ਗੀਤ

ਅੰਜੂ ਸਾਨਿਆਲ

(ਸਮਾਜ ਵੀਕਲੀ)

ਹਰਿਆ ਈ ਓਏ
ਹਰਿਆ ਬਾਲਮਾ, ਹਰਿਆ ਈ ਓਏ
ਮਾਂ ਤੇਰੀ ਮੂੰਹ ਵਿੱਚ ਬੁੜ ਬੁੜ ਕਰਦੀ,
ਮੈਂ ਬੁੜ ਬੁੜ ਸ਼ਾਮ ਸਵੇਰੇ ਜਰਦੀ,
ਤੇ ਉਹ ਕਦੇ ਲਿਹਾਜ਼ ਨਾ ਕਰਦੀ,
ਸਾਡਾ ਰਹੇ ਕਲੇਜਾ ਸੜਿਆ
ਬਾਲਮਾ ਹਰਿਆ ਹਰਿਆ ਈ ਓਏ
ਉੱਤੋਂ ਗਰਮੀ ਦੀ ਰੁੱਤ ਵਰ੍ਹਦੀ
ਜਾਵਾਂ ਹੁੰਮਸ ਨਾਲ ਮੈਂ ਮਰਦੀ
ਚਲਾਵਾਂ ਏ ਸੀ ਤਾਂ ਹਉਂਕੇ ਭਰਦੀ
ਸਾਡਾ ਜਿਉਣਾ ਔਖਾ ਕਰਿਆ
ਬਾਲਮਾ ਹਰਿਆ ਈ ਓਏ
ਹੋਵੇ ਸਰਦੀ ਦੀ ਰੁੱਤ ਠਰਦੀ
ਚੁੱਲ੍ਹਾ ਚੌਂਕਾ ਸਵੇਰੇ ਕਰਦੀ
ਸਭ ਦੇ ਮੂਹਰੇ ਰੋਟੀ ਧਰਦੀ
ਅੱਜ ਤੱਕ ਕਦੇ ਨਾ ਖੇਖਣ ਕਰਿਆ
ਬਾਲਮਾ ਹਰਿਆ ਈ ਓਏ
ਇੱਕ ਦਿਨ ਸਿਰ ਤੇਰੇ ‘ਤੇ ਚੜ੍ਹਕੇ
ਰੁੱਸ ਕੇ ਬਹਿ ਜਾਉਂ ਅੰਦਰ ਵੜਕੇ
ਉੱਠਣਾ ਪਊਗਾ ਤੈਨੂੰ ਤੜਕੇ
ਕਹੇਂਗਾ ਟੱਬਰ ਭੁੱਖਾ ਮਰਿਆ
ਬਾਲਮਾ ਹਰਿਆ ਈ ਓਏ
ਫਿਰਦੈਂ ਲਿਖਦਾ ਤੂੰ ਜਿਹੜੇ ਗਾਣੇ
ਬੁਣਦਾ ਫਿਰਦੈਂ ਤਾਣੇ ਬਾਣੇ
ਤੂੰ ਮੇਰੀ ਜਮ੍ਹਾਂ ਕਦਰ ਨਾ ਜਾਣੇ
ਅੜਿਆ ਮਾਂ ਆਪਣੀ ਤੋਂ ਡਰਿਆ
ਬਾਲਮਾ ਹਰਿਆ ਈ ਓਏ।
ਅੰਜੂ ਸਾਨਿਆਲ 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਜਵਾਬ ਦੇਵੋ-
Next articleਕਲੇਸ਼ੀ ਭਾਪ਼ਾ