(ਸਮਾਜ ਵੀਕਲੀ)
ਚਿੜੀਆਂ ਚੀਂ ਚੀਂ ਕਰਦੀਆਂ,
ਸੀ ਰੌਣਕ ਲੱਗਦੀ।
ਪਹਿ ਫੁੱਟਣ ਤੇ ਚਿੜੀ ਚੂਕਦੀ,
ਕਿੰਨਾਂ ਸੀ ਫੱਬਦੀ।
ਉੱਠ ਹਾਲੀਂ ਤੇ ਪਾਲੀਆਂ,
ਨੇ ਖੇਤੀ ਜਾਣਾ।
ਇਹ ਸਭ ਦੀ ਸੁੱਖ ਮਨਾਉਂਦੀਆਂ,
ਚੁਗ ਦਾਣਾ- ਦਾਣਾ।
ਕੋਮਲ ਨਰਮ ਸੁਭਾਅ ਦੀਆਂ,
ਵਿੱਚ ਕੁਦਰਤ ਵਸਣ।
ਰਹਿਣਾ ਨਾਲ ਪਿਆਰ ਦੇ,
ਕਿਦਾਂ ਸਭ ਨੂੰ ਦੱਸਣ।
ਅੱਜ ਕਿੱਥੇ ਨੇ ਉਹ ਉੱਡੀਆਂ,
ਹੋ ਗਈਆ ਪਰਾਈਆਂ।
ਸਾਡੇ ਨਾਲ ਨੇ ਰੁਸੀਆਂ,
ਮੁੜ ਕੇ ਨੀਂ ਆਈਆਂ।
ਉੱਚੇ ਟਾਵਰ ਤੇ ਕੋਠੀਆਂ,
ਅਸੀਂ ਰੁੱਖ ਵੀ ਵੱਢੇ।
ਰੈਣ ਬਸੇਰੇ ਇਹਨਾਂ ਦੇ,
ਅਸੀਂ ਕਿੱਥੇ ਛੱਡੇ।
ਰੇਅ ਸਪਰੇਆਂ ਫੈਕਟਰੀਆਂ,
ਹਰ ਪਾਸੇ ਜ਼ਹਿਰਾਂ।
ਵਾਤਾਵਰਨ ਖਰਾਬ ਹੋਇਆ,
ਪਿੰਡਾਂ ਤੇ ਸ਼ਹਿਰਾਂ।
ਸਭ ਪੰਛੀ ਇੱਥੋਂ ਚਲੇ ਗਏ,
ਕੁਦਰਤ ਵੀ ਗੁੱਸੇ।
ਲੱਭ ਤਰੀਕਾ,ਪੱਤੋ, ਕੋਈ,
ਮਨਾ ਲਈਏ ਰੁੱਸੇ।
ਹਰਪ੍ਰੀਤ ਪੱਤੋ
ਪਿੰਡ ਪੱਤੋ ਹੀਰਾ ਸਿੰਘ ਮੋਗਾ ਫੋਨ ਨੰਬਰ
94658-21417
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly