ਜਿੰਦਗੀ ਦੇ ਪੈਂਡੇ

 ਨਰਿੰਦਰ ਲੜੋਈ ਵਾਲਾ
         (ਸਮਾਜ ਵੀਕਲੀ)
ਜ਼ਿੰਦਗੀ ਓਹੀ ਜੋ ਅਸੀ ਜੀ ਰਹੇ ਆ।
ਸਬਰਾ ਦੇ ਘੁੱਟ ਜਿਹੜੇ ਪੀ ਰਹੇ ਆ।
ਆ ਕਰਾਂਗੇ,
ਜਾ ਅਸੀਂ ਓਹ ਕਰਾਂਗੇ,
ਏਹ ਜ਼ਿੰਦਗੀ ਚ ਖ਼ਾਬ ਹੁੰਦੇ ਆ।
ਜ਼ਿੰਦਗੀ ਦੇ ਪੈਂਡੇ ਸਦਾ ਹੀ ਵੱਖਰੇ,
ਵੱਖਰੇ ਹੀ ਏਥੇ ਜਨਾਬ ਹੁੰਦੇ ਆ।
ਜ਼ਿੰਦਗੀ ਓਹੀ ਜੋ……….
ਇਕਨਾਂ ਦੀ ਆਦਤ ਹੁੰਦੀ ਸੁਪਨੇ ਵੇਖਣਾ।
ਥਾਂ ਥਾਂ ਤੇ ਜਾ ਕੇ ਐਵੇਂ ਮੱਥੇ ਟੇਕਣਾ।
ਅੱਡ ਅੱਡ ਝੋਲੀ,
ਕੁਫ਼ਰ ਜਾਣ ਤੋਲੀ,
ਪੱਲੇ ਠੀਕਰੀ ਤੇ ਠਾਠ ਨਵਾਬ ਹੁੰਦੇ ਆ।
ਜ਼ਿੰਦਗੀ ਦੇ ਪੈਂਡੇ ਸਦਾ ਹੀ ਵੱਖਰੇ,
ਵੱਖਰੇ ਹੀ ਏਥੇ ਜਨਾਬ ਹੁੰਦੇ ਆ।
ਜ਼ਿੰਦਗੀ ਓਹੀ ਜੋ……….
ਤੋੜਦੇ ਨਹੀਂ ਡੱਕਾ ਕਿਸਮਤ ਨੂੰ ਕੋਸਦੇ।
ਹੱਥ ਤੇ ਹੱਥ ਧਰ ਸਦਾ ਰਹਿੰਦੇ ਸੋਚਦੇ।
ਜੇ ਕਰਨੀ ਤੱਰਕੀ,
ਮਾਰਨੀ ਪੈਣੀਂ ਮੱਖੀ,
ਐਵੇਂ ਉਂਗਲਾਂ ਨੂੰ ਭੰਨ ਭੰਨ ਹਿਸਾਬ ਹੁੰਦੇ ਆ।
ਜ਼ਿੰਦਗੀ ਦੇ ਪੈਂਡੇ ਸਦਾ ਹੀ ਵੱਖਰੇ,
ਵੱਖਰੇ ਹੀ ਏਥੇ ਜਨਾਬ ਹੁੰਦੇ ਆ।
ਜ਼ਿੰਦਗੀ ਓਹੀ ਜੋ……….
ਕਿਰਤ ਦੀ ਸਿੱਖਿਆ ਜੋ ਬਾਬੇ ਦਿੱਤੀ ਆ।
ਪੜ ਲਿਖ ਬੇਹਿਸਾਬ ਕਿਤਾਬੇ ਦਿੱਤੀ ਆ।
ਕਰ ਹਿੰਮਤ ਲੜੋਈ,
ਆਖਦਾ ਕੋਈ ਕੋਈ,
ਨਰਿੰਦਰ ਤਾਈਓ ਤਾਂ ਪੂਰੇ ਖ਼ਾਬ ਹੁੰਦੇ ਆ।
ਜ਼ਿੰਦਗੀ ਦੇ ਪੈਂਡੇ ਸਦਾ ਹੀ ਵੱਖਰੇ,
ਵੱਖਰੇ ਹੀ ਏਥੇ ਜਨਾਬ ਹੁੰਦੇ ਆ।
ਜ਼ਿੰਦਗੀ ਓਹੀ ਜੋ……….
ਅੱਗੇ ਵੱਧਦੇ ਨੂੰ ਵੇਖ ਵੇਖ ਜਿਹੜੇ ਸੜਦੇ।
ਰਾਹਾਂ ਵਿੱਚ ਖੜ ਖੜ ਗੱਲਾਂ ਜੋ ਕਰਦੇ।
ਜ਼ਹਿਰ ਈਰਖਾ ਦੇ ਘੋਲ,
ਰੱਬਾ ਰੱਖੀਂ ਉਨਾਂ ਕੋਲ,
ਐਵੇਂ ਸੋਚ ਸੋਚ ਖਾਨੇ ਖਰਾਬ ਹੁੰਦੇ ਆ।
ਜ਼ਿੰਦਗੀ ਦੇ ਪੈਂਡੇ ਸਦਾ ਹੀ ਵੱਖਰੇ,
ਵੱਖਰੇ ਹੀ ਏਥੇ ਜਨਾਬ ਹੁੰਦੇ ਆ।
ਜ਼ਿੰਦਗੀ ਓਹੀ ਜੋ……….
ਨਰਿੰਦਰ ਲੜੋਈ ਵਾਲਾ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleUkraine gets $37.4 bn aid from Jan-Nov
Next articleਬਾਬਾ ਸਾਹਿਬ ਦੇ 68ਵੇਂ ਪ੍ਰੀ-ਨਿਰਵਾਣ ਦਿਵਸ ਤੇ ਬਾਬਾ ਸਾਹਿਬ ਨੂੰ ਸ਼ਰਧਾਂਜਲੀਆਂ ਅਰਪਤ ਕੀਤੀਆਂ