤਾਂ ਸੌਖਾ ਹੈ ਪਰ ਜੋ ਕਤਲ ਹੁੰਦਾ ਹੈ ਉਸ ਨੂੰ ਹੀ ਪਤਾ ਹੁੰਦਾ ਹੈ ਕਿ ਕਤਲ ਕੀ ਹੈ ਜਾਂ ਉਸ ਦੇ ਪਰਿਵਾਰਿਕ ਮੈਂਬਰਾਂ ਨੂੰ ਜੋ ਸਭ ਕੁਝ ਝੱਲ ਰਹੇ ਹੁੰਦੇ ਹਨ ਪੰਜਾਬ ਦੇ ਵਿੱਚ ਲੁੱਟ ਖਸੁੱਟ ਅਤੇ ਕਤਲੋਗਾਰਤ ਦੀਆਂ ਖਬਰਾਂ ਰੋਜ਼ਾਨਾ ਹੀ ਸਾਹਮਣੇ ਆਉਂਦੀਆ ਰਹਿਦੀਆ ਹਨ ਪਰ ਮਾਨ ਸਰਕਾਰ ਕੋਈ ਨੋਟਿਸ ਨਹੀ ਲੈ ਰਹੀ ਅਤੇ ਨਾ ਹੀ ਪੰਜਾਬ ਪੁਲਿਸ ਇੱਥੋਂ ਸਾਫ ਪਤਾ ਲੱਗਦਾ ਹੈ ਕਿ ਪੰਜਾਬ ਸਰਕਾਰ ਹਰ ਪੱਖੋਂ ਫੇਲ ਹੈ ! ਉਹਨਾਂ ਕਿਹਾ ਕਿ ਪਿਛਲੇ ਸਮੇਂ ਦੌਰਾਨ ਪੰਜਾਬ ਵਿੱਚ ਰੋਜਾਨਾ ਹੀ ਲੁੱਟਾਂ ਖੋਹਾਂ ਫਿਰੋਤੀਆਂ ਲਈ ਕਤਲ ਇਥੋਂ ਤੱਕ ਹੀ ਰਸਤੇ ਜਾਂਦੀਆਂ ਬਜ਼ੁਰਗ ਔਰਤਾ ਦੀਆਂ ਵਾਲੀਆਂ ਲਾਹੁਣਾ ਤਾ ਆਮ ਜਿਹੀ ਗੱਲ ਹੋ ਗਈ ਹੈ । ਇਸ ਤੋਂ ਬਿਨਾਂ ਪੈਟਰੋਲ ਪੰਪਾਂ ਉੱਤੇ ਲੁੱਟ ਖੋਹ ਰਾਤ ਦੇ ਹਨੇਰੇ ਵਿੱਚ ਰਾਹਗੀਰਾਂ ਨੂੰ ਲੁੱਟਣ ਵਾਲੇ ਵੱਡੇ ਵੱਡੇ ਮਾਰੂ ਹਥਿਆਰਾਂ ਦੇ ਨਾਲ ਲੈਸ ਹੋ ਕੇ ਲੁਟੇਰੇ ਘੁੰਮ ਰਹੇ ਹਨ ।
HOME ਮਾਨ ਸਰਕਾਰ ਦੇ ਕਾਰਜਕਾਲ ਦੌਰਾਨ ਪੰਜਾਬ ਵਿੱਚ ਕਤਲ ਦਰ ਕਤਲ ਹੋ ਰਹੇ...



