(ਸਮਾਜ ਵੀਕਲੀ)
ਸੱਚ ਦੇ ਰਾਹੀਂ ਚੱਲਣ ਵਾਲੇ, ਝੂਠ ਦਾ ਕਦੇ ਨੀ ਪੱਲਾ ਫੜ੍ਹਦੇ
ਜਿੱਤ ਉਨ੍ਹਾਂ ਦੀ ਪੱਕੀ ਹੁੰਦੀ, ਸਿਰ ਤੇ ਬੰਨ ਜੋ ਕੱਫ਼ਣ ਲੜ੍ਹਦੇ।
ਮਿਹਨਤਾਂ ਰੰਗ ਲਿਆਵਣ ਆਖ਼ਰ,ਵਿਹਲੜ ਕਦੇ ਪਹਾੜ੍ਹ ਨੀ ਚੜ੍ਹਦੇ,
ਇੱਜ਼ਤ ਜ਼ਿੰਨਾ ਕਮਾਉਣੀ ਹੁੰਦੀ,ਮਾੜੀ ਥਾਂ ਉਹ ਕਦੇ ਨੀ ਖੜ੍ਹਦੇ।
ਸਬਰ-ਸੰਤੋਖੀ ਰੱਜੇ ਬੰਦੇ,ਕਦੇ ਕਿਤੋਂ ਨਹੀਂ ਸਾੜ੍ਹਾ ਕਰਦੇ,
ਮਿਹਨਤਾਂ ਕਰ ਜੋ ਆਏ ਅੱਗੇ, ਰੁਤਬਿਆ ਖ਼ਾਤਰ ਕਦੇ ਨਹੀ ਲੜ੍ਹਦੇ।
ਅਣਖੀ,ਸਿਦਕੀ,ਸੂਰੇ ਬੰਦੇ, ਸਦਾ ਗ਼ਰੀਬ ਦੇ ਪਿੱਛੇ ਖੜ੍ਹਦੇ,
ਲੀਡਰ, ਚੁਗਲ, ਫਰੇਬੀ ਬੰਦੇ, ਮਤਲਬ ਖ਼ਾਤਰ ਵਿਹੜੇ, ਵੜ੍ਹਦੇ।
ਘੁੱਗੀਆਂ,ਚਿੜੀਆਂ, ਰੁੱਖਾਂ ਖਾਤਰ, ਰੱਬੀ ਬੰਦੇ ਵੇਖੇ ਖੜ੍ਹਦੇ,
ਜਿਨ੍ਹਾਂ ਨਿਸ਼ਾਨੇ ਮਿੱਥੇ ਵੱਡੇ ,ਨਿੱਕੀ ਗੱਲ ਤੇ ਕਦੇ ਨਹੀਂ ਲੜ੍ਹਦੇ।
ਮਤਲਬ ਦੇ ਜੋ ਯਾਰ ਹੁੰਦੇ ਨੇ,ਵਰਦੀਆਂ ਦੇ ਵਿੱਚ ਕਦੇ ਨਹੀਂ ਖੜ੍ਹਦੇ,
ਸ਼ਾਮ ਪਈ ਤੋਂ ਢਲ ਜਾਂਦੇ ਨੇ, ਕਿੱਡੇ ਹੀ ਸੂਰਜ ਹੋਵਣ ਚੜ੍ਹਦੇ ।
ਕੁਰਸੀ, ਅਹੁਦੇ, ਰੁਤਬੇ ਪਿੱਛੇ, ਆਹ, ਬਾਬੇ-ਬੂਬੇ ਵੇਖੇ ਲੜ੍ਹਦੇ,
ਚਮਚੇ, ਚੁਗਲ ਤੇ ਹੋਸੇ ਬੰਦੇ, ਬਦਲ-ਬਦਲ ਕੇ ਪਉੜੀ ਚੜ੍ਹਦੇ ।
‘ਸੰਦੀਪ’ ਧਰਮ ਤੇ ਸਿਦਕ ਨਾ ਹਾਰੀ, ਇਹ ਧੱਕੇ ਧੁੱਕੇ ਰਹਿੰਦੇ ਵੱਜਦੇ,
ਸੱਚ ਦਾ ਸੂਰਜ ਚੜ੍ਹਦਾ ਜਦ, ਆ ਹਨ੍ਹੇਰੇ-ਹਨੂਰੇ ਕੋਲ਼ ਨਹੀਂ ਖੜ੍ਹਦੇ।
ਸੰਦੀਪ ਸਿੰਘ ‘ਬਖੋਪੀਰ’
ਸੰਪਰਕ:-9815321017