ਮਾਛੀਵਾੜਾ ਸਾਹਿਬ (ਸਮਾਜ ਵੀਕਲੀ) (ਬਲਬੀਰ ਸਿੰਘ ਬੱਬੀ) ਪੰਜਾਬ ਦੇ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦੀਆਂ ਹਦਾਇਤਾਂ ਤੇ ਵਿਧਾਨ ਸਭਾ ਹਲਕਾ ਸਮਰਾਲਾ ਦੇ ਹਲਕਾ ਇੰਚਾਰਜ ਰੁਪਿੰਦਰ ਸਿੰਘ ਰਾਜਾ ਗਿੱਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬਲਾਕ ਮਾਛਵਾੜਾ ਦੀ ਕਾਂਗਰਸ ਕਮੇਟੀ ਦੀ ਮਹੀਨਾਵਾਰ ਮੀਟਿੰਗ ਬਲਾਕ ਪ੍ਰਧਾਨ ਪਰਮਿੰਦਰ ਤਿਵਾੜੀ ਦੀ ਪ੍ਰਧਾਨਗੀ ਵਿੱਚ ਹੋਈ। ਮੀਟਿੰਗ ਦੇ ਵਿੱਚ ਪ੍ਰਕਾਸ਼ ਸਿੰਘ ਸਰਪੰਚ ਦੀ ਹੋਈ ਮੌਤ ਦੇ ਸਬੰਧ ਵਿੱਚ ਸ਼ਰਧਾਜਲੀ ਦਿੱਤੀ ਗਈ ਉਸ ਤੋਂ ਬਾਅਦ ਹਾਜ਼ਰੀਨ ਮੈਂਬਰਾਂ ਅਤੇ ਅਹੁਦੇਦਾਰਾਂ ਨੂੰ ਆਉਣ ਵਾਲੇ ਸਮੇਂ ਵਿੱਚ ਕਾਂਗਰਸ ਪਾਰਟੀ ਦਾ ਪ੍ਰਚਾਰ ਹੋਰ ਵੀ ਤੇਜ਼ ਕਰਨ ਤੇ ਲੋਕਾਂ ਦੀਆਂ ਸਮੱਸਿਆਵਾਂ ਦੇ ਨਾਲ ਖੜਨ ਦੀਆਂ ਹਦਾਇਤਾਂ ਦਿੱਤੀਆਂ ਗਈਆਂ। ਇਸ ਤੋਂ ਇਲਾਵਾ ਮਾਛੀਵਾੜਾ ਬਲਾਕ ਦੇ ਪਿੰਡ ਬਾਲਿਓਂ ਦੇ ਵਿੱਚ ਜੋ ਜਬਰੀ ਜਮੀਨ ਪ੍ਰਾਪਤੀ ਸਬੰਧੀ ਜ਼ਮੀਨ ਆਈ ਹੈ ਉਸ ਦੇ ਵਿੱਚ ਹਲਕਾ ਇੰਚਾਰਜ ਰੁਪਿੰਦਰ ਸਿੰਘ ਰਾਜਾ ਗਿੱਲ ਦਾ ਬਾਲਿਓ ਵਾਲਾ ਘਰ ਸਮਰਾਲਾ ਹਾਊਸ ਵੀ ਆਉਂਦਾ ਹੈ ਤੇ ਪੰਜਾਬ ਸਰਕਾਰ ਦੀ ਇਸ ਜਬਰੀ ਜਮੀਨ ਪ੍ਰਾਪਤੀ ਦਾ ਕਾਂਗਰਸ ਜਥੇਬੰਦ ਹੋ ਕੇ ਵਿਰੋਧ ਕਰੇਗੀ ਤੇ ਲੋਕ ਵਿਰੋਧੀ ਚਾਲਾਂ ਜੋ ਸਰਕਾਰ ਚੱਲ ਰਹੀ ਹੈ ਉਸ ਦੇ ਵਿਰੋਧ ਵਿੱਚ ਕਾਂਗਰਸ ਪਾਰਟੀ ਸੰਘਰਸ਼ ਵਿੱਢੇਗੀ। ਇਸ ਮੌਕੇ ਸ਼੍ਰੀ ਕਪਿਲ ਆਨੰਦ ਸ਼ਹਿਰੀ ਪ੍ਰਧਾਨ ਮਾਛੀਵਾੜਾ ਸਾਹਿਬ, ਸ਼੍ਰੀਮਤੀ ਮਨਜੀਤ ਕੁਮਾਰੀ ਪ੍ਰਧਾਨ ਮਹਿਲਾ ਕਾਂਗਰਸ, ਵਨੀਤ ਕੁਮਾਰ ਝੜੌਦੀ ਰਜੀਵ ਗਾਂਧੀ ਪੰਚਾਇਤ ਸੰਗਠਨ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਸ੍ਰੀ ਸੁਰਿੰਦਰ ਕੁਮਾਰ ਕੁੰਦਰਾ ਸਾਬਕਾ ਪ੍ਰਧਾਨ,ਨੰਦ ਕਿਸ਼ੋਰ ਮੰਡਲ ਪ੍ਰਧਾਨ, ਅਮਰਜੀਤ ਕਾਲਾ ਸਾਬਕਾ ਐਮਸੀ, ਬਲਵਿੰਦਰ ਰਾਏ ਸੋਨੀ ਸਾਬਕਾ ਐਮਸੀ, ਵਨੀਤ ਕੁਮਾਰ ਝੜੌਦੀ, ਜਗਤਾਰ ਸਿੰਘ, ਯੋਵ ਰਾਜਜੀਤ ਸਿੰਘ ਰਾਏ, ਰਕੇਸ਼ ਕੁਮਾਰ ਛਿੰਦੂ,ਕਸ਼ਮੀਰੀ ਲਾਲ ਚੱਕ, ਸੁਭਾਸ਼ ਬੀਟਜ ਤੇ ਹੋਰ ਅਹੁਦੇਦਾਰ ਹਾਜਰ ਸਨ ਅਖੀਰ ਵਿੱਚ ਇਸ ਮੀਟਿੰਗ ਵਿੱਚ ਸ਼ਾਮਿਲ ਹੋਣ ਉੱਤੇ ਬਲਾਕ ਪ੍ਰਧਾਨ ਪਰਮਿੰਦਰ ਤਿਵਾੜੀ ਨੇ ਸਭਨਾਂ ਦਾ ਧੰਨਵਾਦ ਕੀਤਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



