ਗੀਤ

 ਨਰਿੰਦਰ ਲੜੋਈ ਵਾਲਾ

(ਸਮਾਜ ਵੀਕਲੀ)

ਕਦੇ ਅਧੂਰੀ ਤਾਂ ਕਦੇ ਪੂਰੀ ਪੈ ਜਾਂਦੀ ਐ।

ਕਦੇ ਗੱਲ ਖ਼ਾਸ ਕੋਈ ਜ਼ਰੂਰੀ ਰਹਿ ਜਾਂਦੀ ਐ।
ਏ ਜ਼ਿੰਦਗੀ ਆ ਸੱਜਣਾ ਸਮਝ ਲੈ,
ਦੂਰੀ ਪੈਂਦਿਆਂ ਪੈਂਦਿਆਂ ਦੂਰੀ ਪੈ ਜਾਂਦੀ ਐ।
ਕਿਸੇ ਦੀ ਅਧੂਰੀ ਕਿਸੇ ਦੀ ਪੂਰੀ ਪੈ……….
ਦੱਸ ਅਸੀ ਕਿਸੇ ਤੋਂ ਕੀ ਲੈਣਾ ।
ਕਹਿਣ ਵਾਲਿਆਂ ਨੇ ਤਾਂ ਕਹਿਣਾ।
ਦੱਸ ਭਲਾ ਤੂੰ ਕਿਨਾਂ ਚਿਰ ਸਹਿਣਾ।
ਕੀ ਵਾਰੀ ਸੀਨੇ ਚ ਘੂਰੀ ਲਹਿ ਜਾਂਦੀ ਐ।
ਏ ਜ਼ਿੰਦਗੀ ਆ ਸੱਜਣਾ ਸਮਝ ਲੈ,
ਦੂਰੀ ਪੈਂਦਿਆਂ ਪੈਂਦਿਆਂ ……………..
ਜ਼ਿਦ ਆਪਣੀ ਤਾਂ ਛੱਡਣੀ ਪੈਣੀ।
ਮਨ ਚੋਂ ਮੈਲ ਤਾਂ ਕੱਢਣੀ ਪੈਣੀ।
ਈਰਖਾ ਦੀ ਜੜ੍ਹ ਵੱਢਣੀ ਪੈਣੀ।
ਨਹੀਂ ਤੇ ਨਫ਼ਰਤ ਮਨਜ਼ੂਰੀ ਲੈ ਜਾਂਦੀ ਐ।
ਏ ਜ਼ਿੰਦਗੀ ਆ ਸੱਜਣਾ ਸਮਝ ਲੈ,
ਦੂਰੀ ਪੈਂਦਿਆਂ ਪੈਂਦਿਆਂ ……………..
ਜੇ ਸ਼ੁਰੂ ਕਰਾਂਗੇ ਤਾਂ ਗੱਲ ਹੋਣੀ।
ਮੁਸ਼ਕਿਲ ਫਿਰ ਹੀ ਹੱਲ ਹੋਣੀ।
ਨਹੀਂ ਤਾਂ ਫਿਰ ਚੱਲ ਚੱਲ ਹੋਣੀ।
ਕਦੇ ਕਦੇ ਗਲ਼ ਮਜਬੂਰੀ ਪੈ ਜਾਂਦੀ ਐ।
ਏ ਜ਼ਿੰਦਗੀ ਆ ਸੱਜਣਾ ਸਮਝ ਲੈ,
ਦੂਰੀ ਪੈਂਦਿਆਂ ਪੈਂਦਿਆਂ ……………..
ਅੱਜ ਕਹਿੰਦੇ ਕੱਲ ਨੂੰ ਕਹਿਣਾ।
ਏਥੇ ਨਾਂ ਨੀ ਕਿਸੇ ਨੇ ਤੇਰਾ ਲੈਣਾ।
ਨਰਿੰਦਰ ਲੜੋਈ ਸਦਾ ਤੈ ਬਹਿਣਾ।
ਕੀ ਵਾਰੀ ਛੰਨੇ ਚ ਚੂਰੀ ਰਹਿ ਜਾਂਦੀ ਐ।
ਏ ਜ਼ਿੰਦਗੀ ਆ ਸੱਜਣਾ ਸਮਝ ਲੈ,
ਦੂਰੀ ਪੈਂਦਿਆਂ ਪੈਂਦਿਆਂ ……………..
ਤੂੰ ਸਿੱਧੀ ਸਾਦੀ ਗੱਲ ਮੰਨਦਾ ਨਹੀਂ।
ਚੰਗੀ ਗੱਲ ਪੱਲੇ ਬੰਨਦਾ ਨਹੀਂ।
ਖ਼ੁਦ ਨੂੰ ਸਮਝਦਾ ਚੰਨ ਤਾ ਨਹੀਂ।
ਆਉਂਦੀ ਏ ਮਸ਼ਹੂਰੀ ਕਹਿ ਜਾਂਦੀ ਐ।
ਏ ਜ਼ਿੰਦਗੀ ਆ ਸੱਜਣਾ ਸਮਝ ਲੈ,
ਦੂਰੀ ਪੈਂਦਿਆਂ ਪੈਂਦਿਆਂ ……………..
ਨਰਿੰਦਰ ਲੜੋਈ ਵਾਲਾ 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸੱਚ ਤੇ ਕੱਚ
Next articleਟਮਾਟਰ ਪਿਆਜ਼ ਕਦੋਂ ਤੱਕ ਗਰੀਬ ਤੋਂ ਦੂਰ ਰਹਿਣਗੇ