ਕਹਾਣੀ ਸੋਨੀ ਸੋਰੀ ਦੀ

(ਸਮਾਜ ਵੀਕਲੀ)

ਹਾਕਮ ਦੇ ਅੱਤਿਆਚਾਰਾਂ ਦੀ ਸੂਚੀ ਬਹੁਤ ਲੰਮੀ ਹੈ, ਜਿਸ ਵਿੱਚ ਪਤਾ ਹੀ ਨਹੀਂ ਕਿੰਨੇ ਕੁ ਮਾਸੂਮ ਲੋਕ ਤਬਾਹ ਹੋ ਗਏ। ਅਜਿਹੀ ਹੀ ਇੱਕ ਦਰਦਨਾਕ ਕਹਾਣੀ ਹੈ ਸੋਨੀ ਸੋਰੀ ਦੀ। ਆਦਿਵਾਸੀ, ਸਮਾਜ ਸੇਵੀ ਅਤੇ ਅਧਿਆਪਕ ਸੋਨੀ ਸੋਰੀ ਨੂੰ NIA ਦੀ ਵਿਸ਼ੇਸ਼ ਅਦਾਲਤ ਨੇ 11 ਸਾਲਾਂ ਬਾਅਦ ਦੇਸ਼ ਧ੍ਰੋਹ ਦੇ ਕੇਸ ਵਿੱਚੋਂ ‘ਬਰੀ’ ਕਰ ਦਿੱਤਾ ਹੈ। ਸਾਲ 2011 ‘ਚ ਛੱਤੀਸਗੜ੍ਹ ਦੀ ਭਾਜਪਾ (ਰਮਨ ਸਿੰਘ) ਸਰਕਾਰ ਨੇ ਉਸ ‘ਤੇ ਮਾਓਵਾਦੀਆਂ ਨੂੰ ਕੁਨੈਕਸ਼ਨ ਅਤੇ ਫੰਡ ਮੁਹੱਈਆ ਕਰਵਾਉਣ ਦਾ ਦੋਸ਼ ਲਗਾ ਕੇ ‘ਦੇਸ਼-ਧ੍ਰੋਹ’ ਦਾ ਮਾਮਲਾ ਦਰਜ ਕੀਤਾ ਸੀ, ਜਿਸ ਤੋਂ ਬਾਅਦ ਸਾਲ 2011 ‘ਚ ਸੋਨੀ ਸੋਰੀ ਨੂੰ ਦਿੱਲੀ ਤੋਂ ਗ੍ਰਿਫਤਾਰ ਕਰਕੇ ਕਰਕੇ ਛੱਤੀਸਗੜ੍ਹ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਸੀ । ਜੇਲ੍ਹ ‘ਚ ਸੋਨੀ ਸੋਰੀ ਨੂੰ ਮਾਨਸਿਕ ਅਤੇ ਸਰੀਰਕ ਤੌਰ ‘ਤੇ ਤਸ਼ੱਦਦ ਕੀਤਾ ਗਿਆ, ਉਸ ਨੂੰ ਥਰਡ ਡਿਗਰੀ ਟਾਰਚਰ ਦਿੱਤਾ ਗਿਆ। ਇੰਡੀਆ ਟੂਡੇ ਅਤੇ ਬੀਬੀਸੀ ਨੂੰ ਦਿੱਤੇ ਇੰਟਰਵਿਊ ਵਿੱਚ, ਸੋਨੀ ਸੋਰੀ ਨੇ ਦੱਸਿਆ ਕਿ ਉਸ ਨੂੰ ਜੇਲ੍ਹ ਵਿੱਚ ਨੰਗਾ ਕੀਤਾ ਗਿਆ ਸੀ ਅਤੇ ਤਤਕਾਲੀ ਐਸਪੀ ਅੰਕਿਤ ਗਰਗ ਦੇ ਕਹਿਣ ‘ਤੇ ਬਿਜਲੀ ਦੇ ਝਟਕੇ ਦਿੱਤੇ ਗਏ ਸਨ। ਉਸ ਨੇ ਇਹ ਵੀ ਦੱਸਿਆ ਹੈ ਕਿ ਉਸ ਨੂੰ ਅਕਸਰ ਆਪਣੀ ਕੋਠੜੀ ਵਿੱਚ ਨੰਗੇ ਕਰਕੇ ਬੈਠਾਇਆ ਜਾਂਦਾ ਸੀ। ਡਾਕਟਰਾਂ ਨੇ ਵੀ ਉਸਦੀ ਯੋਨੀ ਤੋਂ ਪੱਥਰ ਦੇ ਛੋਟੇ ਟੁਕੜੇ ਕੱਢਣ ਅਤੇ ਜਿਨਸੀ ਪਰੇਸ਼ਾਨੀ ਦੀ ਪੁਸ਼ਟੀ ਕੀਤੀ ਹੈ। ਸੋਨੀ ਸੋਰੀ ਖੁਦ ਦੱਸਦੀ ਹੈ- ਜੇਲ੍ਹ ਤੋਂ ਆਉਣ ਤੋਂ ਬਾਅਦ ਵੀ ਉਸ ਦੀ ਜ਼ਿੰਦਗੀ ਸੌਖੀ ਨਹੀਂ ਸੀ, ਲੋਕ ਉਸ ਨੂੰ ਰਸਤੇ ਵਿਚ ਤਾਅਨੇ ਮਾਰਦੇ ਸਨ ਅਤੇ ਜੇਲ੍ਹ ਵਿਚ ਹੋਈ ਜਿਨਸੀ ਹਿੰਸਾ ਦਾ ਜ਼ਿਕਰ ਕਰਕੇ ਉਸ ਨੂੰ ਸ਼ਰਮਿੰਦਾ ਕਰਦੇ ਸਨ। 11 ਫਰਵਰੀ 2016 ਨੂੰ ਜਦੋਂ ਸੋਨੀ-ਸੋਰੀ ਜਗਦਲਪੁਰ ਤੋਂ ਘਰ ਪਰਤ ਰਹੀ ਸੀ ਤਾਂ ਕੁਝ ਅਣਪਛਾਤੇ ਵਿਅਕਤੀਆਂ ਨੇ ਉਸ ਦੇ ਮੂੰਹ ‘ਤੇ ਤੇਜ਼ਾਬ ਨਾਲ ਹਮਲਾ ਕਰ ਦਿੱਤਾ। ਅੱਜ ਸੋਨੀ-ਸੋਰੀ ਜੋ ਸਵਾਲ ਪੁੱਛ ਰਹੇ ਹਨ, ਸਾਨੂੰ ਸਾਰਿਆ ਨੂੰ ਮਿਲ ਕੇ ਪੁੱਛਣਾ ਚਾਹੀਦਾ ਹੈ- ਉਨ੍ਹਾਂ ਦੀ ਜ਼ਿੰਦਗੀ ਦੇ 11 ਸਾਲ ਕੌਣ ਵਾਪਸ ਕਰੇਗਾ? ਉਨ੍ਹਾਂ ਦਾ ਆਤਮ-ਸਨਮਾਨ ਕੌਣ ਬਹਾਲ ਕਰੇਗਾ?

      ਤੁਸੀਂ ਸੋਚੋ- ਕੀ ਸੋਨੀ ਸੋਰੀ ਦੇ ਸੰਘਰਸ਼ ਅਤੇ ਆਦਿਵਾਸੀ ਖੇਤਰਾਂ ਵਿੱਚ ਜਲ-ਜੰਗਲ-ਜ਼ਮੀਨ ਦੀ ਕਾਰਪੋਰੇਟ ਲੁੱਟ ਵਿਰੁੱਧ ਫਿਲਮ ਨਹੀਂ ਬਣਨੀ ਚਾਹੀਦੀ? ਅੱਜ ਬਹੁਤ ਸਾਰੇ ਆਦਿਵਾਸੀ ਝੂਠੇ ਕੇਸਾਂ ਵਿੱਚ ਜੇਲ੍ਹਾਂ ਵਿੱਚ ਡੱਕੇ ਹੋਏ ਹਨ, ਉਨ੍ਹਾਂ ਦੇ ਹੱਕ ਵਿੱਚ ਆਵਾਜ਼ ਉਠਾਉਣ ਵਾਲਾ ਕੋਈ ਨਹੀਂ ਹੈ, ਜਿਨ੍ਹਾਂ ਦੇ ਪੂਰੇ ਪਰਿਵਾਰ ਤਬਾਹ ਹੋ ਚੁੱਕੇ ਹਨ, ਕੀ ਇਸ ਵਿਸ਼ੇ ‘ਤੇ ਕੋਈ ਫਿਲਮ ਨਹੀਂ ਬਣਨੀ ਚਾਹੀਦੀ?, ਹਿੰਦੂ-ਮੁਸਲਿਮ ਦੀ ਰਾਜਨੀਤੀ ਤੋਂ ਉੱਪਰ ਉੱਠ ਕੇ ਸੋਚਣਾ ਜ਼ਰੂਰ।
 ਇਸ ਸਮੇਂ ਸੋਨੀ ਸੋਰੀ ਛੱਤੀਸਗੜ੍ਹ ਦੇ ਆਦਿਵਾਸੀਆਂ ‘ਤੇ ਹੋ ਰਹੇ ਵਹਿਸ਼ੀਆਨਾ ਹਮਲਿਆਂ ਦਾ ਵਿਰੋਧ ਕਰਕੇ ਆਦਿਵਾਸੀਆਂ ਨੂੰ ਇਨਸਾਫ਼ ਦਿਵਾਉਣ ਲਈ ਕੰਮ ਕਰ ਰਹੇ ਹਨ। ਸੋਨੀ ਸੋਰੀ ਨੇ ਰਾਸ਼ਟਰੀ ਪੱਧਰ ‘ਤੇ ਬਸਤਰ ‘ਚ ਫਰਜ਼ੀ ਮੁਕਾਬਲੇ, ਸੁਰੱਖਿਆ ਕਰਮੀਆਂ ਵੱਲੋਂ ਆਦਿਵਾਸੀ ਔਰਤਾਂ ਦੇ ਬਲਾਤਕਾਰ ਸਮੇਤ ਆਦਿਵਾਸੀਆਂ ਅੱਤਿਆਚਾਰਾਂ ਦੇ ਸਾਰੇ ਮੁੱਦੇ ਉਠਾਏ ਹਨ, ਜਿਸ ਕਰਕੇ ਉਹ ਛੱਤੀਸਗੜ੍ਹ ਪੁਲਸ ਅਤੇ ਪ੍ਰਸ਼ਾਸਨ ਦੇ ਨਿਸ਼ਾਨੇ ਤੇ ਹੈ। ਅਸੀਂ ਸੋਨੀ-ਸੋਰੀ ਨੂੰ ਸਲਾਮ ਕਰਦੇ ਹਾਂ। ਸਾਨੂੰ ਸਾਰਿਆਂ ਨੂੰ ਉਸ ਦੇ ਬਹਾਦਰੀ ਭਰੇ ਸੰਘਰਸ਼ ਤੋਂ ਪ੍ਰੇਰਨਾ ਮਿਲਦੀ ਹੈ।ਮੈਨੂੰ ਇਹ ਕਹਾਣੀ ਸ਼ੋਸਲ ਮੀਡੀਆ ਤੋਂ ਪ੍ਰਾਪਤ ਹੋਈ ਅਤੇ ਤੁਹਾਡੇ ਤੱਕ ਪਹੁੰਚਦੀ ਕਰ ਰਿਹਾ ਹਾਂ…
ਅਮਨ ਜੱਖਲਾਂ

ਸਮਾਜ ਵੀਕਲੀਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕੌਨ ਜਾਤ ਹੋ ਭਾਈ?
Next articleਸਫ਼ਰ ਜ਼ਿੰਦਗੀ