ਪਲਾਂ ਦੀ ਜਿੱਦ

(ਜਸਪਾਲ ਜੱਸੀ)
         (ਸਮਾਜ ਵੀਕਲੀ)
ਪਲਾਂ ਦੀ ਜਿੱਦ ਸੀ,
ਪੈਂਡੇ,ਸਦੀਆਂ ਦੇ ਤੁਰ ਪਏ।
ਸਮੁੰਦਰ,ਚੜ੍ਹਿਆ ਹੋਇਆ ਸੀ,
ਕਿਸਤੀ ਫ਼ੇਰ ਵੀ ਠੱਲ੍ਹੀ।
ਸ਼ੂਕਦੇ,ਦਰਿਆ ਨੇ ਬੜਾ ਕਿਹਾ,
ਰੁਕ ਜਾ,ਦੋ ਘੜੀਆਂ।
ਜਵਾਰਭਾਟਿਆਂ ਦੇ ਨਾਲ,
ਕਿਨਾਰਾ,ਲੱਭਣ ਲਈ ਮੁੜ ਗਏ।
ਤੈਥੋਂ ਪੁੱਟਿਆ ਨਾ ਗਿਆ,
ਇੱਕ ਵੀ ਕਦਮ।
ਮੇਰੀ ਤੋਰ,ਨਿਰੰਤਰ ਸੀ।
ਗੀਤਾਂ ਨੂੰ ਛੱਡ ਆਏ ਸਾਂ,ਪਿੱਛੇ।
ਆਖ਼ਿਰ ਮਰਸੀਏ ਦੇ ਬੋਲ,
ਬੁੱਲ੍ਹਾ ਉੱਤੇ ਰੁੜ੍ਹ ਪਏ।
(ਜਸਪਾਲ ਜੱਸੀ)

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਨੀ ਜਿੰਦੇ ਮੇਰੀਏ
Next articleਆਤਮ ਹੱਤਿਆ ਦੀਆਂ ਵੱਧ ਰਹੀਆਂ ਘਟਨਾਵਾਂ ਚਿੰਤਾਂ ਦਾ ਵਿਸ਼ਾਂ