ਲਾਇਨਜ਼ ਕਲੱਬ ਵੱਲੋ ਖੂਨਦਾਨ ਕੈਂਪ ਲਗਾਇਆ ਗਿਆ

53 ਯੂਨਿਟ ਇਕੱਠਾ ਹੋਇਆ ਖੂਨ

ਕਪੂਰਥਲਾ (ਸਮਾਜ ਵੀਕਲੀ) (ਕੌੜਾ)-ਲਾਇਨਜ਼ ਕਲੱਬ ਸੁਲਤਾਨਪੁਰ ਲੋਧੀ ਵੱਲੋਂ ਦੋਆਬਾ ਬਲੱਡ ਬੈਂਕ ਦੇ ਸਹਿਯੋਗ ਨਾਲ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਇੱਕ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ। ਇਹ ਖੂਨਦਾਨ ਕੈਂਪ ਬਲੱਡ ਚੇਅਰਮੈਨ ਲਾਇਨ ਬਲਜਿੰਦਰ ਸਿੰਘ ਨੱਢਾ ਦੀ ਅਗਵਾਈ ਹੇਠ ਲਗਾਇਆ ਗਿਆ, ਜਿਸ ਵਿੱਚ ਸਮੁੱਚੀ ਟੀਮ ਨੇ ਵੱਧ ਚੜ੍ਹ ਕੇ ਯੋਗਦਾਨ ਪਾਇਆ। ਕੈਂਪ ਦਾ ਰਸਮੀ ਉਦਘਾਟਨ ਗੁਰੂ ਨਾਨਕ ਖਾਲਸਾ ਕਾਲਜ ਸੁਲਤਾਨਪੁਰ ਲੋਧੀ ਦੇ ਪ੍ਰਧਾਨ ਇੰਜੀ. ਸਵਰਨ ਸਿੰਘ ਨੇ ਕੀਤਾ ਅਤੇ ਉਨ੍ਹਾਂ ਵੱਲੋਂ ਖੂਨਦਾਨ ਕਰਨ ਵਾਲਿਆਂ ਨੂੰ ਪ੍ਰਸ਼ੰਸਾ ਪੱਤਰ ਤਕਸੀਮ ਕੀਤੇ ਗਏ। ਇਸ ਸਮੇਂ ਪ੍ਰਬੰਧਕ ਕਮੇਟੀ ਵੱਲੋਂ ਇੰਜੀ ਸਵਰਨ ਸਿੰਘ ਨੂੰ ਵਿਸ਼ੇਸ਼ ਤੌਰ ਤੇ ਸਨਮਾਨਤ ਕੀਤਾ ਗਿਆ।

ਇਸ ਮੌਕੇ ਗੱਲਬਾਤ ਕਰਦਿਆਂ ਇਜੀ ਸਵਰਨ ਸਿੰਘ ਨੇ ਕਿਹਾ ਕਿ ਖੂਨਦਾਨ ਸਭ ਤੋਂ ਉੱਤਮ ਦਾਨ ਹੈ, ਜੋ ਹਰੇਕ ਤੰਦਰੁਸਤ ਇਨਸਾਨ ਨੂੰ ਹਰ ਤਿੰਨ ਚਾਰ ਮਹੀਨੇ ਬਾਅਦ ਦਾਨ ਕਰਨਾ ਚਾਹੀਦਾ ਹੈ। ਸਾਡੀ ਦਾਨ ਕੀਤੀ ਹੋਈ ਖੂਨ ਦੀ ਇਕ ਬੂੰਦ ਨਾਲ ਕਿਸੇ ਲੋੜਵੰਦ ਦੀ ਜਿੰਦਗੀ ਬਚਾਈ ਜਾ ਸਕਦੀ ਹੈ। ਉਹਨਾਂ ਕਿਹਾ ਕਿ ਹਰ ਵਿਅਕਤੀ ਦਾ ਇਨਸਾਨੀਅਤ, ਨੈਤਿਕ ਅਤੇ ਸਮਾਜਿਕ ਫਰਜ ਬਣਦਾ ਹੈ ਕਿ ਉਹ ਆਪਣੇ ਆਪ ਨੂੰ ਖੂਨਦਾਨ ਕਰਨ ਲਈ ਤਿਆਰ ਰਖੇ। ਹਰ ਸਿਹਤਮੰਦ ਵਿਅਕਤੀ ਨੂੰ ਇਸ ਲਈ ਵੀ ਖੂਨਦਾਨ ਕਰਨਾ ਚਾਹੀਦਾ ਹੈ ਕਿਉਂਕਿ ਖੂਨ ਦਾ ਦੂਸਰਾ ਕੋਈ ਵਿਕਲਪ ਨਹੀਂ ਹੈ।

ਇਸ ਸਮੇਂ ਲਾਇਨਜ਼ ਕਲੱਬ ਪ੍ਰਧਾਨ ਲਾਇਨ ਜਸਵਿੰਦਰ ਸਿੰਘ ਖਿੰਡਾ ਨੇ ਇਸ ਮੌਕੇ ਕਿਹਾ ਕਿ ਕੋਰੋਨਾ ਕਾਲ ਦੇ ਬਾਅਦ ਤੋਂ ਹਸਪਤਾਲਾਂ ਵਿੱਚ ਖੂਨ ਦੀ ਕਾਫੀ ਕਮੀ ਪਾਈ ਜਾ ਰਹੀ ਹੈ, ਇਸ ਲਈ ਖੂਨਦਾਨ ਕੈਂਪ ਲਗਾਉਣ ਦਾ ਮਕਸਦ ਲੋੜਵੰਦ ਮਰੀਜਾਂ ਦੀ ਮਦਦ ਕਰਨਾ ਹੈ,ਤਾਂ ਕਿ ਉਹਨਾਂ ਦੀ ਜਾਨ ਬਚਾਈ ਜਾ ਸਕੇ, ਕਿਉ ਕਿ ਖੂਨਦਾਨ ਇਕ ਮਹਾਂਦਾਨ ਹੈ, ਉਹ ਭਵਿੱਖ ਵਿੱਚ ਵੀ ਅਜਿਹੇ ਖੂਨਦਾਨ ਕੈਂਪ ਲਗਾਉਣ ਲਈ ਯਤਨਸ਼ੀਲ ਰਹਿਣਗੇ। ਜਿਕਰਯੋਗ ਹੈ ਕਿ ਇਸ ਕੈਂਪ ਦੌਰਾਨ ਨੌਜਵਾਨਾਂ ਵਿੱਚ ਵੀ ਖੂਨ ਦਾਨ ਕਰਨ ਲਈ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਅਤੇ ਇਸ ਸਮੇਂ 53 ਖੂਨਦਾਨੀਆਂ ਨੇ ਖੂਨਦਾਨ ਕੀਤਾ ਤੇ ਪ੍ਰਬੰਧਕਾਂ ਨੇ ਖੂਨਦਾਨੀਆਂ ਨੂੰ ਪ੍ਰਸੰਸਾ ਪੱਤਰ ਅਤੇ ਯਾਦਗਾਰੀ ਚਿੰਨ ਭੇਂਟ ਕਰਕੇ ਸਨਮਾਨਿਤ ਕੀਤਾ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਸੈਕਟਰੀ ਲਾਇਨ ਦਲਜੀਤ ਸਿੰਘ ਜੰਮੂ ,ਲਾਇਨ ਨਰਿੰਦਰ ਸਿੰਘ ਢਿੱਲੋਂ, ਜੋਇਨ ਚੇਅਰਮੈਨ ਲਾਇਨ ਮਨਜਿੰਦਰ ਸਿੰਘ ਧੰਜੂ ,ਲਾਇਨ ਲਖਵਿੰਦਰ ਸਿੰਘ ਜੰਮੂ,ਪੀ ਆਰ ਓ ਲਾਇਨ ਗੁਰਪ੍ਰੀਤ ਸਿੰਘ ਢੋਟ,ਲਾਇਨ ਬਲਜਿੰਦਰ ਸਿੰਘ ਡੋਲਾ, ਲਾਇਨ ਸੁਖਨਿੰਦਰ ਸਿੰਘ, ਲਾਇਨ ਪਰਮਿੰਦਰ ਸਿੰਘ,ਲਾਇਨ ਕਸ਼ਮੀਰ ਸਿੰਘ,ਲਾਇਨ ਸੁੱਖਵਿੰਦਰ ਸਿੰਘ ਥਿੰਦ, ਕੈਸ਼ੀਅਰ ਲਾਇਨ ਗੁਰਮੇਲ ਸਿੰਘ ਮੈਨੇਜਰ,ਲਾਇਨ ਮਨਦੀਪ ਸਿੰਘ ਚੰਦੀ, ਲਾਇਨ ਲਖਵਿੰਦਰ ਸਿੰਘ ਗਾਜੀਪੁਰ, ਲਾਇਨ ਜਸਵਿੰਦਰ ਸਿੰਘ ਗਾਜੀਪੁਰ, ਲਾਇਨ ਮੁਖਤਾਰ ਸਿੰਘ ਚੰਦੀ, ਲਾਇਨ ਡਾ ਸੰਤੋਖ ਸਿੰਘ ਲਾਇਨ ਇਕਬਾਲ ਸਿੰਘ ਲਾਇਨ ਜਗਜੀਤ ਸਿੰਘ ਥਿੰਦ ਲਾਇਨ ਗੁਰਮੀਤ ਸਿੰਘ ਮੈਨੇਜਰ, ਲਾਇਨ ਹਰਜਿੰਦਰ ਸਿੰਘ ਚੰਦੀ ਲਾਇਨ ਮੁਖਤਾਰ ਸਿੰਘ ਖਿੰਡਾ, ਲਾਇਨ ਬਲਬੀਰ ਸਿੰਘ ਦੰਦੂਪੁਰ ਆਦਿ ਮੌਜੂਦ ਸਨ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਚਿੜੀਆਂ
Next articleਮਨੁੱਖ ਦੇ ਵਿਕਾਸ ਦੀ ਪੌੜੀ : ” ਕਿਤਾਬ “